ਭੁੱਖ ਤੋਂ ਵਧੇਰੇ ਖਾਧਾ ਜਾਏ ਤਾਂ ਅਜ਼ਮਾਓ ਇਹ ਨੁਸਖੇ

07/28/2015 2:12:56 PM

ਖਾਣੇ ਦੇ ਸ਼ੌਕੀਨ ਲੋਕ ਅਕਸਰ ਸਵਾਦੀ ਖਾਣਾ ਭੁੱਖ ਤੋਂ ਵਧੇਰੇ ਖਾ ਲੈਂਦੇ ਹਨ ਅਤੇ ਬਾਅਦ ''ਚ ਪੇਟ ''ਚ ਹੋਈ ਅਸਹਿਜਤਾ ਨੂੰ ਸਹਿਣ ਕਰਨਾ ਉਨ੍ਹਾਂ ਲਈ ਮੁਸ਼ਕਿਲ ਹੋ ਜਾਂਦਾ ਹੈ। ਭੁਗਤਾਨ ਪੇਟ ਦਰਦ ਅਤੇ ਅਣਪਚੇ ਖਾਣੇ ਦੀ ਸ਼ਿਕਾਇਤ ਨਾਲ ਹੋਈਆਂ ਤਕਲੀਫਾਂ ਦੇ ਰੂਪ ''ਚ ਕਰਨਾ ਪੈਂਦਾ ਹੈ। ਜੇ ਤੁਸੀਂ ਵੀ ਕਦੇ ਭੁੱਖ ਤੋਂ ਵਧੇਰੇ ਖਾਣ ਦੇ ਸ਼ਿਕਾਰ ਹੋ ਜਾਓ ਤਾਂ ਧਿਆਨ ਦਿਓ ਕੁਝ ਗੱਲਾਂ ''ਤੇ-
► ਵਧੇਰੇ ਖਾਣ ਤੋਂ ਬਾਅਦ 1 ਕੱਪ ਹਰਬਲ ਟੀ ਲਓ। ਇੰਝ ਮੰਨਿਆ ਜਾਂਦਾ ਹੈ ਕਿ ਇਸ ਦੇ ਸੇਵਨ ਤੋਂ ਬਾਅਦ ਪੇਟ ਛੇਤੀ ਠੀਕ ਹੋ ਜਾਂਦਾ ਹੈ।
► ਤਕਲੀਫ ਵਧੇਰੇ ਹੋ ਰਹੀ ਹੋਵੇ ਤਾਂ ਹੀਟਿੰਗ ਪੈਡ, ਗਰਮ ਪਾਣੀ ਦੀ ਬੋਤਲ ਜਾਂ ਗਰਮ ਕੱਪੜੇ ਨਾਲ ਪੇਟ ਦੀ ਟਕੋਰ ਕਰੋ। ਲੱਗਭਗ 20 ਮਿੰਟ ਬਾਅਦ ਪੇਟ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ।
► 30 ਮਿੰਟ ਲਈ ਅਰਾਮ ਨਾਲ ਲੇਟ ਜਾਓ। ਇਸ ਨਾਲ ਤੁਹਾਡੀਆਂ ਕੱਸੀਆਂ ਹੋਈਆਂ ਮਾਸਪੇਸ਼ੀਆਂ ਥੋੜ੍ਹੀਆਂ ਢਿੱਲੀਆਂ ਪੈ ਜਾਣਗੀਆਂ ਅਤੇ ਪੇਟ ''ਚ ਹੋਈ ਅਸਹਿਜਤਾ ਤੋਂ ਆਰਾਮ ਮਿਲੇਗਾ।
► ਹੌਲੀ-ਹੌਲੀ ਥੋੜ੍ਹਾ ਟਹਿਲਣ ਨਾਲ ਵੀ ਖਾਣਾ ਪਚਣ ''ਚ ਮਦਦ ਮਿਲਦੀ ਹੈ। ਅਰਾਮ ਨਾਲ ਟਹਿਲੋ। ਤੇਜ਼ੀ ਨਾ ਦਿਖਾਓ।
► ਪਿੰਨੀਆਂ ਨੂੰ ਹਲਕਾ-ਹਲਕਾ ਦਬਾਉਣ ਨਾਲ ਵੀ ਖਾਣਾ ਛੇਤੀ ਪਚਦਾ ਹੈ।
► ਐਂਟੀ ਗੈਸ ਦਵਾਈਆਂ ਦੇ ਸੇਵਨ ਨਾਲ ਵੀ ਪੇਟ ਦਰਦ ਤੋਂ ਅਰਾਮ ਮਿਲਦਾ ਹੈ।
ਘੱਟ ਸੌਣਾ ਵਧਾ ਸਕਦੈ ਮੋਟਾਪਾ
ਨੇਬ੍ਰਾਸਕਾ ਸਥਿਤ ਲਿੰਕਨ ਯੂਨੀਵਰਸਿਟੀ ਦੇ ਖੋਜਕਾਰ ਨੇ ਦੇਖਿਆ ਕਿ ਚੰਗੀ ਤਰ੍ਹਾਂ ਨਾ ਸੌਣ ਕਾਰਨ ਰੋਜ਼ ਦਾ ਕੰਮ ਪ੍ਰਭਾਵਿਤ ਹੋ ਸਕਦਾ ਹੈ। ਨਾਲ ਹੀ ਜ਼ਿਆਦਾ ਖਾਣਾ ਖਾਣ ਦੀ ਆਦਤ ਪੈ ਸਕਦੀ ਹੈ। ਇਹ ਬੱਚੇ ਅਤੇ ਬਾਲਗ ਦੋਹਾਂ ''ਤੇ ਲਾਗੂ ਹੁੰਦਾ ਹੈ। ਨੀਂਦ ਖਰਾਬ ਹੋਣ ਤੋਂ ਬਾਅਦ ਹਾਰਮੋਨ ਕੰਟਰੋਲਿੰਗ ਸਿਸਟਮ ਵੀ ਪ੍ਰਭਾਵਿਤ ਹੁੰਦਾ ਹੈ, ਇਸ ਨਾਲ ਭਾਵਨਾਤਮਕ ਤਣਾਅ ਵੱਧ ਜਾਂਦਾ ਹੈ ਅਤੇ ਵੱਧ ਭੋਜਨ, ਊਰਜਾ ਦੀ ਘਾਟ ਨੂੰ ਪੂਰਾ ਕਰਨ ''ਚ ਸਮਰੱਥ ਨਹੀਂ ਹੈ।
ਦਿਨ ''ਚ ਤੁਸੀਂ ਜੋ ਵੀ ਖਾਂਦੇ ਹੋ, ਇਹ ਸਾਰੇ ਕਾਰਕ ਭੋਜਨ ਦੀ ਮਾਤਰਾ ਨੂੰ ਪ੍ਰਭਾਵਿਤ ਕਰਦੇ ਹਨ। ਮੋਟਾਪੇ ''ਚ ਸ਼ੂਗਰ, ਦਿਲ ਦੀਆਂ ਬੀਮਾਰੀਆਂ ਵਰਗੀਆਂ ਖਤਰਨਾਕ ਬੀਮਾਰੀਆਂ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਨੀਂਦ ਪ੍ਰਭਾਵਿਤ ਹੋਣ ਨਾਲ ਬਾਲਗਾਂ ਅਤੇ ਬੱਚਿਆਂ ਦੋਹਾਂ ਦੀ ਸਿਹਤ ਖਰਾਬ ਹੋ ਸਕਦੀ ਹੈ।