Back Pain: ਲੱਕ ਦਰਦ ਤੋਂ ਹੋ ਪਰੇਸ਼ਾਨ, ਤਾਂ ਭੁੱਲ ਕੇ ਵੀ ਨਾ ਵਰਤੋਂ ਇਹ ਗੱਦੇ

07/24/2022 12:54:24 PM

ਨਵੀਂ ਦਿੱਲੀ- ਪਿੱਠ ਦਰਦ ਦੁਨੀਆ ਭਰ 'ਚ ਗਤੀਹੀਨ ਜੀਵਨਸ਼ੈਲੀ ਦੇ ਚੱਲਦੇ ਅਪਾਹਜਤਾ ਦੇ ਮੁੱਖ ਕਾਰਨਾਂ 'ਚੋਂ ਇਕ ਹੈ। ਬਾਹਰੀ ਸੱਟ, ਸਟਰੋਕ ਵਰਗੀ ਕਾਰਨਾਂ ਨਾਲ ਪਿੱਠ ਦਰਦ ਹੋ ਸਕਦਾ ਹੈ। ਡਿੱਗਣਾ, ਲੰਬੇ ਸਮੇਂ ਤੱਕ ਖੜ੍ਹੇ ਰਹਿਣਾ, ਭਾਰੀ ਭਾਰ ਚੁੱਕਣਾ, ਲੰਬੀ ਦੂਰੀ ਦੀ ਯਾਤਰਾ ਕਰਨਾ, ਗਰਭਅਵਸਥਾ, ਰੀੜ 'ਚ ਫੈਕਚਰ, ਮਾਸਪੇਸ਼ੀਆਂ 'ਚ ਕਮਜ਼ੋਰੀ, ਮੋਟਾਪਾ ਆਦਿ ਦੇ ਕਾਰਨ ਇਹ ਹੋ ਸਕਦਾ ਹੈ। ਦਰਦ ਹਲਕਾ ਜਾਂ ਗੰਭੀਰ ਹੋ ਸਕਦਾ ਹੈ। 


ਸਭ ਤਰ੍ਹਾਂ ਦੇ ਪਿੱਠ ਦਰਦ ਲਈ ਅਸੀਂ ਆਮ ਤੌਰ 'ਤੇ ਡਾਕਟਰਾਂ ਨਾਲ ਸਲਾਹ ਕਰਦੇ ਹਾਂ ਪਰ ਸਾਡੇ 'ਚੋਂ ਜ਼ਿਆਦਾਤਰ ਲੋਕ ਵਿਸ਼ੇਸ਼ ਰੂਪ ਨਾਲ ਪਿੱਠ ਦਰਦ ਦੇ ਮਾਮਲੇ 'ਚ ਉਚਿਤ ਬਿਸਤਰੇ ਜਾਂ ਗੱਦੇ ਦੀ ਵਰਤੋਂ ਦੇ ਮਹੱਤਵ ਦੇ ਬਾਰੇ 'ਚ ਨਹੀਂ ਜਾਣਦੇ ਹਨ। ਜ਼ਿਆਦਾਤਰ ਲੋਕ ਸਲਾਹ ਦੇ ਬਿਨਾਂ ਵੀ ਪਿੱਠ ਦਰਦ ਲਈ ਸਖ਼ਤ ਬਿਸਤਰ/ ਸਖ਼ਤ ਗੱਦੇ ਦੀ ਵਰਤੋਂ ਕਰਨੀ ਪਸੰਦ ਕਰਦੇ ਹਨ। ਪਰ ਸਭ ਸਥਿਤੀਆਂ ਦੇ ਲਈ ਉਚਿਤ ਬਿਸਤਰ ਜਾਂ ਗੱਦੇ ਹੀ ਲੋੜ ਹੁੰਦੀ ਹੈ।


ਜੇਕਰ ਰੋਗੀ ਪੈਰਾਸਪਾਈਨਲ ਮਾਸਪੇਸ਼ੀਆਂ 'ਚ ਏਂਠਨ, ਮਾਸਪੇਸ਼ੀਆਂ ਦੀ ਕਮਜ਼ੋਰੀ ਆਦਿ ਤੋਂ ਪੀੜਤ ਹੈ ਤਾਂ ਉਸ ਸਥਿਤੀ 'ਚ ਅਸੀਂ ਇਕ ਕੁਸ਼ਨ ਮੈਟ੍ਰੇਸ ਦੀ ਵਰਤੋਂ ਕਰ ਸਕਦੇ ਹਨ ਜੋ ਨਾ ਤਾਂ ਸਖ਼ਤ ਹੁੰਦਾ ਹੈ ਅਤੇ ਨਾ ਹੀ ਨਰਮ। ਇਸ ਦੀ ਅਨੁਪਲੱਬਧਤਾ ਹੈ ਤਾਂ ਤੁਸੀਂ ਹਾਰਡ ਬੈਡ ਦੀ ਬਜਾਏ ਘਰ 'ਚ ਬਣੇ ਗੱਦੇ ਦੀ ਵਰਤੋਂ ਕਰ ਸਕਦੇ ਹੋ ਜੋ ਤੁਹਾਡੀ ਪੈਰਾਸਪਾਈਨਲ ਮਾਸਪੇਸ਼ੀਆਂ ਨੂੰ ਆਰਾਮ ਦੇਵੇਗਾ ਅਤੇ ਤੁਹਾਡੇ ਦਰਦ ਨੂੰ ਘੱਟ ਕਰਨ 'ਚ ਮਦਦ ਕਰੇਗਾ।


ਇਸ ਦੇ ਉਲਟ ਜੇਕਰ ਰੋਗੀ ਦੀ ਰੀੜ 'ਚ ਫੈਕਚਰ ਹੈ ਜਾਂ ਰੀੜ ਦੀ ਸਰਜਰੀ ਹੋਈ ਹੈ ਤਾਂ ਰੋਗੀ ਨੂੰ ਸਖ਼ਤ ਗੱਦੇ ਜਾਂ ਬਿਸਤਰ ਦੀ ਸਲਾਹ ਦੇ ਸਕਦੇ ਹਨ ਤਾਂ ਜੋ ਉਹ ਤੇਜ਼ੀ ਨਾਲ ਠੀਕ ਹੋ ਸਕਣ। ਇਸ ਲਈ ਪਿੱਠ ਦਰਦ ਤੋਂ ਪੀੜਤ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਸ ਮਾਮਲੇ 'ਚ ਲਾਪਰਵਾਹੀ ਨਾ ਕਰੇ ਕਿਉਂਕਿ ਜਲਦ ਠੀਕ ਹੋਣ ਦੇ ਲਈ ਇਹ ਮਹੱਤਵਪੂਰਨ ਹੈ। 

Aarti dhillon

This news is Content Editor Aarti dhillon