ਨਾਰੀਅਲ ਪਾਣੀ ਪੀਣ ਦੇ ਹੋ ਸ਼ੌਕੀਨ ਤਾਂ ਇਕ ਵਾਰ ਜ਼ਰੂਰ ਪੜੋ ਇਸ ਦੇ ਫਾਇਦੇ ਤੇ ਨੁਕਸਾਨ

06/28/2019 2:44:34 PM

ਜਲੰਧਰ (ਬਿਊਰੋ) — ਨਾਰੀਅਲ ਪਾਣੀ ਨਾ ਸਿਰਫ ਪਾਣੀ ਦਾ ਚੰਗਾ ਸ੍ਰੋਤ ਹੈ ਸਗੋਂ ਇਸ 'ਚ ਵਿਟਾਮਿਨ, ਕੈਲਸ਼ੀਅਮ, ਫਾਈਬਰ, ਮੈਗਨੀਸ਼ੀਅਮ, ਖਣਿਜ ਪਦਾਰਥ ਵਰਗੇ ਪੋਸ਼ਕ ਤੱਤ ਵੀ ਮੌਜੂਦ ਹੁੰਦੇ ਹਨ। ਇਹ ਨਾ ਸਿਰਫ ਸਾਨੂੰ ਸਿਹਤਮੰਦ ਰੱਖਦੇ ਹਨ ਸਗੋਂ ਗਰਮੀਆਂ ਦੇ ਮੌਸਮ 'ਚ ਠੰਡਾ ਤੇ ਤਾਰੋਤਾਜਾ ਵੀ ਰੱਖਦੇ ਹਨ ਪਰ ਇਸ ਦੇ ਜਿੰਨੇ ਫਾਇਦੇ ਹਨ ਉਨ੍ਹੇ ਹੀ ਨੁਕਸਾਨ ਵੀ ਹਨ। ਨਾਰੀਅਲ ਦੇ ਪਾਣੀ ਦਾ ਜ਼ਿਆਦਾ ਸੇਵਨ ਸਰੀਰ ਨੂੰ ਕਈ ਤਰ੍ਹਾਂ ਦੇ ਨੁਕਸਾਨ ਪਹੁੰਚਾਉਂਦਾ ਹੈ। ਇਸ ਲਈ ਇਸ ਦਾ ਸੇਵਨ ਕਰਨ ਤੋਂ ਪਹਿਲਾ ਇਕ ਵਾਰ ਇਸ ਦੇ ਫਾਇਦੇ ਤੇ ਨੁਕਸਾਨ ਬਾਰੇ ਜ਼ਰੂਰ ਪੜੋ।

ਨਾਰੀਅਲ ਦਾ ਪਾਣੀ ਪੀਣ ਦੇ ਫਾਇਦੇ
1. ਇਸ 'ਚ ਫੈਟ (ਵਸਾ) ਬਹੁਤ ਘੱਟ ਹੁੰਦਾ ਹੈ, ਜਿਸ ਕਾਰਨ ਕੌਲੇਸਟਰਾਲ ਨਹੀਂ ਹੁੰਦਾ ਹੈ। ਇਸ ਲਈ ਇਹ ਦਿਲ ਦੇ ਰੋਗੀ ਤੇ ਮੋਟਾਪੇ ਦੇ ਸ਼ਿਕਾਰ ਹੋਏ ਲੋਕਾਂ ਲਈ ਬਹੁਤ ਫਾਇਦੇਮੰਦ ਹੈ। 
2. ਇਕ ਨਾਰੀਅਲ ਪਾਣੀ 'ਚ 200 ਤੋਂ 250 ਮਿਲੀ ਲੀਟਰ ਪਾਣੀ ਹੁੰਦਾ ਹੈ। ਇਸ ਲਈ ਇਹ ਸਰੀਰ 'ਚ ਪਾਣੀ ਦੀ ਘਾਟ ਨੂੰ ਪੂਰਾ ਕਰਦਾ ਹੈ।
3. ਨਾਰੀਅਲ ਪਾਣੀ 'ਚ ਵਿਟਾਮਿਨ ਸੀ, ਪੋਟਾਸ਼ੀਅਮ, ਮੈਗਨੀਸ਼ੀਅਮ ਦੇ ਗੁਣ ਹੁੰਦੇ ਹਨ, ਜੋ ਬਲੱਡ ਪ੍ਰੈੱਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। 
4. ਜੇਕਰ ਗੁਰਦੇ 'ਚ ਪੱਥਰੀ ਹੈ ਤਾਂ ਨਾਰੀਅਲ ਪਾਣੀ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੇ ਜ਼ਿਆਦਾ ਸੇਵਨ ਨਾਲ ਪੱਥਰੀ ਮਲ ਦੇ ਰਸਤੇ ਬਾਹਰ ਨਿਕਲ ਜਾਂਦੀ ਹੈ। 
5. ਨਾਰੀਅਰ ਪਾਣੀ ਚਿਹਰੇ ਦੀ ਸੁੰਦਰਤਾ ਨੂੰ ਵਧਾਉਣ 'ਚ ਵੀ ਬੇਹੱਦ ਫਾਇਦੇਮੰਦ ਹੁੰਦਾ ਹੈ। ਇਸ ਨੂੰ ਤੁਸੀਂ ਚਿਹਰੇ 'ਤੇ ਫੇਸ ਪੈਕ ਦੀ ਤਰ੍ਹਾਂ ਵੀ ਇਸਤੇਮਾਲ ਕਰ ਸਕਦੇ ਹੋ।
6. ਨਾਰੀਅਲ ਪਾਣੀ ਸਰੀਰ ਨੂੰ ਠੰਡਕ ਦੇਣ ਦੇ ਨਾਲ-ਨਾਲ ਊਰਜਾ (ਸ਼ਕਤੀ) ਦੇ ਪੱਧਰ ਨੂੰ ਵੀ ਵਧਾਉਂਦਾ ਹੈ।
7. ਇਹ ਪਾਣੀ ਸਰੀਰ 'ਚ ਮੇਟਾਬਲੀਜ਼ਮ 'ਚ ਸੁਧਾਰ ਤੋਂ ਬਾਅਦ ਫ੍ਰੀ ਰੇਡੀਕਲਸ ਬਣਾਉਂਦੇ ਹਨ, ਜੋ ਤਨਾਅ ਪੈਦਾ ਕਰਦੇ ਹਨ। ਨਾਰੀਅਲ ਪਾਣੀ ਇਨ੍ਹਾਂ ਰੇਡੀਕਲਸ ਨੂੰ ਬਣਨ ਤੋਂ ਰੋਕਦਾ ਹੈ।

ਨਾਰੀਅਲ ਪਾਣੀ ਦੇ ਨੁਕਸਾਨ
1. ਇਸ 'ਚ ਸ਼ੂਗਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਸ ਲਈ ਇਹ ਡਾਇਬੀਟੀਜ਼ ਦੇ ਰੋਗੀਆਂ ਲਈ ਨੁਕਸਾਨਦਾਇਕ ਵੀ ਹੋ ਸਕਦਾ ਹੈ। ਇੰਨਾਂ ਹੀ ਨਹੀਂ ਦਿਲ ਦੇ ਰੋਗੀ ਵੀ ਇਸ ਦੀ ਸੀਮਤ ਮਾਤਰਾ ਹੀ ਲੈਣ।
2. ਸਰੀਰ 'ਚ ਜੇਕਰ ਹਰ ਸਮੇਂ ਥਕਾਵਟ ਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ ਤਾਂ ਨਾਰੀਅਲ ਪਾਣੀ ਦਾ ਘੱਟ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਸਰੀਰ 'ਚ ਇਲੇਕਟ੍ਰੋਲਾਈਟਸ ਦਾ ਸੰਤੁਲਨ ਵਿਗੜ ਸਕਦਾ ਹੈ।
3. 300 ਮਿਲੀ ਨਾਰੀਅਲ ਪਾਣੀ 'ਚ 60 ਕੈਲੋਰੀ ਹੁੰਦੀ ਹੈ। ਇਸ ਲਈ ਇਸ ਦਾ ਸੇਵਨ ਬਹੁਤ ਹੀ ਸਾਵਧਾਨੀ ਨਾਲ ਕਰਨਾ ਚਾਹੀਦਾ। ਇਸ ਦਾ ਜ਼ਿਆਦਾ ਸੇਵਨ ਉਦੋਂ ਕਰੋ ਜਦੋਂ ਤੁਹਾਡੀ ਊਰਜਾ ਦੀ ਜ਼ਿਆਦਾ ਆਪੂਰਤੀ ਹੋ ਰਹੀ ਹੈ।  
4. ਨਾਰੀਅਲ ਪਾਣੀ 'ਚ ਡਯੂਰੇਟਿਕ ਗੁਣ ਪਾਏ ਜਾਂਦੇ ਹਨ, ਜਿਸ ਨਾਲ ਥੋੜੇ-ਥੋੜੇ ਸਮੇਂ 'ਤੇ ਪਿਸ਼ਾਬ ਆਉਂਦਾ ਹੈ। ਭਾਵੇਂ ਨਾਰੀਅਲ ਪਾਣੀ ਸਰੀਰ ਨੂੰ ਹਾਈਡ੍ਰੇਟੇਡ ਰੱਖਦਾ ਹੈ ਪਰ ਜ਼ਿਆਦਾ ਸੇਵਨ ਨਾਲ ਡਿਹਾਈਟ੍ਰੇਸ਼ਨ ਦਾ ਕਾਰਨ ਵੀ ਬਣ ਸਕਦਾ ਹੈ। 
5. ਨਾਰੀਅਲ ਪਾਣੀ ਸਰੀਰ 'ਚ ਇਕ ਲੈਕਸੇਟਿਵ ਦੇ ਤੌਰ 'ਤੇ ਕੰਮ ਕਰਦਾ ਹੈ, ਜੋ ਤੁਹਾਡੇ ਪਾਚਣ ਤੰਤਰ ਨੂੰ ਪ੍ਰਭਾਵਿਤ ਕਰਦਾ ਹੈ।