ਪੇਟ ਦੀ ਚਰਬੀ ਨੂੰ ਘੱਟ ਕਰਨ ਲਈ ਕਮਾਲ ਦੇ ਹਨ ਇਹ ਦੇਸੀ ਨੁਸਖੇ

04/16/2019 1:18:06 PM

ਜਲੰਧਰ (ਬਿਊਰੋ) — ਅੱਜਕਲ ਜ਼ਿੰਦਗੀ ਦੀ ਰਫਤਾਰ ਇੰਨ੍ਹੀਂ ਜ਼ਿਆਦਾ ਤੇਜ਼ ਹੋ ਗਈ ਹੈ ਕਿ ਲੋਕਾਂ ਕੋਲ ਖੁਦ ਲਈ ਵੀ ਸਮਾਂ ਨਹੀਂ ਰਿਹਾ। ਵਿਹਲੇ ਸਮੇਂ 'ਚ ਜਦੋਂ ਕਦੇ ਵੀ ਇਨਸਾਨ ਆਪਣੇ-ਆਪ ਨੂੰ ਦੇਖਦਾ ਹੈ ਤਾਂ ਉਹ ਖੁਦ ਨੂੰ ਕਈ ਬੀਮਾਰੀਆਂ 'ਚ ਘਿਰਿਆ ਹੋਇਆ ਪਾਉਂਦਾ ਹੈ। ਮੋਟਾਪਾ ਵੀ ਇਨ੍ਹਾਂ ਬੀਮਾਰੀਆਂ ਦੀ ਸੂਚੀ 'ਚ ਆਉਂਦਾ ਹੈ।

ਮੋਟਾਪਾ ਦਿੰਦਾ ਹੈ ਕਈ ਬੀਮਾਰੀਆਂ ਨੂੰ ਸੱਦਾ

ਮੋਟਾਪਾ ਇਕ ਅਜਿਹੀ ਬੀਮਾਰੀ ਹੈ, ਜੋ ਪਰਸਨੈਲਿਟੀ ਨੂੰ ਖਰਾਬ ਕਰਨ ਦੇ ਨਾਲ-ਨਾਲ ਕਈ ਹੋਰ ਬੀਮਾਰੀਆਂ ਜਿਵੇਂ ਹਾਈ ਬਲੱਡ ਪ੍ਰੈਸ਼ਰ, ਕਮਰ ਦਰਦ, ਦਿਲ ਦੀ ਬੀਮਾਰੀ, ਗੋਡਿਆਂ 'ਚ ਦਰਦ ਵਰਗੀਆਂ ਭਿਆਨਕ ਬੀਮਾਰੀਆਂ ਨੂੰ ਸੱਦਾ ਦਿੰਦੀ ਹੈ। ਮੋਟਾਪਾ ਘੱਟ ਕਰਨ ਲਈ ਲੋਕ ਡਾਇਟਿੰਗ, ਜਿੰਮ ਜਾ ਕੇ ਵਰਕਆਊਟ ਕਰਦੇ ਹਨ ਪਰ ਫਿਰ ਵੀ ਉਹ ਆਪਣਾ ਭਾਰ ਘੱਟ ਨਹੀਂ ਕਰ ਪਾਉਂਦੇ ਕਿਉਂਕਿ ਉਨ੍ਹਾਂ ਦਾ ਡਾਇਟ ਪਲੈਨ ਸਹੀਂ ਨਹੀਂ ਹੁੰਦਾ।|ਆਓ ਇਸ ਖਬਰ 'ਚ ਦੱਸਦੇ ਹਾਂ ਪੇਟ ਅੰਦਰ ਕਰਨ ਤੇ ਭਾਰ ਘੱਟ ਕਰਨ ਦੇਸੀ ਨੁਸਖੇ : —

ਰੋਜ਼ਾਨਾ ਸਵੇਰੇ-ਸ਼ਾਮ ਸੈਰ ਕਰੋ। ਦਿਨ ਭਰ 'ਚ ਘੱਟ ਤੋਂ ਘੱਟ 3 ਕਿੱਲੋ ਮੀਟਰ ਤੱਕ ਵਾਕ ਕਰੋ ਅਤੇ ਖਾਣਾ ਖਾਣ ਤੋਂ ਬਾਅਦ ਥੋੜ੍ਹੀ ਦੇਰ ਘੁੰਮੋ। ਰਾਤ ਨੂੰ 8:30 ਵਜੇ ਤੋਂ ਬਾਅਦ ਖਾਣਾ ਖਾ ਰਹੇ ਹੋ ਤਾਂ ਰੋਟੀ ਅਤੇ ਚੌਲਾਂ ਦੀ ਬਜਾਏ ਦਾਲ-ਸਬਜ਼ੀ ਜ਼ਿਆਦਾ ਖਾਓ।

ਚੌਕਲੇਟ, ਆਲੂ, ਅਰਬੀ ਅਤੇ ਮੀਟ ਤੋਂ ਬਚੋ ਅਤੇ ਵੱਧ ਤੋਂ ਵੱਧ ਚਾਵਲ ਖਾਓ। ਇਸ ਤੋਂ ਇਲਾਵਾ ਜਿੰਨੀ ਭੁੱਖ ਲੱਗੇ ਸਿਰਫ ਉਨ੍ਹਾਂ ਹੀ ਖਾਣਾ ਖਾਓ। ਜੇਕਰ ਦਿਨ ਭਰ 'ਚ ਥੋੜੀ-ਥੋੜੀ ਭੁੱਖ ਲੱਗੇ ਤਾਂ ਗਾਜਰ, ਖੀਰਾ, ਭੁੰਨੇ ਛੋਲੇ, ਸਲਾਦ ਆਦਿ ਜ਼ਰੂਰ ਖਾਓ। ਜ਼ਿਆਦਾ ਫੈਟ ਵਾਲੇ ਭੋਜਨ 'ਚ ਰੇਸ਼ੇ ਘੱਟ ਹੁੰਦੇ ਹਨ ਅਤੇ ਕਲੋਰੀ ਜ਼ਿਆਦਾ ਹੁੰਦੀ ਹੈ, ਜੋ ਕਿ ਭਾਰ ਘੱਟ ਕਰ ਵਾਲੇ ਲੋਕਾਂ ਲਈ ਬਹੁਤ ਗਲਤ ਸਿੱਧ ਹੁੰਦੀ ਹੈ।

ਮੈਦਾ, ਚੀਨੀ ਦਾ ਸੇਵਨ ਘੱਟ ਕਰੋ ਅਤੇ ਦਾਲਾਂ, ਛੋਲੇ, ਜੌਂ, ਗਾਜਰ, ਪਾਲਕ ਸੇਬ, ਪਪੀਤਾ ਆਦਿ ਨੂੰ ਆਪਣੀ ਡਾਇਟ 'ਚ ਜ਼ਰੂਰ ਸ਼ਾਮਲ ਕਰੋ। ਇਨ੍ਹਾਂ ਚੀਜਾਂ ਨਾਲ ਤੁਹਾਡਾ ਪਾਚਣ ਤੰਤਰ ਵੀ ਸਹੀ ਰਹਿੰਦਾ ਹੈ ਅਤੇ ਜ਼ਿਆਦਾ ਫਾਇਬਰ ਹੋਣ ਕਾਰਨ ਘੱਟ ਖਾਣ ਨਾਲ ਹੀ ਪੇਟ ਭਰ ਜਾਂਦਾ ਹੈ, ਜਿਸ ਨਾਲ|ਪੋਸ਼ਣ 'ਚ ਵੀ ਕਮੀ ਨਹੀਂ ਰਹਿੰਦੀ ਅਤੇ ਤੁਸੀਂ ਜ਼ਿਆਦਾ ਕਲੋਰੀ ਦੇ ਸੇਵਨ ਤੋਂ ਵੀ ਬਚ ਜਾਂਦੇ ਹੋ।

ਸਭ ਤੋਂ ਜ਼ਿਆਦਾ ਫੋਕਸ ਬ੍ਰੇਕਫਾਸਟ ਉੱਪਰ ਰੱਖੋ। ਨਿਯਮਿਤ ਰੂਪ ਨਾਲ ਬ੍ਰੇਕਫਾਸਟ ਖਾਣ ਨਾਲ ਭਾਰ ਘੱਟ ਹੁੰਦਾ ਹੈ। ਨਾਸ਼ਤੇ ਜਾਂ ਖਾਣੇ 'ਚ ਚੀਜ਼ਾਂ ਰੋਜ਼ਾਨਾ ਬਦਲਦੇ ਰਹੋ। ਕਦੇ ਦੁੱਧ ਦੇ ਨਾਲ ਦਲੀਆ ਖਾਓ ਅਤੇ ਕਦੇ ਪੋਹਾ|ਨਾਸ਼ਤਾ ਨਾ ਕਰਨ ਵਾਲੇ ਲੋਕਾਂ 'ਚ ਪੇਟ ਬਾਹਰ ਨਿਕਲਣ ਦੀ ਸਮੱਸਿਆ ਜ਼ਿਆਦਾ ਦੇਖੀ ਜਾਂਦੀ ਹੈ। ਸੋ ਰੋਜ਼ਾਨਾ ਨਾਸ਼ਤਾ ਜ਼ਰੂਰ ਕਰੋ ਅਤੇ ਸਹੀ ਸਮੇਂ ਸਿਰ ਕਰੋ। ਜੇਕਰ ਤੁਸੀਂ ਇਹ ਸੋਚਦੇ ਹੋ ਕਿ ਤੁਸੀਂ ਨਾਸ਼ਤਾ ਨਾ ਕੀਤੇ ਬਿਨਾਂ ਆਪਣਾ ਪੇਟ ਘਟਾ ਸਕਦੇ ਹੋ ਤਾਂ ਇਹ ਤੁਹਾਡੀ ਬਹੁਤ ਵੱਡੀ ਗਲਤ ਫਹਿਮੀ ਹੈ। ਸਵੇਰ ਦਾ ਨਾਸ਼ਤਾ ਸਭ ਤੋਂ ਜ਼ਿਆਦਾ ਇਸ ਲਈ ਜ਼ਰੂਰੀ ਹੈ ਕਿਉਂਕਿ ਸਵੇਰੇ ਕੀਤਾ ਹੋਇਆ ਭੋਜਨ ਸਾਡੇ ਸਰੀਰ ਅੰਦਰ ਜਲਦੀ ਪਚਦਾ ਹੈ ਅਤੇ ਜੋ ਭੋਜਨ ਜਲਦੀ ਪਚਦਾ ਹੈ ਤਾਂ ਉਹ ਮੋਟਾਪਾ ਹੋਣ ਦੇ ਕਾਰਨਾਂ ਨੂੰ ਵੀ ਘੱਟ ਰੱਖੇਗਾ।

ਦੁੱਧ, ਦਹੀਂ ਅਤੇ ਪਨੀਰ ਵਰਗੀ ਸਮੱਗਰੀ ਦਾ ਇਸਤੇਮਾਲ ਕਰੋ। ਪਾਣੀ ਜ਼ਿਆਦਾ ਪੀਣਾ ਚਾਹੀਦਾ ਹੈ ਅਤੇ ਮਿੱਠੇ ਤੇ ਜ਼ਿਆਦਾ ਕਲੋਰੀ ਵਾਲੇ ਪਦਾਰਥ ਘੱਟ ਲੈਣੇ ਚਾਹੀਦੇ ਹਨ। ਫੁੱਲ ਕਰੀਮ ਵਾਲਾ ਦੁੱਧ ਅਤੇ ਉਸ ਦੇ ਉਤਪਾਦ ਸੇਵਨ ਕਰਨ ਨਾਲ ਸਰੀਰ 'ਚ ਜ਼ਿਆਦਾ ਚਰਬੀ ਵਧਦੀ ਹੈ। ਦੁੱਧ ਪੀਣ ਨਾਲ ਚਰਬੀ ਨਹੀਂ ਵਧਦੀ ਅਤੇ ਸਰੀਰ ਨੂੰ ਜ਼ਰੂਰੀ ਕੈਲਸ਼ੀਅਮ ਵੀ ਮਿਲ ਜਾਂਦਾ ਹੈ। ਖਾਸ ਕਰਕੇ ਗਰਮੀਆਂ 'ਚ ਦਹੀਂ ਅਤੇ ਲੱਸੀ ਦਾ ਸੇਵਨ ਬਹੁਤ ਹੀ ਜ਼ਿਆਦਾ ਗੁਣਕਾਰੀ ਰਹਿੰਦਾ ਹੈ।

ਖਾਣੇ 'ਚ ਉੱਪਰ ਤੋਂ ਨਮਕ ਨਾ ਮਿਲਾਓ ਅਤੇ ਮਸਾਲਿਆਂ ਨੂੰ ਭੁੰਨਣ ਲਈ ਜ਼ਿਆਦਾ ਤੇਲ ਦਾ ਇਸਤੇਮਾਲ ਨਾ ਕਰੋ। ਖਾਣੇ 'ਚ ਉੱਪਰ ਤੋਂ ਮਿਲਾਇਆ ਗਿਆ ਨਮਕ ਸਰੀਰ 'ਚ ਮੇਟਾਬੋਲਿਜਮ ਨਦੇ ਸੰਤੁਲਨ ਨੂੰ ਖਰਾਬ ਕਰਦਾ ਹੈ ਅਤੇ ਸਰੀਰ ਨੂੰ ਬੇਡੌਲ ਕਰਦਾ ਹੈ। ਸੋ ਹਮੇਸ਼ਾ ਕੋਸ਼ਿਸ਼ ਕਰੋ ਕਿ ਖਾਣੇ 'ਚ ਨਮਕ ਦਰਮਿਆਨਾ ਹੀ ਰਹੇ ਅਤੇ ਜੇਕਰ ਤੁਹਾਨੂੰ ਜ਼ਿਆਦਾ ਨਮਕ ਖਾਣ ਦੀ ਆਦਤ ਹੈ ਤਾਂ ਇਸ ਆਦਤ 'ਚ ਸੁਧਾਰ ਕਰੋ।