ਸੌਂਣ ਤੋਂ ਪਹਿਲਾਂ ਨਹਾਉਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

07/13/2018 6:19:01 PM

ਨਵੀਂ ਦਿੱਲੀ— ਦਿਨ ਦੀ ਸ਼ੁਰੂਆਤ 'ਚ ਤਾਂ ਸਾਰੇ ਹੀ ਨਹਾਉਂਦੇ ਹਨ ਪਰ ਰਾਤ ਨੂੰ ਸੌਂਣ ਤੋਂ ਪਹਿਲਾਂ ਕੋਈ-ਕੋਈ ਹੀ ਨਹਾਉਂਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਰਾਤ ਨੂੰ ਸੌਂਣ ਤੋਂ ਪਹਿਲਾਂ ਨਹਾਉਣਾ ਨਾਲ ਸਰੀਰ ਨੂੰ ਕਿੰਨੇ ਫਾਇਦੇ ਮਿਲਦੇ ਹਨ? ਗਰਮੀ ਹੋਵੇ ਜਾਂ ਸਰਦੀ ਹਰ ਮੌਸਮ 'ਚ ਲੋਕਾਂ ਨੂੰ ਰਾਤ ਦੇ ਹਿਸਾਬ ਨਾਲ ਠੰਡੇ ਜਾਂ ਗਰਮ ਪਾਣੀ ਨਾਲ ਜ਼ਰੂਰ ਨਹਾਉਣਾ ਚਾਹੀਦਾ ਹੈ। ਇਸ ਨਾਲ ਸਰੀਰ ਦੀ ਗੰਦਗੀ ਤਾਂ ਸਾਫ ਹੁੰਦੀ ਹੀ ਹੈ ਨਾਲ ਹੀ ਸਾਰੇ ਦਿਨ ਦੀ ਥਕਾਵਟ ਵੀ ਦੂਰ ਹੋ ਜਾਂਦੀ ਹੈ ਆਓ ਜਾਣਦੇ ਹਾਂ ਰਾਤ ਨੂੰ ਸੌਂਣ ਤੋਂ ਪਹਿਲਾਂ ਨਹਾਉਣ ਨਾਲ ਸਰੀਰ ਨੂੰ ਕੀ-ਕੀ ਫਾਇਦੇ ਮਿਲਦੇ ਹਨ?
1. ਹਾਈ ਬਲੱਡ ਪ੍ਰੈਸ਼ਰ ਤੋਂ ਮਿਲੇ ਰਾਹਤ
ਹਾਈ ਬਲੱਡ ਪ੍ਰੈਸ਼ਰ ਜਾਂ ਬੁਖਾਰ ਹੋਣ 'ਤੇ ਰਾਤ ਨੂੰ ਸੌਂਣ ਤੋਂ ਪਹਿਲਾਂ ਗਰਮ ਪਾਣੀ ਨਾਲ ਨਹਾਉਣਾ ਕਾਫੀ ਫਾਇਦੇਮੰਦ ਹੈ। ਇਸ ਨਾਲ ਸਰੀਰ 'ਚੋਂ ਪਸੀਨਾ ਨਿਕਲਦਾ ਹੈ, ਜਿਸ ਨਾਲ ਸਰੀਰ ਜਲਦੀ ਠੰਡਾ ਹੁੰਦਾ ਹੈ।
2. ਚੰਗੀ ਨੀਂਦ
ਕੰਮਕਾਜ ਦੀ ਥਕਾਵਟ ਅਤੇ ਤਣਾਅ ਕਾਰਨ ਕੁਝ ਲੋਕਾਂ ਨੂੰ ਨੀਂਦ ਨਹੀਂ ਆਉਂਦੀ। ਇਸ ਸਮੱਸਿਆ ਨੂੰ ਦੂਰ ਕਰਨ ਲਈ ਰਾਤ ਨੂੰ ਸੌਂਣ ਤੋਂ ਪਹਿਲਾਂ ਪਾਣੀ 'ਚ ਥੋੜ੍ਹਾ ਜਿਹਾ ਆਇਲ ਮਿਲਾ ਕੇ 1 ਵਾਰ ਜ਼ਰੂਰ ਨਹਾਓ। ਇਸ ਨਾਲ ਸਰੀਰ ਨੂੰ ਥਕਾਵਟ ਮਹਿਸੂਸ ਨਹੀਂ ਹੋਵੇਗੀ ਅਤੇ ਰਾਤ ਨੂੰ ਚੰਗੀ ਨੀਂਦ ਵੀ ਆਵੇਗੀ।
3. ਬਲੱਡ ਸਰਕੁਲੇਸ਼ਨ 
ਸੌਂਣ ਤੋਂ ਪਹਿਲਾਂ ਠੰਡੇ ਪਾਣੀ ਨਾਲ ਨਹਾਉਣ ਨਾਲ ਸਰੀਰ 'ਚ ਬਲੱਡ ਸਰਕੁਲੇਸ਼ਨ ਵਧਦਾ ਹੈ, ਜੋ ਹਾਰਟ ਲਈ ਫਾਇਦੇਮੰਦ ਹੁੰਦਾ ਹੈ। ਇਸ ਦੇ ਇਲਾਵਾ ਸਰੀਰ ਬੀਮਾਰੀਆਂ ਤੋਂ ਬਚਿਆ ਰਹਿੰਦਾ ਹੈ ਅਤੇ ਰੋਗ ਪ੍ਰਤੀਰੋਧੀ ਸੱਮਰਥਾ ਵਧਦੀ ਹੈ।
4. ਭਾਰ ਹੋਵੇਗਾ ਘਟ
ਮੋਟਾਪਾ ਸਿਰਫ ਜਿਮ 'ਚ ਪਸੀਨਾ ਵਹਾ ਕੇ ਜਾਂ ਡਾਈਟਿੰਗ ਕਰਕੇ ਹੀ ਨਹੀਂ ਘਟਾਇਆ ਜਾ ਸਕਦਾ ਸਗੋਂ ਰਾਤ ਨੂੰ ਸੌਂਣ ਤੋਂ ਪਹਿਲਾਂ ਨਹਾ ਕੇ ਵੀ ਘੱਟ ਕੀਤਾ ਜਾ ਸਕਦਾ ਹੈ। ਨਹਾਉਣ ਲਈ ਗਰਮ ਪਾਣੀ ਜਾਂ ਫਿਰ ਜ਼ਿਆਦਾ ਠੰਡੇ ਪਾਣੀ ਦੀ ਵਰਤੋਂ ਕਰੋ। ਇਸ ਨਾਲ ਸਰੀਰ 'ਚ ਕੈਲੋਰੀ ਬਰਨ ਹੋਵੇਗੀ ਅਤੇ ਭਾਰ ਵੀ ਆਸਾਨੀ ਨਾਲ ਘਟ ਹੋਵੇਗਾ।
5. ਸਕਿਨ ਕਰੇਗੀ ਗਲੋ
ਰਾਤ ਨੂੰ ਨਹਾਉਣ ਨਾਲ ਦਿਨਭਰ ਧੂਲ ਮਿੱਟੀ ਅਤੇ ਗੰਦਗੀ ਤੋਂ ਰਾਹਤ ਮਿਲਦੀ ਹੈ। ਇਸ ਨਾਲ ਸਕਿਨ 'ਤੇ ਰੁੱਖਾਪਨ ਅਤੇ ਮੁਹਾਸੇ ਵੀ ਨਹੀਂ ਹੁੰਦੇ ਨਾਲ ਹੀ ਸਕਿਨ ਗਲੋ ਕਰਨ ਲੱਗਦੀ ਹੈ।