ਹਿੰਦੂ ਕੁੜੀ ਨੂੰ ਅਗਵਾ ਕਰ ਕੀਤਾ ਧਰਮ ਪਰਿਵਰਤਣ, ਫਿਰ ਅਗਵਾਕਾਰ ਨਾਲ ਹੀ ਕੀਤਾ ਨਿਕਾਹ

04/20/2022 5:21:17 PM

ਗੁਰਦਾਸਪੁਰ/ਪਾਕਿਸਤਾਨ (ਜ.ਬ) - ਪਾਕਿਸਤਾਨ ਦੇ ਸਿੰਧ ਸੂਬੇ ਦੇ ਕਸਬਾ ਸੰਗਰ ਵਿਚ ਇਕ ਹਿੰਦੂ ਕੁੜੀ ਨੂੰ ਅਗਵਾ ਕਰਕੇ ਉਸ ਦਾ ਧਰਮ ਪਰਿਵਰਤਣ ਕਰ ਦਿੱਤਾ ਗਿਆ ਅਤੇ ਅਗਵਾ ਕਰਨ ਵਾਲੇ ਦੋਸ਼ੀ ਨਾਲ ਹੀ ਨਿਕਾਹ ਕਰਨ ਦਾ ਸਮਾਚਾਰ ਮਿਲਿਆ ਹੈ।

ਸੂਤਰਾਂ ਅਨੁਸਾਰ ਕਵਿਤਾ ਕੋਹਲੀ ਵਾਸੀ ਕਸਬਾ ਸੰਘਰ ਨੂੰ ਤਿੰਨ ਦਿਨ ਪਹਿਲਾਂ ਉਸ ਦੇ ਘਰ ਤੋਂ ਦੋਸ਼ੀ ਅਨਵਰ ਸੋਲੰਗੀ ਵਾਸੀ ਸੰਘਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਿਸਤੌਲ ਦੇ ਬਲ ’ਤੇ ਅਗਵਾ ਕੀਤਾ ਸੀ। ਕਵਿਤਾ ਦੇ ਪਰਿਵਾਰ ਵਾਲਿਆਂ ਨੇ ਇਸ ਸਬੰਧੀ ਪੁਲਸ ਕੋਲ ਸ਼ਿਕਾਇਤ ਕੀਤੀ ਸੀ ਅਤੇ ਦੋਸ਼ੀ ਅਨਵਰ ਸਬੰਧੀ ਜਾਣਕਾਰੀ ਵੀ ਦਿੱਤੀ ਸੀ ਕਿ ਉਹ ਕੁਝ ਦਿਨਾਂ ਤੋਂ ਕਵਿਤਾ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਪੁਲਸ ਨੇ ਇਸ ਸਬੰਧੀ ਕੋਈ ਕੇਸ ਦਰਜ ਨਹੀਂ ਕੀਤਾ ਅਤੇ ਅੱਜ ਕਵਿਤਾ ਦੇ ਪਰਿਵਾਰ ਵਾਲਿਆਂ ਨੂੰ ਕਵਿਤਾ ਦੇ ਨਿਕਾਹ ਦੀ ਜਾਣਕਾਰੀ ਦੇ ਕੇ ਘਰ ਵਾਪਸ ਭੇਜ ਦਿੱਤਾ ਗਿਆ।

rajwinder kaur

This news is Content Editor rajwinder kaur