ਭਾਰ ਘੱਟ ਕਰਨ ਦੇ 6 ਆਸਾਨ ਆਯੁਰਵੈਦਿਕ ਟਿਪਸ

09/03/2019 4:01:54 PM

ਫੈਟਨੈੱਸ ਅੱਜ ਇਕ ਗਲੋਬਲ ਸਮੱਸਿਆ ਬਣਦੀ ਜਾ ਰਹੀ ਹੈ | ਨਾ ਸਿਰਫ ਪੁਰਸ਼ ਅਤੇ ਮਹਿਲਾਵਾਂ, ਬੱਚੇ ਵੀ ਇਸ ਪ੍ਰਾਬਲਮ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ | ਮੋਟਾਪੇ ਦਾ ਅਸਰ ਤੁਹਾਡੀ ਪਰਸਨੈਲਿਟੀ 'ਤੇ ਤਾਂ ਪੈਂਦਾ ਹੀ ਹੈ ਨਾਲ ਹੀ ਇਸ ਦੀ ਵਜ੍ਹਾ ਨਾਲ ਤੁਹਾਨੂੰ ਕਈ ਹੋਰ ਬੀਮਾਰੀਆਂ ਵੀ ਆਪਣੀ ਲਪੇਟ 'ਚ ਲੈ ਲੈਂਦੀਆਂ ਹਨ | ਪਰ ਤੁਸੀਂ ਚਾਹੋ ਤਾਂ ਆਪਣੀ ਡੇਲੀ ਲਾਈਫ 'ਚ ਕੁਝ ਬਦਲਾਅ ਅਤੇ ਆਸਾਨ ਉਪਾਅ ਅਪਣਾ ਕੇ ਮੋਟਾਪੇ ਤੋਂ ਬਚ ਸਕਦੇ ਹਨ | ਆਓ ਜਾਣਦੇ ਹਾਂ ਕਿੰਝ...
ਭਾਰ ਘਟਾਉਣ ਦੇ ਆਯੁਰਵੈਦ ਨੁਸਖੇ
ਸਵੇਰੇ ਪੀਓ ਨਿੰਬੂ ਪਾਣੀ
ਸਵੇਰੇ ਉੱਠ ਕੇ ਕੋਸਾ ਪਾਣੀ ਪੀਣ ਨਾਲ ਤੁਹਾਡਾ ਪਾਚਨ ਤੰਤਰ ਸਟਰਾਂਗ ਬਣਦਾ ਹੈ | ਇਕ ਚੰਗੇ ਦਿਨ ਦੀ ਸ਼ੁਰੂਆਤ ਲਈ ਸਵੇਰੇ ਕੋਸੇ ਪਾਣੀ 'ਚ ਨਿੰਬੂ ਅਤੇ ਸ਼ਹਿਦ ਪਾ ਕੇ ਜ਼ਰੂਰ ਪੀਓ |


ਲੌਕੀ ਨਾਲ ਭਾਰ ਕਰੋ ਘੱਟ
ਲੌਕੀ ਦੇ ਜੂਸ ਨੂੰ ਭਾਰ ਘਟ ਕਰਨ 'ਚ ਕਾਫੀ ਲਾਭਦਾਇਕ ਮੰਨਿਆ ਜਾਂਦਾ ਹੈ | ਲੌਾਕੀ ਦਾ ਜੂਸ ਘਰ 'ਚ ਹੀ ਬਣਾਉਣਾ ਆਸਾਨ ਹੈ | ਇਕ ਲੌਕੀ ਲੈ ਕੇ ਉਸ ਨੂੰ ਪਾਣੀ ਦੇ ਨਾਲ ਮਿਕਸੀ 'ਚ ਗਰਾਇੰਡ ਕਰ ਲਓ | ਗਰਾਇੰਡ ਕਰਨ ਦੇ ਬਾਅਦ ਉਸ 'ਚ ਲੋੜ ਅਨੁਸਾਰ ਪਾਣੀ ਮਿਲਾਓ | ਇਸ ਜੂਸ ਨੂੰ ਸਿੱਧਾ ਪੀਣ ਦੀ ਜਗ੍ਹਾ ਇਸ 'ਚ ਪੁਦੀਨੇ ਅਤੇ ਤੁਲਸੀ ਦੇ ਪੱਤਿਆਂ ਦਾ ਰਸ ਮਿਲਾ ਕੇ ਪੀਣ ਨਾਲ ਮੋਟਾਪਾ ਜਲਦੀ ਖਤਮ ਹੁੰਦਾ ਹੈ |
ਹਮੇਸ਼ਾ ਤਾਜ਼ਾ ਪੱਕਿਆ ਹੋਇਆ ਖਾਣਾ ਖਾਓ
ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਤਾਜ਼ਾ ਘਰ ਦਾ ਬਣਿਆ ਹੋਇਆ ਖਾਣਾ ਖਾਓ, ਅਜਿਹਾ ਕਰਨ ਨਾਲ ਸਰੀਰ 'ਚ ਪੌਸ਼ਟਿਕ ਤੱਤ ਜਲਦੀ ਪਹੁੰਚਦੇ ਹਨ | ਬਾਹਰ ਦਾ ਖਾਣਾ ਘਰ ਦੇ ਫੂਡ ਜਿੰਨਾ ਹੈਲਦੀ ਨਹੀਂ ਹੁੰਦਾ, ਅਜਿਹੇ 'ਚ ਇਸ ਨੂੰ ਜਿੰਨਾ ਹੋ ਸਕੇ ਇਗਨੋਰ ਕਰੋ | ਤੁਸੀਂ ਆਪਣਾ ਭਾਰ ਜਲਦੀ ਘਟਾ ਪਾਓਗੇ |
ਇਸ ਤਰ੍ਹਾਂ ਦੀਆਂ ਦਾਲਾਂ
ਭਾਰ ਘੱਟ ਕਰਨ ਲਈ ਤਾਜ਼ਾ ਸਬਜ਼ੀਆਂ, ਫਲ ਅਤੇ ਬੀਨਸ ਨੂੰ ਆਪਣੀ ਡਾਈਟ 'ਚ ਸ਼ਾਮਲ ਕਰੋ | ਕਕੜੀ, ਮੂਲੀ, ਛੋਲੇ, ਮੂੰਗ, ਮਟਰ, ਪਪੀਤਾ, ਗਾਜਰ ਅਤੇ ਹਰ ਤਰ੍ਹਾਂ ਦੀਆਂ ਦਾਲਾਂ ਖਾਣੀਆਂ ਮੋਟਾਪਾ ਘਟ ਕਰਨ ਲਈ ਬਹੁਤ ਫਾਇਦੇਮੰਦ ਹੈ | 


ਮਸਾਲੇ ਵੀ ਹਨ ਫਾਇਦੇਮੰਦ
ਹੀਂਗ, ਅਜ਼ਵਾਇਨ, ਕਾਲੀ ਮਿਰਚ, ਲੌਾਗ ਅਤੇ ਕੜੀਪੱਤਾ ਵਰਗੇ ਦੇਸੀ ਮਸਾਲੇ ਤੁਹਾਡੇ ਸਰੀਰ 'ਚੋਂ ਵਾਧੂ ਫੈਟ ਨੂੰ ਜਮ੍ਹਾ ਨਹੀਂ ਹੋਣ ਦਿੰਦੇ | ਇਨ੍ਹਾਂ ਦੀ ਵਰਤੋਂ ਨਾਲ ਤੁਹਾਡਾ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ | ਤੁਹਾਡਾ ਪਾਚਨ ਤੰਤਰ ਜਿੰਨਾ ਮਜ਼ਬੂਤ ਹੋਵੇਗਾ ਤੁਹਾਡੇ ਵਲੋਂ ਖਾਧਾ ਗਿਆ ਭੋਜਨ ਓਨੀ ਚੰਗੀ ਤਰ੍ਹਾਂ ਨਾਲ ਹਜ਼ਮ ਹੋ ਜਾਵੇਗਾ ਜਿਸ ਨਾਲ ਤੁਹਾਡੇ ਸਰੀਰ 'ਚ ਵਾਧੂ ਫੈਟ ਨਹੀਂ ਜਮ੍ਹਾ ਹੋਵੇਗੀ | 


ਔਲੇ ਅਤੇ ਐਲੋਵੇਰਾ ਜੂਸ 
ਔਲਿਆ ਦੇ ਐਾਟੀ-ਆਕਸੀਡੈਂਟ ਤੱਤ ਤੁਹਾਡੇ ਸਰੀਰ 'ਚੋਂ ਵਾਧੂ ਫੈਟ ਨੂੰ ਘਟ ਕਰਨ 'ਚ ਬਹੁਤ ਮਦਦ ਕਰਦੇ ਹਨ | ਰੋਜ਼ਾਨਾ ਸ਼ਾਮ ਨੂੰ ਔਲੇ ਅਤੇ ਐਲੋਵੇਰਾ ਜੂਸ ਨੂੰ ਕੋਸੇ ਪਾਣੀ 'ਚ ਮਿਲਾ ਕੇ ਪੀਓ | ਔਲੇ ਅਤੇ ਐਲੋਵੇਰਾ ਤੁਹਾਡੀ ਭੁੱਖ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਬਾਡੀ ਨੂੰ ਬਹੁਤ ਸਾਰੇ ਵਿਟਾਮਿਨਸ ਪ੍ਰਦਾਨ ਕਰਦੇ ਹਨ | ਜਿਸ ਨਾਲ ਤੁਹਾਡਾ ਸਰੀਰ ਕਮਜ਼ੋਰ ਨਹੀਂ ਫੀਲ ਕਰਦਾ |
ਥੋੜ੍ਹੇ ਬਹੁਤ ਵਰਕਆਊਟ ਅਤੇ ਇਨ੍ਹਾਂ ਆਯੁਰਵੈਦਿਕ ਨੁਸਖਿਆਂ ਦੀ ਮਦਦ ਨਾਲ ਤੁਸੀਂ ਆਪਣਾ ਭਾਰ ਬਹੁਤ ਆਸਾਨੀ ਨਾਲ ਘਟਾ ਸਕਦੇ ਹੋ | ਜੇਕਰ ਤੁਹਾਡਾ ਭਾਰ ਕਿਸੇ ਬੀਮਾਰੀ ਦੀ ਵਜ੍ਹਾ ਨਾਲ ਜ਼ਿਆਦਾ ਹੈ ਤਾਂ ਅਜਿਹੇ 'ਚ ਆਪਣੇ ਡਾਕਟਰ ਦੇ ਨਾਲ ਇਕ ਵਾਰ ਜ਼ਰੂਰ ਸੰਪਰਕ ਕਰ ਲਓ |

Aarti dhillon

This news is Content Editor Aarti dhillon