ਬੱਸ ''ਚ ਸਿਗਰਟ ਪੀਣ ਖ਼ਿਲਾਫ਼ ਕੀਤੀ ਸ਼ਿਕਾਇਤ, ਮਿਲਿਆ 15,000 ਦਾ ਮੁਆਵਜ਼ਾ

10/25/2023 7:28:41 PM

ਨੈਸ਼ਨਲ ਡੈਸਕ : ਸਰਵਜਨਕ ਸਥਾਨਾਂ 'ਤੇ ਸਿਗਰਟ ਪੀਣਾ ਕਾਨੂੰਨੀ ਜੁਰਮ ਹੈ। ਪਰ, ਜੇਕਰ ਤੁਹਾਡੇ ਸਿਗਰਟ ਪੀਣ ਨਾਲ ਕਿਸੇ ਨੂੰ ਕੋਈ ਪ੍ਰੇਸ਼ਾਨੀ ਹੈ ਤਾਂ ਤੁਸੀਂ ਉਸ ਦੀ ਸ਼ਿਕਾਇਤ ਕਰੋ ਤਾਂ ਤੁਹਾਨੂੰ ਮੁਆਵਜ਼ਾ ਵੀ ਮਿਲ ਸਕਦਾ ਹੈ। ਅਜਿਹਾ ਹੀ ਮਾਮਲਾ ਹਰਿਆਣਾ ਰਾਜ ਟਰਾਂਸਪੋਰਟ 'ਚ ਸਾਹਮਣੇ ਆਇਆ ਹੈ, ਜਿਸ 'ਚ ਆਇਆ ਫੈਸਲਾ ਇਸੇ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਤੁਸੀਂ ਕਿਸੇ ਦੇ ਸਿਗਰਟ ਪੀਣ ਤੋਂ ਪ੍ਰੇਸ਼ਾਨੀ ਕਾਰਨ ਮੁਆਵਜ਼ਾ ਲੈਣ ਦੇ ਹੱਕਦਾਰ ਹੋ ਸਕਦੇ ਹੋ। ਅਦਾਲਤ ਨੇ ਹਰਿਆਣਾ ਟਰਾਂਸਪੋਰਟ ਨੂੰ ਆਦੇਸ਼ ਦਿੱਤਾ ਸੀ ਕਿ ਸ਼ਿਕਾਇਤ ਕਰਨ ਵਾਲੇ ਵਿਅਕਤੀ ਨੂੰ 15,000 ਰੁਪਏ ਮੁਆਵਜ਼ਾ ਦਿੱਤਾ ਜਾਵੇ। 

ਹੋਇਆ ਇਹ ਕਿ ਹਰਿਆਣਾ ਦੀ ਇਕ ਬੱਸ 'ਚ ਬੈਠੇ ਵਿਅਕਤੀ ਨੇ ਹੋਰ ਸਵਾਰੀਆਂ ਅਤੇ ਬੱਸ ਦੇ ਡਰਾਇਵਰ 'ਤੇ ਸਿਗਰਟਨੋਸ਼ੀ ਕਰਨ ਦਾ ਦੋਸ਼ ਲਗਾ ਕੇ ਮੁਕੱਦਮਾ ਦਰਜ ਕਰਵਾਇਆ ਸੀ। ਇਸ ਮਾਮਲੇ 'ਚ ਅਦਾਲਤ ਨੇ ਹਰਿਆਣਾ ਟਰਾਂਸਪੋਰਟ ਨੂੰ ਸ਼ਿਕਾਇਤਕਰਤਾ ਨੂੰ 15,000 ਰੁਪਏ ਦਾ ਮੁਆਵਜ਼ਾ ਦੇਣ ਦਾ ਆਦੇਸ਼ ਸੁਣਾਇਆ ਸੀ। 

ਇਹ ਵੀ ਪੜ੍ਹੋ: PSEB ਦੀ ਨਿਵੇਕਲੀ ਪਹਿਲ, ਇਤਿਹਾਸ 'ਚ ਪਹਿਲੀ ਵਾਰ ਹੋਣ ਜਾ ਰਿਹੈ ਅੰਤਰਰਾਸ਼ਟਰੀ ਪੰਜਾਬੀ ਓਲੰਪੀਆਡ

ਰਾਸ਼ਟਰੀ ਉਪਭੋਗਤਾ ਵਿਵਾਦ ਨਿਵਾਰਣ ਆਯੋਗ ਨੇ 3 ਵੱਖ-ਵੱਖ ਮਾਮਲਿਆਂ 'ਚ 5000-5000 ਕੁੱਲ 15,000 ਰੁਪਏ ਦਾ ਮੁਆਵਜ਼ਾ ਪੀੜਤ ਯਾਤਰੀ ਨੂੰ ਦੇਣ ਦੇ ਫੈਸਲਾ ਸੁਣਾਇਆ ਹੈ। ਅਸ਼ੋਕ ਕੁਮਾਰ ਪ੍ਰਜਾਪਤੀ ਨੇ ਹਰਿਆਣਾ ਰਾਜ ਟਰਾਂਸਪੋਰਟ ਵਿਭਾਗ ਖਿਲਾਫ਼ 3 ਸ਼ਿਕਾਇਤਾਂ ਦਰਜ ਕੀਤੀਆਂ ਸਨ। ਉਸ ਨੇ ਕਿਹਾ ਕਿ ਉਸ ਨੇ ਹਰਿਆਣਾ ਟਰਾਂਸਪੋਰਟ ਦੀਆਂ ਬੱਸਾਂ 'ਚ ਟਿਕਟ ਲੈ ਕੇ ਯਾਤਰਾ ਕੀਤੀ ਸੀ। ਤਿੰਨਾਂ ਸ਼ਿਕਾਇਤਾਂ 'ਚ ਉਸ ਨੇ ਇਹੀ ਦੋਸ਼ ਲਾਇਆ ਕਿ ਸਿਗਰਟ ਅਤੇ ਤੰਬਾਕੂ ਐਕਟ 2003 ਤਹਿਤ ਸਰਵਜਨਕ ਵਾਹਨਾਂ 'ਚ ਸਿਗਰਟਨੋਸ਼ੀ ਦੀ ਮਨਾਹੀ ਹੋਣ ਦੇ ਬਾਵਜੂਦ ਉਸ ਨੂੰ ਇਨ੍ਹਾਂ ਬੱਸਾਂ 'ਚ ਸਫਰ ਦੌਰਾਨ ਯਾਤਰੀਆਂ ਤੇ ਡਰਾਇਵਰ ਵੱਲੋਂ ਸਿਗਰਟਨੋਸ਼ੀ ਕਰਨ ਕਾਰਨ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। 

ਇਹ ਵੀ ਪੜ੍ਹੋ: ਸੂਬੇ ਲਈ ਰਾਹਤ ਦੀ ਖ਼ਬਰ, ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ 'ਚ ਆਈ ਗਿਰਾਵਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Gurminder Singh

This news is Content Editor Gurminder Singh