ਹਰਿਆਣਾ ਨੇ DSR ਬਿਜਾਈ ਟੀਚੇ ਨੂੰ ਕੀਤਾ ਪਾਰ, ਇਸ ਤਕਨੀਕ ਨਾਲ ਘੱਟ ਹੁੰਦੀ ਹੈ ਪਾਣੀ ਦੀ ਖਪਤ

06/26/2023 11:48:29 AM

ਕਰਨਾਲ- ਹਰਿਆਣਾ ਦੇ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਦੀ ਰਵਾਇਤੀ ਵਿਧੀ ਦੀ ਬਜਾਏ ਸਿੱਧੇ ਝੋਨੇ ਦੀ ਬਿਜਾਈ (ਡੀ.ਐੱਸ.ਆਰ.) ਵਿਧੀ ਅਪਣਾਉਣ ਦੇ ਟੀਚੇ ਨੂੰ ਪਾਰ ਕਰ ਲਿਆ ਹੈ। ਖੇਤੀ ਅਤੇ ਕਿਸਾਨ ਕਲਿਆਣ ਵਿਭਾਗ ਦੇ ਅੰਕੜਿਆਂ ਅਨੁਸਾਰ, ਇਸ ਸਾਲ 21 ਜੂਨ ਤੱਕ ਸੂਬੇ ਦੇ 44,309 ਕਿਸਾਨਾਂ ਨੇ 2,25,000 ਦੇ ਟੀਚੇ ਦੇ ਮੁਕਾਬਲੇ 3,11,365 ਏਕੜ ਜ਼ਮੀਨ 'ਤੇ ਡੀ.ਐੱਸ.ਆਰ. ਵਿਧੀ ਅਪਣਾਈ ਹੈ।

ਪਾਣੀ ਦੀ ਖਪਤ ਹੁੰਦੀ ਹੈ ਘੱਟ

ਕਿਸਾਨ ਅਮਨ ਨੇ ਕਿਹਾ,''2 ਸਾਲ ਪਹਿਲਾਂ ਮੈਂ 3 ਏਕੜ ਜ਼ਮੀਨ 'ਤੇ ਡੀ.ਐੱਸ.ਆਰ. ਵਿਧੀ ਅਪਣਾਉਣ ਦਾ ਫ਼ੈਸਲਾ ਕੀਤਾ ਸੀ। ਹੁਣ ਮੈਂ ਇਸ ਨੂੰ 10 ਏਕੜ 'ਚ ਅਣਾਇਆ ਹੈ, ਕਿਉਂਕਿ ਇਸ 'ਚ ਰਵਾਇਤੀ ਤਕਨੀਕ ਦੀ ਤੁਲਨਾ 'ਚ ਘੱਟ ਪਾਣੀ ਦੀ ਖਪਤ ਹੁੰਦੀ ਹੈ।'' ਅੰਕੜਿਆਂ 'ਚ ਕਿਹਾ ਗਿਆ ਹੈ ਕਿ 8 ਜ਼ਿਲ੍ਹਿਆਂ ਨੇ ਪਹਿਲਾਂ ਹੀ ਟੀਚਾ ਹਾਸਲ ਕਰ ਲਿਆ ਸੀ, ਜਦੋਂ ਕਿ 2 ਇਸ ਨੂੰ ਹਾਸਲ ਕਰਨ ਦੇ ਕਰੀਬ ਸਨ। ਅੰਕੜਿਆਂ ਤੋਂ ਪਤਾ ਲੱਗਾ ਕਿ ਸਿਰਸਾ ਜ਼ਿਲ੍ਹੇ ਦੇ ਕਿਸਾਨਾਂ ਨੇ 25 ਹਜ਼ਾਰ ਏਕੜ ਦੇ ਟੀਚੇ ਦੇ ਮੁਕਾਬਲੇ 74,087.34 ਏਕੜ 'ਤੇ ਡੀ.ਐੱਸ.ਆਰ. ਵਿਧੀ ਅਪਣਾਈ ਹੈ।

ਕਰਨਾਲ ਜ਼ਿਲ੍ਹੇ ਨੂੰ 25 ਹਜ਼ਾਰ ਏਕੜ 'ਚ ਡੀ.ਐੱਸ.ਆਰ. ਵਿਧੀ ਅਪਣਾਉਣ ਦਾ ਟੀਚਾ ਦਿੱਤਾ ਗਿਆ ਸੀ ਅਤੇ ਹੁਣ ਤੱਕ ਇਸ ਨੇ ਟੀਚੇ ਨੂੰ ਪਾਰ ਕਰ ਲਿਆ ਹੈ ਅਤੇ 32,767.50 ਏਕੜ 'ਚ ਡੀ.ਐੱਸ.ਆਰ. ਵਿਧੀ ਨਾਲ ਝੋਨੇ ਦੀ ਬਿਜਾਈ ਕੀਤੀ ਹੈ। ਅੰਕੜਿਆਂ ਅਨੁਸਾਰ, ਹਿਸਾਰ ਜ਼ਿਲ੍ਹੇ ਨੇ ਵੀ ਟੀਚੇ ਨੂੰ ਪਾਰ ਕਰ ਲਿਆ ਹੈ ਅਤੇ 12 ਹਜ਼ਾਰ ਦੇ ਟੀਚੇ ਦੇ ਮੁਕਾਬਲੇ 26,845.91 ਏਕੜ 'ਚ ਤਕਨੀਕ ਦੇ ਮਾਧਿਅਮ ਨਾਲ ਝੋਨੇ ਦੀ ਬਿਜਾਈ ਕੀਤੀ ਹੈ।

DIsha

This news is Content Editor DIsha