ਐਲੋਵੇਰਾ ਜੂਸ ਪੀ ਕੇ ਇੰਝ ਘਟਾਓ ਭਾਰ

09/30/2015 5:20:47 PM

ਕੰਡੇਦਾਰ ਐਲੋਵੇਰਾ ਭਾਵ ਪੱਥਰਚੱਟ ਦੇ ਸਿਹਤ ਸੰਬੰਧੀ ਬਹੁਤ ਲਾਭ ਹਨ। ਇਸ ਨੂੰ ਕੱਟ ਕੇ ਚਿਹਰੇ ''ਤੇ ਲਗਾਇਆ ਜਾਵੇ ਤਾਂ ਚਿਹਰੇ ''ਚ ਚਮਕ ਆਉਂਦੀ ਹੈ। ਇਸ ਦੇ ਨਾਲ ਹੀ ਇਹ ਸਾਡੇ ਵਾਲਾਂ ਲਈ ਵੀ ਕਾਫੀ ਲਾਭਦਾਇਕ ਹੈ। ਕੀ ਤੁਸੀਂ ਜਾਣਦੇ ਹੋ ਕਿ ਐਲੋਵੇਰਾ ਨਾਲ ਭਾਰ ਵੀ ਘਟਾਇਆ ਜਾ ਸਕਦਾ ਹੈ।  ਇਹ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੈ। ਇਸ ''ਚ 75 ਐਕਟਿਵ ਵਿਟਾਮਿਨ, ਮਿਨਰਲਸ, ਐਂਜਾਈਮਸ, ਕਾਰਬੋਹਾਈਡ੍ਰੇਟਸ, ਅਮੀਨੋ ਐਸਿਡ, ਸੈਲੀਸਿਲਿਕ ਐਸਿਡ ਅਤੇ ਫਾਈਟੋਕੈਮਕੀਲਸ ਪਾਏ ਜਾਂਦੇ ਹਨ। ਇਹ ਸਭ ਚੀਜ਼ਾਂ ਅਸਾਨੀ ਨਾਲ ਤੁਹਾਡਾ ਭਾਰ ਘਟਾ ਸਕਦੀਆਂ ਹਨ, ਉਹ ਵੀ ਬਿਨਾਂ ਪੈਸਾ ਖਰਚ ਕੀਤਿਆਂ। 
ਜੇਕਰ ਤੁਸੀਂ ਰੋਜ਼ਾਨਾ ਐਲੋਵੇਰਾ ਦਾ ਜੂਸ ਪੀਓਗੇ ਤਾਂ ਨਾ ਸਿਰਫ ਤੁਹਾਡਾ ਭਾਰ ਘਟੇਗਾ, ਸਗੋਂ ਸਰੀਰ ਦੀਆਂ ਬਾਕੀ ਬੀਮਾਰੀਆਂ ਵੀ ਦੂਰ ਹੋ ਜਾਣਗੀਆਂ। ਐਲੋਵੇਰਾ ਜੈੱਲ ਨੂੰ ਤੁਸੀਂ ਪਾਣੀ, ਜੂਸ ਜਾਂ ਉਸ ਦੀ ਸਮੂਦੀ ਬਣਾ ਕੇ ਦਿਨ ''ਚ ਕਈ ਵਾਰ ਪੀ ਸਕਦੇ ਹੋ।  ਜਾਣਦੇ ਹਾਂ ਕਿ ਐਲੋਵੇਰਾ ਨੂੰ ਤੁਸੀਂ ਕਿਸ-ਕਿਸ ਚੀਜ਼ ''ਚ ਮਿਕਸ ਕਰ ਕੇ ਪੀ ਸਕਦੇ ਹੋ।
ਐਲੋਵੇਰਾ ਜੂਸ ਅਤੇ ਫਲਾਂ ਦਾ ਰਸ
ਐਲੋਵੇਰਾ ਨੂੰ ਕੱਟ ਕੇ ਉਸ ''ਚੋਂ ਜੈੱਲ ਕੱਢ ਲਓ ਅਤੇ ਉਸ ''ਚ ਆਪਣਾ ਮਨਪਸੰਦ ਕਿਸੇ ਵੀ ਫਲ ਦਾ ਰਸ ਮਿਲਾ ਕੇ ਪੀਓ।
ਪਲੇਨ ਐਲੋਵੇਰਾ ਜੈੱਲ ਅਤੇ ਜੂਸ
ਐਲੋਵੇਰਾ ਨੂੰ ਛਿਲ ਕੇ ਉਸ ਦੀ ਜੈੱਲ ਕੱਢ ਲਓ ਅਤੇ ਉਸ ਨੂੰ ਫਰਿੱਜ ''ਚ ਰੱਖ ਦਿਓ। ਰੋਜ਼ਾਨਾ ਹਰ ਖਾਣੇ ਤੋਂ 15 ਮਿੰਟ ਪਹਿਲਾਂ ਤੁਹਾਨੂੰ ਇਸ ਜੂਸ ਦਾ ਅੱਧਾ ਕੱਪ ਪੀਣਾ ਪਵੇਗਾ।। ਇਸ ਜੂਸ ਨੂੰ 1-2 ਹਫਤਿਆਂ ਤੱਕ ਪੀਓ। ਚਾਹੋ ਤਾਂ ਇਕ ਚੱਮਚ ਜੈੱਲ ਨੂੰ ਦਿਨ ''ਚ ਇਕ ਵਾਰ ਖਾ ਸਕਦੇ ਹੋ।
ਐਲੋਵੇਰਾ ਅਤੇ ਨਿੰਬੂ
ਐਲੋਵੇਰਾ ਜੈੱਲ ਨੂੰ ਇਕ ਗਲਾਸ ''ਚ ਕੱਢ ਕੇ ਉਸ ''ਚ ਨਿੰਬੂ, ਪਾਣੀ ਅਤੇ ਥੋੜ੍ਹਾ ਜਿਹਾ ਸ਼ਹਿਦ ਰਲਾ ਕੇ ਪੀ ਲਓ। ਰੋਜ਼ਾਨਾ ਇਸ ਦੇ ਸੇਵਨ ਨਾਲ ਮੋਟਾਪਾ ਘੱਟ ਹੁੰਦਾ ਹੈ।
ਐਲੋਵੇਰਾ ਅਤੇ ਸ਼ਹਿਦ
ਇਕ ਗਲਾਸ ਐਲੋਵੇਰਾ ਜੂਸ ''ਚ 1 ਚੱਮਚ ਸ਼ਹਿਦ ਰਲਾ ਲਓ। ਇਸ ਨੂੰ ਚੰਗੀ ਤਰ੍ਹਾਂ ਹਿਲਾਓ ਅਤੇ ਪੀ ਲਓ। ਇਸ ਨੂੰ ਰੁਟੀਨ ''ਚ ਪੀਣ ਨਾਲ ਮੈਟਾਬਾਲਿਜ਼ਮ ਵਧਦਾ ਹੈ। ਪੇਟ ਠੀਕ ਰਹਿੰਦਾ ਹੈ ਅਤੇ ਫੈਟ ਵਧੇਰੇ ਬਰਨ ਹੁੰਦੀ ਹੈ।
ਐਲੋਵੇਰਾ ਅਤੇ ਪਾਣੀ
1-2 ਚੱਮਚ ਐਲੋਵੇਰਾ ਜੂਸ ਨੂੰ ਪਾਣੀ ਨਾਲ ਰਲਾ ਕੇ ਪੀਓ। ਦਿਨ ''ਚ ਇਕ ਵਾਰ ਇਸ ਨੂੰ ਜ਼ਰੂਰ ਪੀਓ।
ਐਲੋਵੇਰਾ, ਫਲ ਅਤੇ ਨਾਰੀਅਲ ਸਮੂਦੀ
1 ਮਧਿਅਮ ਆਕਾਰ ਦੀ ਐਲੋਵੇਰਾ ਦੀ ਪੱਤੀ, ਇਕ ਕੱਪ ਬਦਾਮ ਜਾਂ ਨਾਰੀਅਲ ਦੁੱਧ, ਅੱਧਾ ਕੱਪ ਤਾਜ਼ਾ ਅੰਬ ਜਾਂ ਰਸਭਰੀ, ਅੱਧਾ ਚੱਮਚ ਨਾਰੀਅਲ ਤੇਲ, 1 ਚੱਮਚ ਸ਼ਹਿਦ, 1 ਚੱਮਚ ਅਲਸੀ ਦੇ ਬੀਜ ਅਤੇ ਪ੍ਰੋਟੀਨ ਪਾਊਡਰ  ਨੂੰ ਮਿਕਸੀ ''ਚ ਬਲੈਂਡ ਕਰਕੇ ਦਿਨ ''ਚ 1-2 ਵਾਰ ਰੋਜ਼ਾਨਾ ਪੀਓ ਅਤੇ ਫਰਕ ਦੇਖੋ।
ਗ੍ਰੀਨ ਐਲੋਵੇਰਾ ਸਮੂਦੀ
1 ਮੁੱਠੀ ਧੋਤੀ ਹੋਈ ਪਾਲਕ, 1 ਵੱਡਾ ਟੁਕੜਾ ਐਲੋਵੇਰਾ, ਅੱਧਾ ਛਿੱਲਿਆ ਖੀਰਾ, 1 ਕੱਪ ਕੱਟੇ ਅੰਬ ਜਾਂ ਅਨਾਨਾਸ, 2 ਛਿੱਲੇ ਸੰਤਰੇ, ਤਿੰਨ ਚੌਥਾਈ ਨਾਰੀਅਲ ਪਾਣੀ, 5-6 ਆਈਸ ਕਿਊਬਸ, ਅੱਧਾ ਚੱਮਚ ਸਿਪਰੂਲੀਨਾ ਪਾਊਡਰ ਰਲਾ ਕੇ ਸਭ ਨੂੰ ਬਲੈਂਡਰ ''ਚ ਬਲੈਂਡ ਕਰ ਲਓ।  ਇਸ ਤਰ੍ਹਾਂ ਬਣੀ ਸਮੂਦੀ ਨੂੰ ਦਿਨ ''ਚ 2-3 ਵਾਰ ਪੀਓ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।