Beauty Tips : ਸਰਦੀਆਂ ''ਚ ਇੰਝ ਰੱਖੋ ਆਪਣੇ ਚਿਹਰੇ ਦਾ ਖਿਆਲ, ਆਵੇਗਾ ਕੁਦਰਤੀ ਨਿਖਾਰ

01/25/2022 1:45:22 PM

ਜਲੰਧਰ (ਬਿਊਰੋ) : ਸਰਦੀਆਂ ਸ਼ੁਰੂ ਹੁੰਦੇ ਹੀ ਚਮੜੀ ਆਪਣੀ ਨਮੀ ਖੋਹਣ ਲੱਗਦੀ ਹੈ, ਜਿਸ ਕਾਰਨ ਖ਼ੁਸ਼ਕੀ ਦੀ ਸਮੱਸਿਆ ਵੱਧ ਜਾਂਦੀ ਹੈ ਅਤੇ ਇਸ ਦਾ ਅਸਰ ਸਿਰਫ਼ ਚਮੜੀ 'ਤੇ ਹੀ ਨਹੀਂ ਸਗੋਂ ਬੁੱਲ੍ਹਾਂ ਅਤੇ ਸਰੀਰ ਦੇ ਬਾਕੀ ਹਿੱਸਿਆਂ 'ਤੇ ਵੀ ਦੇਖਣ ਨੂੰ ਮਿਲਦਾ ਹੈ। ਉਂਝ ਤਾਂ ਇਸ ਦਾ ਆਸਾਨ ਤਰੀਕਾ ਹੈ, ਨਹਾਉਣ ਤੋਂ ਤੁਰਤ ਬਾਅਦ ਪੂਰੇ ਸਰੀਰ ਨੂੰ ਚੰਗੀ ਤਰ੍ਹਾਂ ਮਾਇਸਚੁਰਾਈਜ਼ ਕਰਨ ਦੀ। ਜੇਕਰ ਤੁਸੀਂ ਚਿਹਰੇ ਦੀ ਰੰਗਤ ਨੂੰ ਵੀ ਨਿਖਾਰਨਾ ਚਾਹੁੰਦੇ ਹੋ ਤਾਂ ਇਨ੍ਹਾਂ ਚੀਜ਼ਾਂ ਦੀ ਵਰਤੋਂ ਬੇਹੱਦ ਫ਼ਾਇਦੇਮੰਦ ਰਹੇਗੀ। 

ਐਲੋਵੇਰਾ ਜੈੱਲ
ਐਲੋਵੇਰਾ ਜੈੱਲ ਨੂੰ ਕਾਫ਼ੀ ਸਮਾਂ ਪਹਿਲਾਂ ਤੋਂ ਹੀ ਚਮੜੀ ਨੂੰ ਸਿਹਤਮੰਦ ਰੱਖਣ ਲਈ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਐਲੋਵੇਰਾ ਦੇ ਪੱਤਿਆਂ ਅੰਦਰ ਮੌਜੂਦ ਕਿੱਲ ਮੁਹਾਸੇ ਅਤੇ ਝੁਰੜੀਆਂ ਨੂੰ ਦੂਰ ਕਰ ਕੇ ਚਮੜੀ 'ਚ ਕਸਾਅ ਲਿਆਉਂਦੇ (ਟਾਈਟ ਕਰਦੇ) ਹਨ। ਜੇਕਰ ਤੁਸੀਂ ਲੰਮੇ ਸਮੇਂ ਤੱਕ ਖ਼ੂਬਸੂਰਤ ਅਤੇ ਜਵਾਨ ਨਜ਼ਰ ਆਉਣਾ ਚਾਹੁੰਦੇ ਹੋ ਤਾਂ ਐਲੋਵੇਰਾ ਤੋਂ ਬਿਹਤਰੀਨ ਅਤੇ ਸਸਤਾ ਬਿਊਟੀ ਪ੍ਰਾਡੈਕਟ ਹੋਰ ਨਹੀਂ ਹੋ ਸਕਦਾ।

ਨਾਰੀਅਲ ਤੇਲ
ਸਰਦੀਆਂ 'ਚ ਜ਼ਿਆਦਾਤਰ ਘਰਾਂ 'ਚ ਨਾਰੀਅਲ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਚਮੜੀ ਨੂੰ ਅੰਦਰੂਨੀ ਪੋਸ਼ਨ ਪ੍ਰਦਾਨ ਕਰਦਾ ਹੈ। ਇਸ ਨੂੰ ਸਰੀਰ 'ਤੇ ਲਗਾਉਣ ਨਾਲ ਹੀ ਚਿਹਰੇ ਦੀ ਵੀ ਮਾਲਿਸ਼ ਕਰੋ। ਸੌਣ ਤੋਂ ਪਹਿਲਾਂ ਚਿਹਰੇ 'ਤੇ ਨਾਰੀਅਲ ਤੇਲ ਲਗਾਓ ਅਤੇ ਰਾਤ ਭਰ ਉਸ ਨੂੰ ਲੱਗਾ ਰਹਿਣ ਦਿਓ। ਸਵੇਰੇ ਕੋਸੇ ਪਾਣੀ ਨਾਲ ਚਿਹਰਾ ਧੋ ਲਓ।

ਕੱਚਾ ਦੁੱਧ
ਕੱਚਾ ਦੁੱਧ ਐਂਟੀ-ਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ ਜੋ ਚਿਹਰੇ ਦੇ ਦਾਗ਼-ਧੱਬਿਆਂ ਨੂੰ ਦੂਰ ਕਰ ਕੇ ਉਸ ਦੀ ਰੰਗਤ 'ਚ ਵੀ ਸੁਧਾਰ ਲਿਆਉਂਦਾ ਹੈ। ਇੰਨਾ ਹੀ ਨਹੀਂ ਸਰਦੀਆਂ 'ਚ ਖੁਸ਼ਕ ਚਮੜੀ ਦੀ ਪ੍ਰੇਸ਼ਾਨੀ ਦਾ ਵੀ ਇਹ ਬਿਹਤਰੀਨ ਹੱਲ ਹੈ। ਇਸ ਲਈ ਸਿਰਫ਼ ਕੱਚਾ ਦੁੱਧ ਲੈ ਕੇ ਕਾਟਨ ਦੀ ਮਦਦ ਨਾਲ ਉਸ ਨੂੰ ਚਿਹਰੇ 'ਤੇ ਲਗਾ ਕੇ ਕੁਝ ਦੇਰ ਮਾਲਿਸ਼ ਕਰੋ, 10-15 ਮਿੰਟ ਬਾਅਦ ਚਿਹਰਾ ਧੋ ਲਓ। ਦੂਜਾ ਤਾਰੀਕਾ ਹੈ ਕੱਚੇ ਦੁੱਧ 'ਚ ਹਲਕਾ ਜਿਹਾ ਹਲਦੀ ਪਾਊਡਰ ਮਿਲਾ ਕੇ ਉਸ ਨਾਲ ਚਿਹਰੇ ਦੀ ਮਾਲਿਸ਼ ਕਰੋ।

ਸ਼ਹਿਦ 
ਸਰਦੀਆਂ 'ਚ ਚਮੜੀ ਲਈ ਸ਼ਹਿਦ ਵੀ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਸ਼ਹਿਦ 'ਚ ਦੁੱਧ ਤੋਂ ਲੈ ਕੇ ਪਪੀਤਾ, ਹਲਦੀ ਜਿਹੀਆਂ ਕਈ ਚੀਜ਼ਾਂ ਦੀ ਵਰਤੋਂ ਕੀਤੀ ਜਾ ਸਕਦਾ ਹੈ। ਇਹ ਸਾਰੇ ਨੈਚੁਰਲ ਹਨ ਜਿਸ ਨਾਲ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦਾ ਖ਼ਤਰਾ ਨਹੀਂ ਹੁੰਦਾ। ਨਹਾਉਣ ਤੋਂ ਪਹਿਲਾਂ ਸ਼ਹਿਦ, ਹਲਦੀ ਅਤੇ ਦੋ ਤੋਂ ਤਿੰਨ ਬੂੰਦਾਂ ਨਿੰਬੂ ਦਾ ਰਸ ਮਿਲਾਓ ਅਤੇ ਇਸ ਨੂੰ ਚਿਹਰੇ 'ਤੇ ਲਗਾ ਕੇ 10-15 ਮਿੰਟ ਰੱਖੋ।

ਚਾਹ ਦਾ ਪਾਣੀ
ਕਾਲੇ ਘੇਰਿਆਂ ਤੋਂ ਛੁਟਕਾਰਾ ਪਾਉਣ ਲਈ ਚਾਹ ਪੱਤੀ ਨੂੰ ਉੱਬਾਲ ਲਓ। ਫਿਰ ਇਸ ਨੂੰ ਠੰਡਾ ਕਰਕੇ ਅੱਖਾਂ ਦੇ ਥੱਲੇ ਅਤੇ ਅੱਖਾਂ ਕੋਲ ਲਗਾ ਲਓ। ਇਸ ਨਾਲ ਅੱਖਾਂ ਦੇ ਕਾਲੇ ਘੇਰੇ ਦੂਰ ਹੋ ਜਾਣਗੇ।

ਬਦਾਮਾਂ ਦਾ ਤੇਲ
ਇਹ ਤੇਲ ਅੱਖਾਂ ਦੇ ਨੇੜੇ ਵਾਲੀ ਚਮੜੀ ਲਈ ਬਹੁਤ ਵਧੀਆ ਹੈ। ਰਾਤ ਨੂੰ ਸੌਂਣ ਤੋਂ ਪਹਿਲਾਂ ਅੱਖਾਂ 'ਤੇ ਬਦਾਮ ਦੇ ਤੇਲ ਦੀ ਮਸਾਜ ਕਰੋ। ਇਸ ਨਾਲ ਡਾਰਕ ਸਰਕਲ ਦੂਰ ਹੋ ਜਾਣਗੇ।

ਆਲੂ ਦੀ ਵਰਤੋਂ
ਅੱਖਾਂ ਹੇਠ ਪਏ ਕਾਲੇ ਘੇਰਿਆਂ ਨੂੰ ਦੂਰ ਕਰਨ ਲਈ ਆਲੂ ਦੀ ਪਤਲੀ ਸਲਾਈਸ ਕੱਟ ਕੇ ਅੱਖਾਂ 'ਤੇ 10-15 ਮਿੰਟ ਰੱਖੋ। ਇਸ ਨਾਲ ਵੀ ਡਾਰਕ ਸਰਕਲ ਦੂਰ ਹੋ ਜਾਣਗੇ। ਇਸ ਪ੍ਰਕਿਰਿਆ ਨੂੰ ਹਫਤੇ 'ਚ 2 ਵਾਰ ਕਰੋ।
 

sunita

This news is Content Editor sunita