ਸੌਂਫ ਦੇ ਲਾਜਵਾਬ ਗੁਣ, ਅੱਖਾਂ ਲਈ ਹਨ ਬੇਹੱਦ ਫਾਇਦੇਮੰਦ

09/01/2019 5:21:48 PM

ਖਾਣੇ ਦੇ ਬਾਅਦ ਬਹੁਤ ਸਾਰੇ ਲੋਕ ਸੌਂਫ ਖਾਣਾ ਪਸੰਦ ਕਰਦੇ ਹਨ | ਅਜਿਹਾ ਇਸ ਲਈ ਤਾਂ ਜੋ ਖਾਣਾ ਛੇਤੀ ਅਤੇ ਆਸਾਨੀ ਨਾਲ ਹਜ਼ਮ ਹੋ ਜਾਵੇ | ਭਾਰਤੀ ਮਸਾਲਿਆਂ ਦੀ ਸ਼ਾਨ ਸੌਂਫ ਦੀ ਵਰਤੋਂ ਰਸੋਈ 'ਚ ਖਾਣਾ ਬਣਾਉਂਦੇ ਸਮੇਂ ਵੀ ਕੀਤੀ ਜਾਂਦੀ ਹੈ | ਸੌਂਫ ਦਾ ਸਭ ਤੋਂ ਵੱਡਾ ਫਾਇਦਾ ਹੈ ਕਿ ਇਸ ਦੀ ਵਰਤੋਂ ਨਾਲ ਵਿਅਕਤੀ ਦੀ ਯਾਦਦਾਸ਼ਤ ਕਾਫੀ ਸਟਰਾਂਗ ਹੁੰਦੀ ਹੈ | ਤਾਂ ਚੱਲੋ ਜਾਣਦੇ ਹਾਂ ਹੁਣ ਸੌਾਫ ਦੇ ਕਈ ਹੋਰ ਫਾਇਦਿਆਂ ਦੇ ਬਾਰੇ 'ਚ ਵਿਸਤਾਰ ਨਾਲ...
ਅੱਖਾਂ ਦੇ ਲਈ ਫਾਇਦੇਮੰਦ
ਸੌਂਫ ਖਾਣ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ | ਅੱਖਾਂ 'ਤੇ ਲੱਗੀ ਐਨਕ ਹਟਾਉਣ ਲਈ ਬਾਦਾਮ, ਸੌਂਫ ਅਤੇ ਮਿਸ਼ਰੀ ਨੂੰ ਸਮਾਨ ਮਾਤਰਾ 'ਚ ਪੀਸ ਲਓ | ਰੋਜ਼ ਰਾਤ ਨੂੰ ਦੁੱਧ ਦੇ ਨਾਲ ਇਸ ਮਿਸ਼ਰਨ ਦੀ ਵਰਤੋਂ ਕਰੋ | 3 ਤੋਂ 4 ਮਹੀਨੇ 'ਚ ਤੁਹਾਡੀ ਐਨਕ ਦਾ ਨੰਬਰ ਘਟ ਹੋ ਜਾਵੇਗਾ |


ਪੇਟ ਦਰਦ
ਜੇਕਰ ਤੁਹਾਡਾ ਪੇਟ ਦਰਦ ਹੁੰਦਾ ਹੈ ਤਾਂ ਭੁੰਨੀ ਹੋਈ ਸੌਾਫ ਚਬਾਓ, ਕਈਆਂ ਦੇ ਪੇਟ 'ਚ ਗਰਮੀ ਦੀ ਵਜ੍ਹਾ ਨਾਲ ਉਸ 'ਚ ਦਰਦ ਰਹਿੰਦੀ ਹੈ | ਅਜਿਹੇ 'ਚ ਸੌਂਫ ਦੀ ਠੰਡਾਈ ਬਣਾ ਕੇ ਪੀਓ | ਇਸ ਨਾਲ ਪੇਟ ਦੀ ਗਰਮੀ ਸ਼ਾਂਤ ਹੋਵੇਗੀ ਅਤੇ ਤੁਹਾਨੂੰ ਦਰਦ ਤੋਂ ਰਾਹਤ ਮਿਲੇਗੀ |
ਲੀਵਰ ਲਈ ਫਾਇਦੇਮੰਦ 
ਸੌਂਫ ਲੀਵਰ ਲਈ ਵੀ ਬਹੁਤ ਫਾਇਦੇਮੰਦ ਰਹਿੰਦੀ ਹੈ | ਸੌਂਫ ਦੇ ਅਰਕ 'ਚ ਦਸ ਗ੍ਰਾਮ ਸ਼ਹਿਦ ਮਿਲਾ ਕੇ ਪੀਣ ਨਾਲ ਤੁਹਾਡਾ ਲੀਵਰ ਮਜ਼ਬੂਤ ਬਣਦਾ ਹੈ |


ਖਾਂਸੀ 'ਚ ਫਾਇਦੇਮੰਦ
ਖਾਂਸੀ ਤੋਂ ਪ੍ਰੇਸ਼ਾਨ ਲੋਕ ਸਵੇਰੇ ਸ਼ਾਮ ਸੌਂਫ ਵਾਲਾ ਪਾਣੀ ਪੀਓ | ਦੁੱਧ ਵਾਲੀ ਚਾਹ 'ਚ ਸੌਂਫ ਪੀਣ ਨਾਲ ਚਾਹ ਗੈਸ ਨਹੀਂ ਕਰਦੀ ਹੈ | ਗਲੇ ਦੇ ਖਰਾਸ਼ ਅਤੇ ਜਲਨ 'ਚ ਵੀ ਸੌਂਫ ਵਾਲੀ ਚਾਹ ਬਹੁਤ ਫਾਇਦਾ ਦਿੰਦੀ ਹੈ | 
ਮੂੰਹ ਦੀ ਬਦਬੂ
ਜੇਕਰ ਤੁਹਾਡੇ ਮੂੰਹ 'ਚੋਂ ਬਦਬੂ ਆਉਂਦੀ ਹੈ ਤਾਂ ਨਿਯਮਿਤ ਰੂਪ ਨਾਲ ਦਿਨ 'ਚ ਤਿੰਨ ਤੋਂ ਚਾਰ ਵਾਰ ਅੱਧਾ ਚਮਚ ਸੌਂਫ ਚਬਾਓ | ਅਜਿਹਾ ਕਰਨ ਨਾਲ ਮੂੰਹ 'ਚੋਂ ਬਦਬੂ ਆਉਣੀ ਬੰਦ ਹੋ ਜਾਵੇਗੀ | 
ਅਨਿਯਮਿਤ ਪੀਰੀਅਡਸ
ਜਿਨ੍ਹਾਂ ਮਹਿਲਾਵਾਂ ਦੇ ਪੀਰੀਅਡਸ ਅਨਿਯਮਿਤ ਹੁੰਦੇ ਹਨ ਉਨ੍ਹਾਂ ਲਈ ਸੌਂਫ ਬਹੁਤ ਫਾਇਦੇਮੰਦ ਹੈ | ਤੁਸੀਂ ਚਾਹੇ ਤਾਂ ਖਾਣੇ ਤੋਂ ਬਾਅਦ ਜਾਂ ਫਿਰ ਦਵਾਈ ਦੇ ਰੂਪ 'ਚ ਸੌਂਫ ਦੀ ਵਰਤੋਂ ਕਰੋ | ਤੁਹਾਨੂੰ ਇਸ ਨਾਲ ਕਾਫੀ ਫਾਇਦਾ ਮਿਲੇਗਾ | 
ਖੂਨ ਦੀ ਸਫਾਈ
ਰੋਜ਼ਾਨਾ ਸੌਂਫ ਦੀ ਵਰਤੋਂ ਨਾਲ ਤੁਹਾਡਾ ਖੂਨ ਸਾਫ ਰਹਿੰਦਾ ਹੈ | ਜਿਸ ਨਾਲ ਤੁਸੀਂ ਸਰਦੀ-ਜ਼ੁਕਾਮ ਵਰਗੀਆਂ ਪ੍ਰੇਸ਼ਾਨੀਆਂ ਤੋਂ ਬਚੇ ਰਹਿੰਦੇ ਹੋ |

Aarti dhillon

This news is Content Editor Aarti dhillon