ਫਾਇਦੇ ਨਹੀਂ ਨੁਕਸਾਨ ਪਹੁੰਚਾ ਰਹੇ ਹਨ ਤੁਹਾਨੂੰ ਇਹ 4 ਫਰੂਟ ਜੂਸ

09/22/2019 3:45:42 PM

ਫਲ ਹੋਣ ਜਾਂ ਸਬਜ਼ੀਆਂ ਉਨ੍ਹਾਂ ਦਾ ਜੂਸ ਪੀਣਾ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਨੂੰ ਸਵੇਰੇ ਦੇ ਨਾਸ਼ਤੇ 'ਚ 1 ਗਿਲਾਸ ਜੂਸ ਪੀਣ ਦਾ ਸੁਝਾਅ ਦਿੱਤਾ ਜਾਂਦਾ ਹੈ। ਜੂਸ ਨਾ ਸਿਰਫ ਸਰੀਰ ਨੂੰ ਐਨਰਜੀ ਦਿੰਦਾ ਹੈ ਸਗੋਂ ਸਰੀਰ ਨੂੰ ਪੋਸ਼ਕ ਤੱਤ ਅਤੇ ਵਿਟਾਮਿਨਸ ਵੀ ਦਿੰਦਾ ਹੈ। ਉੱਧਰ ਜੂਸ ਦੇ ਫਲੇਵਰ ਦੀ ਗੱਲ ਆਉਂਦੀ ਹੈ ਤਾਂ ਲੋਕ ਵੱਖ-ਵੱਖ ਤਰ੍ਹਾਂ ਦੇ ਫਲਾਂ ਦਾ ਜੂਸ ਪੀਣਾ ਪਸੰਦ ਕਰਦੇ ਹਨ ਪਰ ਕੀ ਤੁਸੀਂ ਇਹ ਜਾਣਦੇ ਹੋ ਕਿ ਕੁਝ ਅਜਿਹੇ ਫਲਾਂ ਦਾ ਜੂਸ ਪੀਣਾ ਪਸੰਦ ਕਰਦੇ ਹਨ ਪਰ ਕੀ ਤੁਸੀਂ ਇਹ ਜਾਣਦੇ ਹੋ ਕੁਝ ਅਜਿਹੇ ਫਲਾਂ ਅਤੇ ਸਬਜ਼ੀਆਂ ਹਨ ਜਿਨ੍ਹਾਂ ਦਾ ਜੂਸ ਪੀਣ ਨਾਲ ਸਰੀਰ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਫਾਇਦਾ ਜਾਂ ਨੁਕਸਾਨ ਨਹੀਂ ਹੁੰਦਾ ਹੈ ਚੱਲੋ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਫਲ ਅਤੇ ਸਬਜ਼ੀਆਂ ਦੇ ਜੂਸ ਨੂੰ ਨਹੀਂ ਪੀਣਾ ਚਾਹੀਦਾ।


ਅਨਾਨਾਸ
ਅਨਾਨਾਸ ਭਾਵ ਕਿ ਪਾਈਨ ਐਪਲ ਦਾ ਜੂਸ ਖੱਟਾ-ਮੀਠਾ ਹੋਣ ਦੇ ਕਾਰਨ ਹਰ ਕਿਸੇ ਨੂੰ ਕਾਫੀ ਪਸੰਦ ਆਉਂਦਾ ਹੈ ਪਰ ਇਹ ਜੂਸ ਪੀਣ ਨਾਲ ਸਰੀਰ ਨੂੰ ਕਿਸੇ ਵੀ ਤਰ੍ਹਾਂ ਦਾ ਫਾਇਦਾ ਨਹੀਂ ਮਿਲਦਾ ਹੈ। ਇੰਨਾ ਹੀ ਨਹੀਂ ਇਸ 'ਚ ਸ਼ੂਗਰ ਦੀ ਮਾਤਰਾ ਜ਼ਿਆਦਾ ਹੋਣ ਦੇ ਕਾਰਨ ਤੁਹਾਡੇ ਸਰੀਰ ਦੀ ਬਲੱਡ ਸ਼ੂਗਰ ਵੱਧਣ ਦਾ ਵੀ ਡਰ ਰਹਿੰਦਾ ਹੈ। ਅਨਾਨਾਸ ਦੇ ਫਲ 'ਚ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਪੋਸ਼ਕ ਤੱਤ ਪਾਏ ਜਾਂਦੇ ਹਨ ਪਰ ਜੂਸ ਕੱਢਦੇ ਸਮੇਂ ਉਹ ਪੂਰੀ ਤਰ੍ਹਾਂ ਨਾਲ ਨਸ਼ਟ ਹੋ ਜਾਂਦਾ ਹੈ। ਇਸ ਲਈ ਪਾਈਨ ਐਪਲ ਦਾ ਜੂਸ ਪੀਣ ਦੀ ਥਾਂ ਇਸ ਨੂੰ ਫਲ ਦੀ ਤਰ੍ਹਾਂ ਖਾਣਾ ਚਾਹੀਦਾ।
ਪਾਲਕ ਦਾ ਜੂਸ
ਪਾਲਕ ਖਾਣੀ ਸਿਹਤ ਲਈ ਚੰਗੀ ਹੁੰਦੀ ਹੈ ਓਨਾ ਹੀ ਖਰਾਬ ਇਸ ਦਾ ਜੂਸ ਪੀਣਾ ਹੁੰਦਾ ਹੈ।
ਪਾਲਕ 'ਚ ਆਕਸਲੇਟ ਦੀ ਕਾਫੀ ਮਾਤਰਾ ਪਾਣੀ ਜਾਂਦੀ ਹੈ, ਇਸ ਲਈ ਲਗਾਤਾਰ ਇਸ ਦਾ ਜੂਸ ਪੀਣ ਨਾਲ ਤੁਹਾਨੂੰ ਪੱਥਰੀ ਦੀ ਸਮੱਸਿਆ ਹੋ ਸਕਦੀ ਹੈ। ਆਕਸਲੇਟ ਪੇਸ਼ਾਬ ਦੇ ਰਸਤੇ ਜਾਂ ਕਿਡਨੀ 'ਚ ਜਮ੍ਹਾ ਹੋ ਜਾਂਦਾ ਹੈ। ਉੱਧਰ ਖਾਂਦੇ ਸਮੇਂ ਇਸ ਦਾ ਅਸਰ ਇਸ ਲਈ ਘੱਟ ਹੁੰਦਾ ਹੈ ਕਿਉਂਕਿ ਖਾਣੇ 'ਚ ਤੁਸੀਂ ਜ਼ਿਆਦਾ ਪਾਲਕ ਨਹੀਂ ਖਾ ਸਕਦੇ।


ਸੇਬ ਦਾ ਜੂਸ
ਰੋਜ਼ ਇਕ ਸੇਬ ਖਾਣਾ ਸਿਹਤ ਲਈ ਕਾਫੀ ਵਧੀਆ ਹੁੰਦਾ ਹੈ ਪਰ ਇਸ ਦਾ ਜੂਸ ਪੀਣਾ ਸਿਹਤ ਲਈ ਬਿਲਕੁੱਲ ਵੀ ਚੰਗਾ ਨਹੀਂ ਹੁੰਦਾ ਹੈ। ਸੇਬ ਦੇ ਜੂਸ 'ਚ ਇਸ ਦੇ ਬੀਜ ਵੀ ਸ਼ਾਮਲ ਹੁੰਦੇ ਹਨ। ਇਨ੍ਹਾਂ ਬੀਜਾਂ 'ਚ ਐਮੀਗਡੈਲਿਨ ਨਾਂ ਦਾ ਜ਼ਹਿਰੀਲਾ ਕੈਮੀਕਲ ਪਾਇਆ ਜਾਂਦਾ ਹੈ ਜੋ ਕਿ ਜ਼ਹਿਰ ਦਾ ਕੰਮ ਕਰਦਾ ਹੈ ਇਹ ਤੱਤ ਖੁਬਾਨੀ, ਆੜੂ, ਅਤੇ ਬੇਰ ਦੇ ਬੀਜ 'ਚ ਪਾਇਆ ਜਾਂਦਾ ਹੈ। ਉੱਧਰ ਜੇਕਰ ਤੁਸੀਂ ਸੇਬ ਦਾ ਜੂਸ ਘਰੇ ਕੱਢ ਕੇ ਪੀ ਰਹੇ ਹੋ ਤਾਂ ਕੋਸ਼ਿਸ਼ ਕਰੋ ਕਿ ਉਨ੍ਹਾਂ ਦੇ ਬੀਜ ਕੱਢ ਕੇ ਹੀ ਪੀਓ।


ਨਾਸ਼ਪਤੀ ਦਾ ਜੂਸ
ਖੱਟੀ ਮਿੱਠੀ ਹੋਣ ਦੇ ਨਾਲ ਨਾਸ਼ਪਤੀ 'ਚ ਐਂਟੀਆਕਸੀਡੈਂਟ ਅਤੇ ਮਿਨਰਲ ਕਾਫੀ ਮਾਤਰਾ 'ਚ ਪਾਏ ਜਾਂਦੇ ਹਨ। ਉੱਧਰ ਇਸ ਦਾ ਜੂਸ ਸਿਹਤ ਲਈ ਬਿਲਕੁੱਲ ਵੀ ਚੰਗਾ ਨਹੀਂ ਹੁੰਦਾ ਹੈ ਕਿਉਂਕਿ ਇਸ 'ਚ ਸਾਰਬੀਟੋਲ ਨਾਂ ਦੀ ਖਾਸ ਸ਼ੂਗਰ ਪਾਈ ਜਾਂਦੀ ਹੈ ਜੋ ਸਰੀਰ 'ਚ ਆਸਾਨੀ ਨਾਲ ਪਚਦੀ ਨਹੀਂ ਹੈ। ਇਸ ਦਾ ਸਿੱਧਾ ਜੂਸ ਪੀਣ ਨਾਲ ਪੇਟ 'ਚ ਅਪਚ, ਗੈਸ, ਦਸਤ ਜਾਂ ਪੇਟ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇੰਨਾ ਹੀ ਨਹੀਂ ਖਾਣ ਲਈ ਇਕ ਦਿਨ 'ਚ 2 ਜਾਂ 3 ਤੋਂ ਜ਼ਿਆਦਾ ਨਾਸ਼ਪਤੀ ਨਾ ਲਓ।

Aarti dhillon

This news is Content Editor Aarti dhillon