ਚਿਹਰੇ ਦਾ ਰੁੱਖ਼ਾਪਣ ਦੂਰ ਕਰਨ ਲਈ ਲਾਹੇਵੰਦ ਹੁੰਦੀ ਹੈ ਬਾਦਾਮ ਤੇਲ ਦੀ ਕ੍ਰੀਮ, ਜਾਣੋ ਬਣਾਉਣ ਦਾ ਤਰੀਕਾ

12/14/2020 11:00:45 PM

ਜਲੰਧਰ— ਸਰਦੀਆਂ ਆਉਂਦੇ ਹੀ ਚਮੜੀ ਰੁੱਖ਼ੀ ਹੋ ਜਾਂਦੀ ਹੈ। ਕਈ ਵਾਰ ਤਾਂ ਕ੍ਰੀਮ ਜਾਂ ਲੋਸ਼ਨ ਲਗਾਉਣ ਨਾਲ ਵੀ ਰੁੱਖ਼ਾਪਣ ਦੂਰ ਨਹੀਂ ਹੁੰਦਾ, ਅਜਿਹਾ ਇਸ ਲਈ ਵੀ ਹੁੰਦਾ ਹੈ ਕਿਉਂਕਿ ਕੋਲਡ ਕ੍ਰੀਮ ਆਪਣਾ ਘੱਟ ਅਸਰ ਵਿਖਾਉਂਦੀ ਹੈ। ਜੇਕਰ ਚਮੜੀ ਰੁੱਖ਼ੀ ਰਹੇ ਤਾਂ ਚਿਹਰੇ ਤੋਂ ਗਲੋਅ ਵੀ ਖ਼ਤਮ ਹੋ ਜਾਂਦਾ ਹੈ। ਜੇਕਰ ਤੁਹਾਨੂੰ ਵੀ ਅਜਿਹੀ ਹੀ ਪਰੇਸ਼ਾਨੀ ਆਉਂਦੀ ਹੈ ਤਾਂ ਅਸੀਂ ਤੁਹਾਨੂੰ ਇਕ ਅਜਿਹੀ ਹੀ ਚੀਜ਼ ਨਾਲ ਕ੍ਰੀਮ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਹਾਡਾ ਚਿਹਰਾ ਨਰਮ ਰਹੇਗਾ ਅਤੇ ਇਸ ਦੇ ਨਾਲ ਹੀ ਚਿਹਰਾ ਖ਼ੂਬਸੂਰਤ ਵੀ ਲੱਗੇਗਾ।

ਇਹ ਵੀ ਪੜ੍ਹੋ: ਠੰਡ 'ਚ ਕਈ ਸਮੱਸਿਆਵਾਂ ਨੂੰ ਦੂਰ ਕਰਦੀ ਹੈ 'ਵੱਡੀ ਇਲਾਇਚੀ', ਜਾਣੋ ਫਾਇਦੇ ਤੇ ਇਸਤੇਮਾਲ ਦੇ ਤਰੀਕੇ

ਸਰਦੀਆਂ 'ਚ ਲੋਕ ਹਮੇਸ਼ਾ ਹੀ ਲੋਕ ਬਾਦਾਮ ਦੇ ਤੇਲ ਦੀ ਵਰਤੋਂ ਕਰਦੇ ਹਨ। ਇਸ ਤੇਲ ਨੂੰ ਲਗਾਉਣ ਨਾਲ ਵਾਲਾਂ ਨੂੰ ਵੀ ਕਾਫ਼ੀ ਫਾਇਦੇ ਮਿਲਦੇ ਹਨ ਪਰ ਇਸ ਨੂੰ ਚਿਹਰੇ 'ਤੇ ਲਗਾਉਣ ਨਾਲ ਵੀ ਕਈ ਵੱਡੇ ਫਾਇਦੇ ਮਿਲਦੇ ਹਨ। ਬਾਦਾਮ ਦੇ ਤੇਲ ਨਾਲ ਕ੍ਰੀਮ ਬਣਾਉਣ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਣ ਜਾ ਰਹੇ ਕਿ ਇਸ ਨੂੰ ਚਿਹਰੇ 'ਤੇ ਲਗਾਉਣ ਨਾਲ ਤੁਹਾਡੀ ਸਕਿਨ ਨੂੰ ਕੀ-ਕੀ ਫਾਇਦੇ ਹੋਣਗੇ।

ਇਹ ਵੀ ਪੜ੍ਹੋ:  ਦਸੂਹਾ: ਮੇਨ ਬਾਜ਼ਾਰ 'ਚ ਗਿਫਟ ਸੈਂਟਰ ਨੂੰ ਲੱਗੀ ਭਿਆਨਕ ਅੱਗ, ਕਰੋੜਾਂ ਦਾ ਨੁਕਸਾਨ (ਤਸਵੀਰਾਂ)

ਬਾਦਾਮ ਤੇਲ ਦੇ ਫਾਇਦੇ
ਡਾਰਕ ਸਕਰਲਸ ਨੂੰ ਕਰੇ ਖ਼ਤਮ
ਝੁਰੜੀਆਂ ਨੂੰ ਕਰੇ ਦੂਰ
ਪਿੰਪਲਸ ਤੋਂ ਦਿਵਾਏ ਨਿਜਾਤ
ਝੁਰੜੀਆਂ ਦੇ ਨਿਸ਼ਾਨਾਂ ਨੂੰ ਕਰੇ ਖ਼ਤਮ
ਚਮੜੀ ਬਣਾਏ ਮੁਲਾਇਮ
ਚਮੜੀ 'ਚ ਆਏ ਕਸਾਅ

ਇਹ ਵੀ ਪੜ੍ਹੋ:  ਨਾਨੀ ਦੇ ਘਰ ਰਹਿੰਦੇ ਨੌਜਵਾਨ ਨੇ ਚੁੱਕਿਆ ਅਜਿਹਾ ਖ਼ੌਫ਼ਨਾਕ ਕਦਮ ਵੇਖ ਪਰਿਵਾਰ ਵੀ ਹੋਇਆ ਹੈਰਾਨ

ਬਾਦਾਮ ਤੇਲ ਦੀ ਕ੍ਰੀਮ ਬਣਾਉਣ ਲਈ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ
ਬਾਦਾਮ ਦਾ ਤੇਲ
ਥੋੜ੍ਹਾ ਜਿਹਾ ਨਾਰੀਅਲ ਤੇਲ
ਤੁਸੀਂ ਚਾਹੋ ਤਾਂ ਇਸ 'ਚ ਵਿਟਾਇਨ-ਈ ਤੇਲ ਵੀ ਪਾ ਸਕਦੇ ਹੋ।
ਅੱਧਾ ਕੱਪ ਬੀਵੈਕਸਨ ਸ਼ੀਆ ਬਟਰ ਜਾਂ ਫਿਰ ਕੋਕੋਆ ਬਟਰ (ਮੱਖਣ)

ਇਹ ਵੀ ਪੜ੍ਹੋ:  ਵਿਆਹ ਲਈ ਰਾਜ਼ੀ ਨਾ ਹੋਣ 'ਤੇ ਕੁੜੀ ਦੀ ਪੱਤ ਰੋਲਦਿਆਂ ਨੌਜਵਾਨ ਨੇ ਸੋਸ਼ਲ ਮੀਡੀਆ 'ਤੇ ਕੀਤਾ ਹੈਰਾਨ ਕਰਦਾ ਕਾਰਾ

ਇੰਝ ਬਣਾਓ ਕ੍ਰੀਮ
ਸਭ ਤੋਂ ਪਹਿਲਾਂ ਘੱਟ ਸੇਕ 'ਤੇ ਹਲਕਾ ਜਿਹਾ ਪਾਣੀ ਗਰਮ ਕਰੋ।
ਫਿਰ ਇਕ ਕਟੋਰੀ 'ਚ ਬਾਦਾਮ ਦੇ ਤੇਲ ਦੇ ਨਾਲ-ਨਾਲ ਥੋੜ੍ਹਾ ਜਿਹਾ ਨਾਰੀਅਲ ਦਾ ਤੇਲ ਵੀ ਪਾਓ। ਇਸ ਦੇ ਨਾਲ ਹੀ ਬੀਵੈਕਸਨ ਅਤੇ ਸ਼ੀਆ ਬਟਰ (ਮੱਖਣ) ਵੀ ਪਾ ਦਿਓ।
ਫਿਰ ਇਸ ਕਟੋਰੀ ਨੂੰ ਤੁਸੀਂ ਹਲਕੇ ਗਰਮ ਪਾਣੀ 'ਚ ਰੱਖੋ।
ਇਸ ਦੇ ਬਾਅਦ ਸਾਰੀ ਸਮਗੱਰੀ ਪਿਘਲਣੀ ਸ਼ੁਰੂ ਹੋ ਜਾਵੇਗੀ। ਇਥੇ ਇਹ ਧਿਆਨ ਦੇਣ ਦੀ ਲੋੜ ਹੈ ਕਿ ਸਾਰੀ ਸਮੱਗਰੀ ਨੂੰ ਹੌਲੀ-ਹੌਲੀ ਹਿਲਾਉਂਦੇ ਰਹੋ।
ਇਸ ਦੇ ਬਾਅਦ 'ਚ ਇਸ 'ਚ ਤੁਸੀਂ ਵਿਟਾਇਨ-ਈ ਤੇਲ ਪਾਓ।
ਹੁਣ ਤੁਹਾਡੀ ਕੋਲਡ ਕ੍ਰੀਮ ਪੂਰੀ ਤਰ੍ਹਾਂ ਤਿਆਰ ਹੋ ਜਾਵੇਗੀ। ਹੁਣ ਤੁਸੀਂ ਬਣੀ ਹੋਈ ਕੋਲਡ ਕ੍ਰੀਮ ਨੂੰ ਡੱਬੀ 'ਚ ਪਾ ਸਕਦੇ ਹੋ ਅਤੇ ਚਿਹਰੇ 'ਤੇ ਲਗਾ ਸਕਦੇ ਹੋ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਕ੍ਰੀਮ ਨੂੰ ਤੁਸੀਂ 6 ਮਹੀਨਿਆਂ ਤੱਕ ਲਗਾ ਸਕਦੇ ਹੋ।

ਨੋਟ: ਜੇਕਰ ਤੁਹਾਡੀ ਸਕਿਨ ਪਹਿਲਾਂ ਤੋਂ ਤੇਲ ਵਾਲੀ ਹੈ ਤਾਂ ਇਸ ਕ੍ਰੀਮ ਦੀ ਵਰਤੋਂ ਨਾ ਕਰੋ ਕਿਉਂਕਿ ਹੋ ਸਕਦਾ ਹੈ ਕਿ ਇਸ ਨਾਲ ਤੁਹਾਡੇ ਚਿਹਰੇ 'ਤੇ ਪਿੰਪਲਸ ਹੋ ਜਾਣ।

shivani attri

This news is Content Editor shivani attri