ਦਿਲ ਦੀਆਂ ਧੜਕਣਾਂ ’ਤੇ ਭਾਰੀ ਪੈਂਦਾ ਹੈ ਅਰਥਮੀਆ

09/19/2019 9:19:13 AM

ਨਵੀਂ ਦਿੱਲੀ(ਬਿਊਰੋ)- ਅਰਥਮੀਆ ਦਿਲ ਦੀਆਂ ਧੜਕਣਾਂ ਨਾਲ ਸਬੰਧਤ ਇਕ ਸਮੱਸਿਆ ਹੈ। ਇਸ ਸਮੱਸਿਆ ਨਾਲ ਪੀੜਤ ਵਿਅਕਤੀ ਦੇ ਦਿਲ ਦੀਆਂ ਧੜਕਣਾਂ ਜਾਂ ਤਾਂ ਬਹੁਤ ਤੇਜ਼ ਹੋ ਜਾਂਦੀਆਂ ਹਨ ਜਾਂ ਬਹੁਤ ਘੱਟ। ਕਦੇ-ਕਦੇ ਧੜਕਣਾਂ ਦਾ ਫਲੋ ਨਹੀਂ ਬਣਿਆ ਰਹਿੰਦਾ। ਜਦੋਂ ਧੜਕਣਾਂ ਬਹੁਤ ਤੇਜ਼ ਹੋ ਜਾਂਦੀਆਂ ਹਨ ਤਾਂ ਇਸ ਸਥਿਤੀ ਨੂੰ ਤਾਕੀਕਾਰਡੀਆ ਕਹਿੰਦੇ ਹਨ ਅਤੇ ਜਦੋਂ ਧੜਕਣਾਂ ਬਹੁਤ ਮੱਠੀਆਂ ਹੋ ਜਾਂਦੀਆਂ ਹਨ ਤਾਂ ਇਸ ਸਥਿਤੀ ਨੂੰ ਬ੍ਰਾਡੀਕਾਰਡੀਆ ਕਹਿੰਦੇ ਹਨ।
ਅਰਥਮੀਆ ਦੀ ਸਥਿਤੀ ’ਚ ਹਰਟ ਟਿਸ਼ੂਜ਼ ’ਚ ਬਦਲਾਅ ਜਾਂ ਐਕਟੀਵਿਟੀ ’ਚ ਬਦਲਾਅ ਦੇ ਕਾਰਣ ਜਾਂ ਦਿਲ ਦੀਆਂ ਧੜਕਣਾਂ ਨੂੰ ਕੰਟਰੋਲ ਕਰਨ ਵਾਲੇ ਇਲੈਕਟ੍ਰੀਕਲ ਸਿਗਨਲਸ ’ਚ ਬਦਲਾਅ ਦੇ ਕਾਰਣ ਹੁੰਦਾ ਹੈ। ਇਹ ਸਥਿਤੀ ਕਿਸੇ ਬੀਮਾਰੀ ਦੇ ਕਾਰਣ ਟਿਸ਼ੂ ਡੈਮੇਜ ਹੋਣ ਨਾਲ ਵੀ ਹੋ ਸਕਦੀ ਹੈ। ਕਿਸੇ ਸੱਟ ਜਾਂ ਜ਼ਖਮ ਕਾਰਣ ਅਜਿਹਾ ਹੋ ਸਕਦਾ ਹੈ। ਉਥੇ ਕੁਝ ਲੋਕਾਂ ’ਚ ਜੱਦੀ ਕਾਰਣਾਂ ਨਾਲ ਵੀ ਇਹ ਸਥਿਤੀ ਹੋ ਸਕਦੀ ਹੈ। ਹਾਲਾਂਕਿ ਇਸ ਦੇ ਕੋਈ ਸਪੱਸ਼ਟ ਲੱਛਣ ਅਤੇ ਕਾਰਣ ਅਜੇ ਸਾਹਮਣੇ ਨਹੀਂ ਆਏ ਹਨ ਪਰ ਕੁਝ ਲੋਕ ਆਪਣੀਆਂ ਧੜਕਣਾਂ ’ਚ ਹੋਣ ਵਾਲੇ ਇਸ ਬਦਲਾਅ ਨਾਲ ਪ੍ਰਭਾਵਿਤ ਹੁੰਦੇ ਹਨ। ਇਸ ਸਥਿਤੀ ’ਚ ਸਾਹ ਲੈਣ ’ਚ ਪ੍ਰੇਸ਼ਾਨੀ ਹੋਣਾ, ਚੱਕਰ ਆਉਣਾ ਜਾਂ ਸਿਰ ਚਕਰਾਉਣ ਵਰਗੀਆਂ ਸਮੱਸਿਆਵਾਂ ਸਾਹਮਣੇ ਆ ਸਕਦੀਆਂ ਹਨ।
ਇਸ ਸਮੱਸਿਆ ਬਾਰੇ ਪਤਾ ਲਾਉਣ ਲਈ ਸਭ ਤੋਂ ਆਮ ਟੈਸਟ ਇਲੈਕਟ੍ਰੋਕਾਰਡੀਓਗ੍ਰਾਮ ਹੈ। ਇਸ ਨੂੰ ਤੁਸੀਂ ਈ. ਕੇ. ਜੀ. ਅਤੇ ਈ. ਸੀ. ਜੀ. ਦੇ ਰੂਪ ’ਚ ਵੀ ਸਮਝ ਸਕਦੇ ਹੋ। ਜ਼ਰੂਰੀ ਲੱਗਣ ’ਤੇ ਡਾਕਟਰ ਕੁਝ ਹੋਰ ਟੈਸਟ ਵੀ ਕਰਵਾ ਸਕਦੇ ਹਨ। ਇਲਾਜ ਦੇ ਤੌਰ ’ਤੇ ਮਰੀਜ਼ ਨੂੰ ਦਵਾਈ ਵੀ ਦਿੱਤੀ ਜਾ ਸਕਦੀ ਹੈ ਅਤੇ ਉਸ ਦੀ ਸਥਿਤੀ ਦੇ ਹਿਸਾਬ ਨਾਲ ਡਿਵਾਈਸ ਪਲੇਸਮੈਂਟ ਦੀ ਸਲਾਹ ਵੀ ਦਿੱਤੀ ਜਾ ਸਕਦੀ ਹੈ। ਅਣਗਹਿਲੀ ਕਰਨ ਨਾਲ ਮਰੀਜ਼ ਦੇ ਦਿਲ ’ਤੇ ਵਾਧੂ ਬੋਝ ਪੈੈਂਦਾ ਹੈ ਅਤੇ ਹਾਰਟ ਪੂਰੇ ਸਰੀਰ ’ਚ ਠੀਕ ਢੰਗ ਨਾਲ ਖੂਨ ਦੀ ਸਪਲਾਈ ਨਹੀਂ ਕਰ ਪਾਉਂਦਾ ਹੈ।

manju bala

This news is Content Editor manju bala