ਕੋਰੋਨਾ ਕਾਲ ’ਚ ਇਨ੍ਹਾਂ ਵਸਤੂਆਂ ਨੂੰ ਛੂਹਣ ਮਗਰੋਂ ਜ਼ਰੂਰ ਧੋਵੋ ਹੱਥ, ਲਾਗ ਦਾ ਖ਼ਤਰਾ ਰਹੇਗਾ ਘੱਟ

05/05/2021 11:38:56 AM

ਨਵੀਂ ਦਿੱਲੀ: ਪਿਛਲੇ ਕਾਫ਼ੀ ਸਮੇਂ ਤੋਂ ਕੋਰੋਨਾ ਨੇ ਦੇਸ਼ ਭਰ ਦੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ। ਇਸ ਖ਼ਤਰਨਾਕ ਸੰਕਰਮਣ ਦੇ ਚੱਲਦੇ ਲੋਕ ਘਰਾਂ ’ਚ ਬੰਦ ਹੋ ਗਏ ਹਨ। ਕੋਰੋਨਾ ਦੀ ਇਸ ਸੁਨਾਮੀ ਨੂੰ ਦੇਖਦੇ ਹੋਏ ਜ਼ਰੂਰੀ ਤੌਰ ’ਤੇ ਟ੍ਰਿਪਲ ਪਰਤ ਵਾਲੇ ਮਾਸਕ ਪਾਉਣਾ, ਹੱਥਾਂ ਨੂੰ ਵਾਰ-ਵਾਰ ਸਾਬਣ ਅਤੇ ਹੈਂਡ ਸੈਨੇਟਾਈਜ਼ਰ ਨਾਲ ਸਾਫ਼ ਕਰਨਾ ਅਤੇ ਸੋਸ਼ਲ ਦੂਰੀ ਨੂੰ ਅਪਣਾਉਣਾ ਜ਼ਰੂਰੀ ਹੋ ਗਿਆ ਹੈ। ਅੱਜ ਦੇ ਸਮੇਂ ’ਚ ਹੱਥਾਂ ਨੂੰ ਚੰਗੀ ਤਰ੍ਹਾਂ ਨਾਲ ਧੋਣਾ ਬਹੁਤ ਜ਼ਰੂਰੀ ਹੈ। ਕਿਸੇ ਵੀ ਤਰ੍ਹਾਂ ਦੇ ਇੰਫੈਕਸ਼ਨ ਨੂੰ ਰੋਕਣ ਦਾ ਸਭ ਤੋਂ ਆਸਾਨ ਅਤੇ ਸਹੀ ਤਾਰੀਕਾ ਹੱਥਾਂ ਨੂੰ ਸਾਬਣ ਜਾਂ ਹੈਂਡਵਾਸ਼ ਨਾਲ ਚੰਗੀ ਤਰ੍ਹਾਂ ਨਾਲ ਧੋਣਾ ਹੀ ਹੈ। ਵਿਸ਼ੇਸ਼ ਤੌਰ ’ਤੇ ਬੱਚਿਆਂ ’ਚ ਹਾਈਜ਼ੀਨ ਪੱਧਰ ਨੂੰ ਬਣਾਏ ਰੱਖਣ ਲਈ ਖ਼ੁਦ ਵੀ ਹੱਥ ਧੋਵੋ ਅਤੇ ਬੱਚਿਆਂ ਦੇ ਹੱਥ ਵੀ ਵਾਰ-ਵਾਰ ਧਵਾਓ। 

ਇਹ ਵੀ ਪੜ੍ਹੋ-Cookin Tips: ਘਰ ਦੀ ਰਸੋਈ 'ਚ ਇੰਝ ਬਣਾਓ ਰੈਸਟੋਰੈਂਟ ਵਰਗਾ ਚਨਾ ਮਸਾਲਾ
ਹੱਥਾਂ ਨੂੰ ਧੋਣ ਦੀ ਆਦਤ ਦੀ ਸ਼ੁਰੂਆਤ ਘਰ ਤੋਂ ਹੀ ਹੁੰਦੀ ਹੈ। ਕਿਸੇ ਵੀ ਤਰ੍ਹਾਂ ਦੀ ਬੀਮਾਰੀ ਅਤੇ ਇੰਫੈਕਸ਼ਨ ਤੋਂ ਬਚਣ ਲਈ ਆਪਣੇ ਹੱਥਾਂ ਨੂੰ ਵਾਰ-ਵਾਰ ਧੋਣਾ ਜ਼ਰੂਰੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਹੱਥਾਂ ਨੂੰ ਧੋਣ ਦੇ ਫ਼ਾਇਦਿਆਂ ਦੇ ਬਾਰੇ ’ਚ ਤਾਂ ਜੋ ਤੁਸੀਂ ਖ਼ੁਦ ਨੂੰ ਲੰਬੇ ਸਮੇਂ ਤੱਕ ਹੈਲਦੀ ਰੱਖ ਸਕੋ। ਤੁਹਾਨੂੰ ਦੱਸ ਦੇਈਏ ਕਿ ਕਿਨ੍ਹਾਂ ਚੀਜ਼ਾਂ ਨੂੰ ਕਰਨ ਤੋਂ ਪਹਿਲਾਂ ਅਤੇ ਬਾਅਦ ’ਚ ਹੱਥ ਜ਼ਰੂਰ ਧੋਣੇ ਚਾਹੀਦੇ ਹਨ ਅਤੇ ਨਾਲ ਹੀ ਹੱਥਾਂ ਨੂੰ ਧੋਣ ਦਾ ਕੀ ਹੈ ਸਹੀ ਤਰੀਕਾ।


ਇਹ ਕੰਮ ਕਰਨ ਤੋਂ ਪਹਿਲਾਂ ਜ਼ਰੂਰ ਧੋਵੋ ਹੱਥ
-ਫ਼ਲ ਅਤੇ ਸਬਜ਼ੀਆਂ ਨੂੰ ਪਕਾਉਣ ਅਤੇ ਕੱਟਣ ਤੋਂ ਪਹਿਲਾਂ ਹੱਥ ਧੋਣੇ ਜ਼ਰੂਰੀ ਹਨ।
-ਕੁਝ ਵੀ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਨਾਲ ਧੋਵੋ।
-ਜੇਕਰ ਕਿਸੇ ਬੀਮਾਰ ਵਿਅਕਤੀ ਦੀ ਦੇਖਭਾਲ ਕਰ ਰਹੇ ਹੋ ਤਾਂ ਵਾਰ-ਵਾਰ ਹੱਥਾਂ ਨੂੰ ਧੋਣਾ ਜ਼ਰੂਰੀ ਹੁੰਦਾ ਹੈ। 
-ਜ਼ਖਮ ਦਾ ਇਲਾਜ ਕਰਨ ਤੋਂ ਪਹਿਲਾਂ ਵੀ ਚੰਗੀ ਤਰ੍ਹਾਂ ਨਾਲ ਹੱਥਾਂ ਨੂੰ ਧੋ ਲਓ।
-ਕਾਨਟੈਕਟ ਲੈਂਸ ਲਗਾਉਣ ਜਾਂ ਹਟਾਉਣ ਤੋਂ ਪਹਿਲਾਂ ਵੀ ਹੱਥਾਂ ਨੂੰ ਸਾਬਣ ਨਾਲ ਧੋਵੋ।


ਇਨ੍ਹਾਂ ਚੀਜ਼ਾਂ ਨੂੰ ਕਰਨ ਤੋਂ ਬਾਅਦ ਹੱਥਾਂ ਨੂੰ ਜ਼ਰੂਰ ਧੋਵੋ 
-ਖਾਣੇ ਦੀਆਂ ਤਿਆਰੀਆਂ ਕਰਨ ਤੋਂ ਬਾਅਦ।
-ਕਿਸੇ ਜਾਨਵਰ, ਪਸ਼ੂ ਦਾ ਚਾਰਾ ਜਾਂ ਕੂੜ੍ਹੇ ਨੂੰ ਛੂਹਣ ਜਾਂ ਸੁੱਟਣ ਤੋਂ ਬਾਅਦ ਵੀ ਹੱਥਾਂ ਨੂੰ ਚੰਗੀ ਤਰ੍ਹਾਂ ਨਾਲ ਧੋਣਾ ਜ਼ਰੂਰੀ ਹੁੰਦਾ ਹੈ। 
-ਟਾਇਲਟ ਦੀ ਵਰਤੋਂ ਕਰਨ ਜਾਂ ਡਾਈਪਰ ਬਦਲਣ ਤੋਂ ਬਾਅਦ ਹੱਥਾਂ ਨੂੰ ਰਗੜ ਦੇ ਸਾਬਣ ਨਾਲ ਧੋਵੋ।
-ਕਿਸੇ ਬੀਮਾਰ ਵਿਅਕਤੀ ਦੀ ਦੇਖਭਾਲ ਕਰਦੇ ਸਮੇਂ ਵਾਰ-ਵਾਰ ਹੱਥਾਂ ਨੂੰ ਧੋਣਾ ਚਾਹੀਦੈ।
-ਨੱਕ ਵਗਣ, ਖੰਘਣ ਜਾਂ ਛਿੱਕਣ ਤੋਂ ਬਾਅਦ ਹੱਥਾਂ ਨੂੰ ਧੋਵੋ।

ਇਹ ਵੀ ਪੜ੍ਹੋ-ਕੋਰੋਨਾ ਕਾਲ ’ਚ ਜ਼ਰੂਰ ਪੀਓ ਕੀਵੀ ਦਾ ਜੂਸ, ਗਰਮੀ ਤੋਂ ਵੀ ਦਿਵਾਉਂਦਾ ਹੈ ਨਿਜ਼ਾਤ 


ਹੱਥਾਂ ਨੂੰ ਕਿਸ ਤਰ੍ਹਾਂ ਧੋਵੋ
ਹੱਥਾਂ ਨੂੰ ਧੋਣ ਲਈ ਸਾਬਣ ਅਤੇ ਪਾਣੀ ਦੀ ਵਰਤੋਂ ਕਰੋ ਪਰ ਹਮੇਸ਼ਾ ਆਪਣੇ ਹੱਥਾਂ ਨੂੰ ਪਹਿਲਾਂ ਪਾਣੀ ਨਾਲ ਚੰਗੀ ਤਰ੍ਹਾਂ ਨਾਲ ਗਿੱਲਾ ਕਰ ਲਓ। ਆਪਣੇ ਹੱਥਾਂ ’ਤੇ ਲੀਕਵਿਡ ਬਾਰ ਜਾਂ ਪਾਊਡਰ ਸੋਪ ਲੈ ਕੇ ਘੱਟ ਤੋਂ ਘੱਟ 20 ਸੈਕਿੰਡ ਲਈ ਚੰਗੀ ਤਰ੍ਹਾਂ ਨਾਲ ਰਗੜੋ। ਆਪਣੇ ਹੱਥਾਂ ਦੇ ਗੁੱਟ ਆਪਣੀਆਂ ਉਂਗਲੀਆਂ ਦੇ ਵਿਚਕਾਰ ਅਤੇ ਆਪਣੇ ਨਹੁੰਆਂ ਦੇ ਹੇਠਾਂ ਸਕਰੱਬ ਕਰਨਾ ਨਾ ਭੁੱਲੋ। ਫਿਰ ਹੱਥਾਂ ਨੂੰ ਚੰਗੀ ਤਰ੍ਹਾਂ ਨਾਲ ਧੋ ਲਓ। ਫਿਰ ਉਸ ਤੋਂ ਬਾਅਦ ਇਕ ਸਾਫ਼ ਤੌਲੀਏ ਨਾਲ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਨਾਲ ਸੁੱਕਾ ਲਓ।


ਕਿੰਝ ਕਰੀਏ ਹੈਂਡ ਸੈਨੇਟਾਈਜ਼ਰ ਦੀ ਵਰਤੋਂ
ਜਦੋਂ ਪਾਣੀ ਅਤੇ ਸਾਬਣ ਉਪਲੱਬਧ ਨਹੀਂ ਹੁੰਦਾ ਹੈ ਤਾਂ ਅਲਕੋਹਲ-ਬੇਸਡ ਸਾਬਣ ਹੈਂਡ ਸੈਨੇਟਾਈਜ਼ਰ ਦੀ ਵਰਤੋਂ ਕਰਨੀ ਚਾਹੀਦੀ ਹੈ ਪਰ ਗੱਲ ਨੂੰ ਨਿਸ਼ਚਿਤ ਕਰੋ ਕਿ ਸੈਨੇਟਾਈਜ਼ਰ ’ਚ ਘੱਟ ਤੋਂ ਘੱਟ 60 ਫੀਸਦੀ ਅਲਕੋਹਲ ਜ਼ਰੂਰ ਹੋਵੇ। ਆਪਣੇ ਹੱਥਾਂ ਨੂੰ ਪੂਰੀ ਤਰ੍ਹਾਂ ਨਾਲ ਗਿੱਲਾ ਕਰਨ ਲਈ ਆਪਣੇ ਹੱਥ ਦੀ ਹਥੇਲੀ ’ਤੇ ਪ੍ਰਾਡੈਕਟ ਦਾ ਪੂਰਾ ਹਿੱਸਾ ਲਗਾਓ। ਆਪਣੇ ਹੱਥਾਂ ਨੂੰ ਇਕੱਠੇ ਰਗੜੋ। ਪੂਰੇ ਹੱਥਾਂ ਨੂੰ ਕਵਰ ਕਰੋ, ਜਦੋਂ ਤੱਕ ਤੁਹਾਡੇ ਹੱਥ ਡਰਾਈ ਨਾ ਹੋ ਜਾਣ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 

Aarti dhillon

This news is Content Editor Aarti dhillon