ਭੋਜਨ ਦੇ ਤੁਰੰਤ ਬਾਅਦ ਪਾਣੀ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਨੁਕਸਾਨ

01/18/2018 2:11:02 PM

ਨਵੀਂ ਦਿੱਲੀ— ਪਾਣੀ ਸਾਡੇ ਸਰੀਰ ਲਈ ਕਿੰਨਾਂ ਜ਼ਰੂਰੀ ਹੈ ਇਹ ਗੱਲ ਤਾਂ ਸਾਰੇ ਹੀ ਜਾਣਦੇ ਹਾਂ। ਸਾਡਾ ਸਰੀਰ 70 ਪ੍ਰਤੀਸ਼ਤ ਪਾਣੀ ਦਾ ਬਣਿਆ ਹੋਇਆ ਹੈ। ਸਰਦੀਆਂ 'ਚ ਜ਼ਿਆਦਾਤਰ ਲੋਕ ਘੱਟ ਪਾਣੀ ਪੀਂਦੇ ਹਨ ਪਰ ਗਰਮੀ ਹੋਵੇ ਜਾਂ ਸਰਦੀ ਪਾਣੀ ਹਮੇਸ਼ਾ ਜ਼ਿਆਦਾ ਮਾਤਰਾ 'ਚ ਹੀ ਪੀਣਾ ਚਾਹੀਦਾ ਹੈ। ਇਸ ਲਈ ਡਾਕਟਰ ਵੀ ਅਕਸਰ ਸਲਾਹ ਦਿੰਦੇ ਹਨ ਕਿ ਇਕ ਵਿਅਕਤੀ ਨੂੰ ਰੋਜ਼ ਦਿਨ 'ਚ 8-9 ਗਲਾਸ ਪਾਣੀ ਪੀਣਾ ਚਾਹੀਦਾ ਹੈ,ਤਾਂ ਹੀ ਸਰੀਰ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ ਪਰ ਅੱਜ ਅਸੀਂ ਉਨ੍ਹਾਂ ਲੋਕਾਂ ਦੀ ਗੱਲ ਕਰਨ ਜਾ ਰਹੇ ਹਾਂ ਜੋ ਖਾਣੇ ਦੇ ਤੁਰੰਤ ਬਾਅਦ ਪਾਣੀ ਪੀ ਲੈਂਦੇ ਹਨ। 
ਅਸਲ 'ਚ ਖਾਣੇ ਦੇ ਤੁਰੰਤ ਬਾਅਦ ਪਾਣੀ ਪੀਣ ਨਾਲ ਇਹ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਨੁਕਸਾਨ ਪਹੁੰਚਾ ਸਕਦਾ ਹੈ। ਸਰੀਰ ਨੂੰ ਬੀਮਾਰੀਆਂ ਘੇਰ ਸਕਦੀਆਂ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਖਾਣਾ ਖਾਣ ਦੇ ਕਿੰਨੇ ਸਮੇਂ ਬਾਅਦ ਪਾਣੀ ਪੀਣਾ ਠੀਕ ਰਹਿੰਦਾ ਹੈ। 
ਭੋਜਨ ਦੇ ਤੁਰੰਤ ਬਾਅਦ ਪਾਣੀ ਪੀਣ ਦੇ ਨੁਕਸਾਨ
ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜੋ ਖਾਣਾ ਖਾਣ ਦੇ ਤੁਰੰਤ ਬਾਅਦ ਪਾਣੀ ਪੀ ਲੈਂਦੇ ਹਨ। ਜੇ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਆਪਣੀ ਇਸ ਆਦਤ 'ਚ ਬਦਲਾਅ ਲਿਆਓ ਕਿਉਂਕਿ ਅਜਿਹਾ ਕਰਨ ਨਾਲ ਖਾਧਾ ਹੋਇਆ ਖਾਣਾ ਸਹੀਂ ਤਰੀਕੇ ਨਾਲ ਨਹੀਂ ਪਚਦਾ ਸਗੋਂ ਗਲ ਸਕਦਾ ਹੈ। ਖਾਣਾ ਗਲ ਜਾਣ ਨਾਲ ਸਾਡੇ ਸਰੀਰ ਨੂੰ ਭੋਜਨ 'ਚ ਮੌਜੂਦ ਸਹੀ ਪੋਸ਼ਟਿਕ ਤੱਤ ਨਹੀਂ ਮਿਲ ਪਾਉਂਦੇ। 
ਭੋਜਨ ਖਾਣ ਦੇ ਕਿੰਨੇ ਸਮੇਂ ਬਾਅਦ ਪੀਓ ਪਾਣੀ
ਖਾਣਾ ਖਾਣ ਦੇ ਕਰੀਬ 30 ਮਿੰਟ ਬਾਅਦ ਹੀ ਪਾਣੀ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਕ ਹੋਰ ਗੱਲ ਦਾ ਧਿਆਨ ਰੱਖੋ ਕਿ ਕਦੇਂ ਵੀ ਖੜ੍ਹੇ ਹੋ ਕੇ ਪਾਣੀ ਨਾ ਪੀਓ। ਖੜ੍ਹੇ ਹੋ ਕੇ ਪਾਣੀ ਪੀਣ ਨਾਲ ਇਹ ਫੇਫੜਿਆਂ ਅਤੇ ਗੋਡਿਆਂ 'ਚ ਚਲਿਆ ਜਾਂਦਾ ਹੈ। ਜਿਸ ਨਾਲ ਪੇਟ ਅਤੇ ਜੋੜਾਂ ਨਾਲ ਜੁੜੀਆਂ ਸਮੱਸਿਆਵਾਂ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।