ਰੋਜ਼ਾਨਾ ਜ਼ਿੰਦਗੀ ''ਚ ਅਪਣਾਓ ਇਹ ਨਿਯਮ, ਹਮੇਸ਼ਾ ਰਹੋਗੇ ਸਿਹਤਮੰਦ

03/14/2018 11:26:26 AM

ਨਵੀਂ ਦਿੱਲੀ— ਅੱਜਕਲ ਲੋਕ ਆਪਣੇ ਕੰਮ 'ਚ ਇੰਨੇ ਬਿਜੀ ਹਨ ਕਿ ਉਹ ਆਪਣੀ ਸਿਹਤ 'ਤੇ ਠੀਕ ਤਰ੍ਹਾਂ ਨਾਲ ਧਿਆਨ ਨਹੀਂ ਦੇ ਪਾਉਂਦੇ। ਇਸ ਕਾਰਨ ਤੁਹਾਨੂੰ ਕਈ ਛੋਟੀਆਂ-ਮੋਟੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਤਕ ਕਿ ਤੁਹਾਡੀ ਸਿਹਤ ਠੀਕ ਨਹੀਂ ਹੋਵੇਗੀ ਉਦੋਂ ਤਕ ਤੁਸੀਂ ਨਾ ਹੀ ਕੋਈ ਕੰਮ ਕਰ ਪਾਓਗੇ ਅਤੇ ਨਾ ਹੀ ਆਪਣੇ ਪਰਿਵਾਰ ਦਾ ਧਿਆਨ ਰੱਖ ਪਾਓਗੇ। ਇਸ ਲਈ ਸਿਹਤ ਦਾ ਠੀਕ ਰਹਿਣਾ ਬਹੁਤ ਜ਼ਰੂਰੀ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਕੁਝ ਆਯੁਰਵੈਦਿਕ ਨਿਯਮ ਦੱਸਣ ਜਾ ਰਹੇ ਹਾਂ ਜਿਸ ਨੂੰ ਰੂਟੀਨ 'ਚ ਫੋਲੋ ਕਰਕੇ ਤੁਸੀਂ ਕਈ ਪ੍ਰੇਸ਼ਾਨੀਆਂ ਤੋਂ ਰਾਹਤ ਪਾ ਸਕਦੇ ਹੋ। ਆਓ ਜਾਣਦੇ ਹਾਂ ਉਨ੍ਹਾਂ ਬਾਰੇ...
1. ਸਾਹ ਲੈਣ ਦਾ ਤਰੀਕਾ
ਦਿਨਭਰ ਲੰਗਸ ਨੂੰ ਚੰਗੀ ਤਰ੍ਹਾਂ ਨਾਲ ਫੁਲਾ ਕੇ ਸਾਹ ਲਓ। ਇਸ ਨਾਲ ਲੰਗਸ ਸਿਹਤਮੰਦ ਵੀ ਰਹਿਣਗੇ ਅਤੇ ਤੁਹਾਡੇ ਸਰੀਰ 'ਚ ਆਕਸੀਜ਼ਨ ਦੀ ਮਾਤਰਾ ਵੀ ਵਧੇਗੀ।
2. ਪਾਣੀ ਦੀ ਵਰਤੋਂ
ਪੂਰੇ ਦਿਨ ਘੱਟ ਤੋਂ ਘੱਟ 7-8 ਗਲਾਸ ਪਾਣੀ ਦੀ ਵਰਤੋਂ ਜ਼ਰੂਰ ਕਰੋ। ਇਸ ਨਾਲ ਤੁਹਾਡੀ ਪਾਚਨ ਕਿਰਿਆ ਵੀ ਦਰੁਸਤ ਰਹੇਗੀ ਅਤੇ ਦਿਲ ਦੇ ਰੋਗਾਂ ਦਾ ਖਤਰਾ ਵੀ ਘੱਟ ਹੋਵੇਗਾ।
3. ਨਾਸ਼ਤਾ ਕਰਨਾ
ਹਮੇਸ਼ਾ 7 ਤੋਂ 9 ਵਜੇ ਦੇ ਵਿਚ ਨਾਸ਼ਤਾ ਕਰੋ। ਇਸ ਨਾਲ ਦਿਨਭਰ ਤੁਹਾਡਾ ਦਿਮਾਗ ਐਕਟਿਵ ਰਹੇਗਾ ਅਤੇ ਐਨਰਜੀ ਲੈਵਲ ਵੀ ਵਧੇਗਾ।
4. ਭੋਜਨ ਦਾ ਸਹੀ ਤਰੀਕਾ
ਭੋਜਨ ਸਹੀਂ ਸਮੇਂ 'ਤੇ ਕਰੋ ਅਤੇ ਖਾਣੇ 'ਚ ਇਕ ਹੀ ਤਰ੍ਹਾਂ ਦੀ ਚੀਜ਼ ਖਾਓ। ਇਸ ਨਾਲ ਤੁਹਾਨੂੰ ਪੇਟ ਨਾਲ ਜੁੜੀਆਂ ਸਮੱਸਿਆਵਾਂ ਨਹੀਂ ਹੋਣਗੀਆਂ।
5. ਨਹਾਉਣਾ
ਖਾਣਾ ਖਾਣ ਦੇ ਬਾਅਦ ਜ਼ਿਆਦਾ ਮਿਹਨਤ ਵਾਲਾ ਕੰਮ ਨਾ ਕਰੋ ਅਤੇ ਨਾ ਹੀ ਨਹਾਓ। ਇਸ ਤੋਂ ਇਲਾਵਾ ਭੋਜਨ ਦੇ ਬਾਅਦ 10 ਤੋਂ 15 ਮਿੰਟ ਤਕ ਜ਼ਰੂਰ ਟਹਿਲੋ।
6. ਭੋਜਨ ਦੇ ਬਾਅਦ ਪਾਣੀ
ਭੋਜਨ ਕਰਨ ਦੇ ਬਾਅਦ 40 ਮਿੰਟ ਬਾਅਦ ਹੀ ਪਾਣੀ ਪੀਓ। ਇਸ ਨਾਲ ਤੁਹਾਡਾ ਡਾਈਜੇਸ਼ਨ ਸਿਸਟਮ ਠੀਕ ਰਹਿੰਦਾ ਹੈ।
7. ਧੁੱਪ 'ਚ ਸਮਾਂ ਬਿਤਾਉਣਾ
ਰੋਜ਼ਾਨਾ ਘੱਟ ਤੋਂ ਘੱਟ 30 ਮਿੰਟ ਧੁੱਪ 'ਚ ਜ਼ਰੂਰ ਬਿਤਾਓ। ਇਸ ਨਾਲ ਤੁਹਾਡੇ ਸਰੀਰ ਨੂੰ ਵਿਟਾਮਿਨ ਡੀ ਮਿਲਦਾ ਹੈ। ਇਸ ਨਾਲ ਹੀ ਅਜਿਹਾ ਕਰਨ ਨਾਲ ਦਰਦ ਵੀ ਖਤਮ ਹੋਵੇਗਾ ਅਤੇ ਬਲਾਕ ਵੀ ਹਟਣਗੇ।
8. ਪੂਰੀ ਨੀਂਦ
ਹਰ ਕਿਸੇ ਲਈ ਰੋਜ਼ਾਨਾ ਘੱਟ ਤੋਂ ਘੱਟ 8-9 ਘੰਟੇ ਨੀਂਦ ਲੈਣਾ ਜ਼ਰੂਰੀ ਹੈ। ਇਸ ਨਾਲ ਤੁਸੀਂ ਦਿਨਭਰ ਜ਼ਿਆਦਾ ਫ੍ਰੈਸ਼ ਅਤੇ ਤਰੋਤਾਜ਼ਾ ਮਹਿਸੂਸ ਕਰੋਗੇ।
9. ਬੈਠਣ ਦਾ ਤਰੀਕਾ
ਆਫਿਸ ਜਾਂ ਘਰ ਦਾ ਕੰਮ ਕਰਦੇ ਸਮੇਂ ਆਪਣਾ ਬੈਠਣ ਦਾ ਤਰੀਕਾ ਸਹੀਂ ਰੱਖੋ ਇਸ ਨਾਲ ਤੁਹਾਨੂੰ ਕਮਰ ਦਰਦ ਦੀ ਸਮੱਸਿਆ ਨਹੀਂ ਹੋਵੇਗੀ।