ਖਾਣਾ ਖਾਣ ਤੋਂ ਬਾਅਦ ਪੇਟ ਦਰਦ ਦਾ ਕਾਰਣ ਹੋ ਸਕਦੈ ਖੂਨ ਦੀਆਂ ਨਾੜਾਂ ’ਚ ਰੁਕਾਵਟ

10/29/2019 11:01:35 AM

ਨਵੀਂ ਦਿੱਲੀ - ਜੇਕਰ ਖਾਣਾ ਖਾਣ ਤੋਂ ਬਾਅਦ ਤੁਹਾਨੂੰ ਪੇਟ ਦਰਦ, ਸੋਜਿਸ਼, ਗੈਸ ਜਾਂ ਉਲਟੀ ਵਰਗਾ ਅਹਿਸਾਸ ਹੁੰਦਾ ਹੈ ਤਾਂ ਇਹ ਇਕ ਗੰਭੀਰ ਸਮੱਸਿਆ ਹੋ ਸਕਦੀ ਹੈ। ਪੇਟ ’ਚ ਦਰਦ ਅਤੇ ਬਦਹਜ਼ਮੀ ਵੱਖ-ਵੱਖ ਕਾਰਣਾਂ ਨਾਲ ਹੋ ਸਕਦੀ ਹੈ। ਜਿਵੇਂ ਇਹ ਉਦੋਂ ਹੁੰਦਾ ਹੈ ਜਦੋਂ ਸਰੀਰ ’ਚ ਕੋਲੇਸਟ੍ਰੋਲ ਕਾਰਣ ਖੂਨ ਦੀਆਂ ਨਾੜਾਂ ’ਚ ਰੁਕਾਵਟ ਪੈਦਾ ਹੋ ਜਾਂਦੀ ਹੈ। ਇਹ ਸਰੀਰ ਦੇ ਪਾਚਨ ਤੰਤਰ ਨੂੰ ਪ੍ਰਭਾਵਿਤ ਕਰਦਾ ਹੈ। ਇਸ ਤਰ੍ਹਾਂ, ਜਦੋਂ ਤੁਸੀਂ ਭੋਜਨ ਕਰਦੇ ਹੋ ਤਾਂ ਇਹ ਪੇਟ ਦਰਦ ਦਾ ਕਾਰਣ ਬਣਦਾ ਹੈ ਤਾਂ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਕੋਲੈਸਟ੍ਰੋਲ ਦੇ ਪੱਧਰ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ। ਆਯੁਰਵੇਦਾਚਾਰਿਆ ਡਾ. ਏ. ਕੇ. ਮਿਸ਼ਰਾ ਤੁਹਾਨੂੰ ਖਾਣੇ ਤੋਂ ਬਾਅਦ ਹੋਣ ਵਾਲੇ ਦਰਦ ਦੇ ਕਾਰਣਾਂ ਬਾਰੇ ਜਾਣਕਾਰੀ ਦੇ ਰਹੇ ਹਨ।

ਜਦੋਂ ਸਾਡੇ ਸਰੀਰ ’ਚ ਇੰਜਾਈਮਸ ਦੀ ਕਮੀ ਹੁੰਦੀ ਹੈ ਤਾਂ ਇਹ ਛੋਟੇ ਕਣਾਂ ’ਚ ਭੋਜਨ ਨੂੰ ਤੋੜ ਨਹੀਂ ਸਕਦਾ ਹੈ। ਇਸ ਤਰ੍ਹਾਂ, ਅਸੀਂ ਭੋਜਨ ਤੋਂ ਬਾਅਦ ਦਰਦ ਮਹਿਸੂਸ ਕਰਨਾ ਸ਼ੁਰੂ ਕਰਦੇ ਹਨ। ਇਸ ਨੂੰ ਖੁਰਾਕ ਅਤੇ ਸੰਵੇਦਨਸ਼ੀਲਤਾ ਦੇ ਰੂਪ ’ਚ ਜਾਣਿਆ ਜਾਂਦਾ ਹੈ। ਇਸ ਨਾਲ ਕਬਜ਼, ਦਸਤ, ਛਾਲੇ, ਗੈਸ ਆਦਿ ਦੀ ਸਮੱਸਿਆ ਹੋ ਸਕਦੀ ਹੈ।

ਫੂਡ ਐਲਰਜੀ

ਇਹ ਲਗਭਗ ਖੁਰਾਕ ਅਤਿ-ਸੰਵੇਦਨਸ਼ੀਲ ਵਾਂਗ ਹੈ। ਇਸ ਸ਼ਰਤ ਤਹਿਤ ਸਾਡਾ ਸਰੀਰ ਕੁਝ ਖੁਰਾਕੀ ਪਦਾਰਥਾਂ ਨੂੰ ਸਵੀਕਾਰ ਨਹੀਂ ਕਰ ਸਕਦਾ ਹੈ। ਵੱਖ-ਵੱਖ ਤਰ੍ਹਾਂ ਦੀ ਫੂਡ ਐਲਰਜੀ ਪ੍ਰਚਲਿਤ ਹੈ ਜਿਵੇਂ ਕਿ ਡੇਅਰੀ, ਮਸਾਲਾ ਇਥੋਂ ਤੱਕ ਕਿ ਅਨਾਜ ਯਾਨੀ ਫੂਡ ਗ੍ਰੇਨ ਤੋਂ ਐਲਰਜੀ।

ਸੀਲੀਏਕ ਰੋਗ

ਜਦੋਂ ਸਾਡਾ ਸਰੀਰ ਗਲੂਟੇਨ ਨੂੰ ਪਚਾਉਣ ’ਚ ਅਸਮਰੱਥ ਹੁੰਦਾ ਹੈ ਤਾਂ ਇਸਨੂੰ ਸੀਲੀਏਕ ਰੋਗ ਕਿਹਾ ਜਾਂਦਾ ਹੈ। ਇਹ ਇਕ ਤਰ੍ਹਾਂ ਦਾ ਪ੍ਰੋਟੀਨ ਹੁੰਦਾ ਹੈ ਜੋ ਜੌਂ, ਰਾਈ, ਬੇਸਨ, ਸੂਜੀ, ਕਣਕ ਆਦਿ ਖੁਰਾਕੀ ਪਦਾਰਥਾਂ ’ਚ ਮੌਜੂਦ ਹੁੰਦਾ ਹੈ। ਇਹ ਛੋਟੀ ਅੰਤੜੀ ਨੂੰ ਪ੍ਰਭਾਵਿਤ ਕਰ ਸਕਦਾ ਹੈ, ਪਾਚਨ ਕਿਰਿਆ ਨੂੰ ਮੁਸ਼ਕਲ ਬਣਾ ਸਕਦਾ ਹੈ।

ਕਬਜ਼ ਦੀ ਸਮੱਸਿਆ

ਜੇਕਰ ਕਬਜ਼ ਦੀ ਸਮੱਸਿਆ ਹੈ ਤਾਂ ਤੁਸੀਂ ਭਿਆਨਕ ਪੇਟ ਦਰਦ ਦਾ ਸਾਹਮਣਾ ਕਰ ਸਕਦੇ ਹੋ। ਜਦੋਂ ਪਾਚਨ ਤੰਤਰ ਪ੍ਰਭਾਵਿਤ ਹੁੰਦਾ ਹੈ ਤਾਂ ਮਲ ਸਰੀਰ ਤੋਂ ਬਾਹਰ ਨਹੀਂ ਨਿਕਲਦਾ ਹੈ, ਤਾਂ ਨਵੇਂ ਭੋਜਨ ਨੂੰ ਪਚਾਉਣਾ ਅਸੰਭਵ ਹੋ ਜਾਂਦਾ ਹੈ। ਇਸ ਨਾਲ ਪੇਟ ’ਚ ਦਰਦ ਜਾਂ ਸੋਜ਼ਿਸ਼ ਹੋ ਜਾਂਦੀ ਹੈ।