ਗੁਜਰਾਤ ਜਿੱਤ ਮਗਰੋਂ ਭਾਜਪਾ ਹਾਈਕਮਾਂਡ ਦੀਆਂ ਨਜ਼ਰਾਂ ਪੰਜਾਬ 'ਤੇ, ਅਗਲੇ 6 ਮਹੀਨੇ ਅਹਿਮ

12/09/2022 12:58:46 PM

ਪਠਾਨਕੋਟ (ਸ਼ਾਰਦਾ) : ਗੁਜਰਾਤ ’ਚ ਆਜ਼ਾਦੀ ਤੋਂ ਬਾਅਦ ਸਭ ਤੋਂ ਜ਼ਿਆਦਾ 156 ਸੀਟਾਂ ’ਤੇ ਵੱਡੀ ਜਿੱਤ ਪ੍ਰਾਪਤ ਕਰ ਕੇ ਭਾਜਪਾ ਨੇ ਇਕ ਨਵਾਂ ਇਤਿਹਾਸ ਰਚ ਦਿੱਤਾ ਹੈ ਅਤੇ ਪੀ. ਐੱਮ. ਮੋਦੀ ਦਾ ਡੰਕਾ ਸਾਰੇ ਭਾਰਤ ਦੇ ਨਾਲ-ਨਾਲ ਪੂਰੇ ਵਿਸ਼ਵ ’ਚ ਵੀ ਵੱਜਣਾ ਸੰਭਾਵਿਤ ਹੈ। ਅਜਿਹੇ ਹਾਲਾਤ ’ਚ 14 ਮਹੀਨੇ ਬਾਅਦ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਭਾਜਪਾ ਪ੍ਰਭਾਵਸ਼ਾਲੀ ਢੰਗ ਨਾਲ ਤੀਸਰੀ ਵਾਰ ਜਿੱਤ ਪ੍ਰਾਪਤ ਕਰਨ ਲਈ ਪਲੇਟਫਾਰਮ ਬਣਾਉਣ ’ਚ ਸਫ਼ਲ ਰਹੀ ਹੈ। ਲੋਕਾਂ ’ਚ ਇਹ ਉਮੀਦ ਪੈਦਾ ਹੋਵੇਗੀ ਕਿ ਲੋਕ ਸਭਾ ਚੋਣਾਂ ’ਚ ਇਕ ਵਾਰ ਦੁਬਾਰਾ ਮੋਦੀ ਸੱਤਾ ’ਚ ਆਉਣਗੇ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਲੈ ਕੇ ਆਈ ਇਕ ਹੋਰ ਖ਼ਬਰ, ਵਿਭਾਗ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ

ਚਾਹੇ ਹਿਮਾਚਲ ਪ੍ਰਦੇਸ਼ ’ਚ ਭਾਜਪਾ ਸੱਤਾ ’ਚ ਨਹੀਂ ਆਈ ਅਤੇ ਸਿਰਫ਼ 26 ਸੀਟਾਂ ’ਤੇ ਹੀ ਉਸ ਨੂੰ ਸਬਰ ਕਰਨਾ ਪਿਆ ਪਰ ਫਿਰ ਵੀ 43 ਫ਼ੀਸਦੀ ਵੋਟਾਂ ਲੈ ਕੇ ਉਸ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਲੋਕ ਸਭਾ ’ਚ ਉਹ ਵੱਡਾ ਉਲਟਫੇਰ ਕਰੇਗੀ। ਅਜਿਹੀ ਹੀ ਸਥਿਤੀ ਦਿੱਲੀ ’ਚ ਵੀ ਵੇਖਣ ਨੂੰ ਮਿਲੀ ਹੈ। ਚਾਹੇ ਆਮ ਆਦਮੀ ਪਾਰਟੀ ਐੱਮ. ਸੀ. ਡੀ. ਨੂੰ ਜਿੱਤਣ ’ਚ ਸਫ਼ਲ ਹੋਈ ਹੈ ਪਰ ਫਿਰ ਵੀ ਭਾਜਪਾ ਦਾ ਪ੍ਰਦਰਸ਼ਨ ਕਾਫ਼ੀ ਚੰਗਾ ਰਿਹਾ ਹੈ। ਇਨ੍ਹਾਂ ਹੀ ਸਾਰੀਆਂ ਗੱਲਾਂ ਦੇ ਮੱਦੇਨਜ਼ਰ ਕੀ ਪੰਜਾਬ ’ਚ ਭਾਜਪਾ ਅਜਿਹੇ ਹਾਲਾਤ ਦਾ ਫ਼ਾਇਦਾ ਲੈ ਸਕੇਗੀ ਅਤੇ ਲੋਕ ਸਭਾ ’ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਮੁਕਾਬਲਾ ਕਰਦੇ ਹੋਏ ਕੁਝ ਸੀਟਾਂ ਜਿੱਤਣ ’ਚ ਸਫ਼ਲ ਹੋਵੇਗੀ। ਇਸ ’ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

ਇਹ ਵੀ ਪੜ੍ਹੋ :  ਵੱਡੀ ਖ਼ਬਰ : ਪੰਜਾਬ ਮੰਤਰੀ ਮੰਡਲ 'ਚ ਫੇਰਬਦਲ ਦੀ ਤਿਆਰੀ, ਸਰਾਰੀ ਸਣੇ ਕਈ ਹੋਰ ਵਜ਼ੀਰਾਂ ਦੀ ਹੋ ਸਕਦੀ ਹੈ ਛੁੱਟੀ

ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਹੁਣੇ ਹੀ ਆਪਣੀ ਨਵੀਂ ਟੀਮ ਦਾ ਐਲਾਨ ਕੀਤਾ ਹੈ, ਜਿਸ ’ਚ ਕਾਂਗਰਸ ਤੋਂ ਆਏ ਸਾਰੇ ਦਿੱਗਜ਼ ਆਗੂਆਂ ਨੂੰ ਐਡਜਸਟ ਕੀਤਾ ਹੈ। ਪਾਰਟੀ ਪਹਿਲਾਂ ਸਿਰਫ਼ 23 ਵਿਧਾਨ ਸਭਾ ਸੀਟਾਂ ਅਤੇ 3 ਲੋਕ ਸਭਾ ਚੋਣਾਂ ’ਤੇ ਚੋਣ ਲੜਦੀ ਸੀ, ਉਸ ਨਾਲ ਉਸ ਦਾ ਇਕ ਛੋਟੇ ਜਿਹੇ ਖੇਤਰ 'ਚ ਪਾਰਟੀ ਦਾ ਪ੍ਰਭਾਵ ਸੀ। ਹੁਣ ਪਾਰਟੀ 117 ਵਿਧਾਨ ਸਭਾ ਸੀਟਾਂ ਅਤੇ 13 ਲੋਕ ਸਭਾ ਚੋਣਾਂ ਲਈ ਤਿਆਰੀ ਕਰ ਰਹੀ ਹੈ, ਇਸ ਲਈ ਉਸ ਨੂੰ ਉਸੇ ਤਰ੍ਹਾਂ ਦੇ ਆਗੂਆਂ ਅਤੇ ਵਰਕਰ ਨਿਯੁਕਤ ਕਰਨੇ ਪੈਣਗੇ, ਜੋ ਸਥਾਪਿਤ ਪਾਰਟੀਆਂ ਦਾ ਮੁਕਾਬਲਾ ਕਰ ਸਕਣ ਦੇ ਯੋਗ ਹੋਣਗੇ।

ਇਹ ਵੀ ਪੜ੍ਹੋ :  ਬਠਿੰਡਾ 'ਚ ਬੱਚਾ ਚੋਰੀ ਹੋਣ ਦੇ ਮਾਮਲੇ 'ਚ ਨਵਾਂ ਖ਼ੁਲਾਸਾ, ਸਾਹਮਣੇ ਆਈ ਹੈਰਾਨ ਕਰਦੀ ਗੱਲ

ਪੰਜਾਬ ’ਚ ਭਾਜਪਾ ਨੂੰ ਹੋਰ ਫ਼ਾਇਦਾ ਹੁੰਦਾ, ਜੇਕਰ ਐੱਮ. ਸੀ. ਡੀ. ’ਚ ਜਿੱਤ ਚੋਣਾਂ ਆਮ ਆਦਮੀ ਪਾਰਟੀ ਦੇ ਹੱਥੋਂ ਨਿਕਲ ਕੇ ਭਾਜਪਾ ਦੇ ਹੱਥਾਂ ’ਚ ਆ ਜਾਂਦੀ ਪਰ ਫਿਰ ਵੀ ਭਾਜਪਾ ਦੀ ਇੱਜ਼ਤ ਦਿੱਲੀ ’ਚ ਕਾਫ਼ੀ ਹੱਦ ਤਕ ਬਚ ਗਈ ਕਿਉਂਕਿ ਮੁਕਾਬਲਾ ਇਕਤਰਫ਼ਾ ਨਹੀਂ ਹੋਇਆ। ਆਉਣ ਵਾਲੇ 6 ਮਹੀਨੇ ਪਾਰਟੀ ਲਈ ਬਹੁਤ ਹੀ ਮਹੱਤਵਪੂਰਨ ਹਨ। ਹਾਈਕਮਾਂਡ ਇਹ ਚਾਹੁੰਦੀ ਹੈ ਕਿ ਪੰਜਾਬ ਤੋਂ ਇਹ ਆਵਾਜ਼ ਆਉਣੀ ਚਾਹੀਦੀ ਹੈ ਕਿ ਪੰਜਾਬ ’ਚ ਪਾਰਟੀ ਪੂਰੀ ਤਰ੍ਹਾਂ ਨਾਲ ਮੁਕਾਬਲੇ ’ਚ ਹੈ ਅਤੇ ਲੋਕ ਸਭਾ ਦੀਆਂ ਕੁਝ ਸੀਟਾਂ ਜਿੱਤਣ ਦੀ ਸਥਿਤੀ ’ਚ ਹੈ।

ਕੀ ਪੰਜਾਬ ’ਚ ਪਾਰਟੀ ਵਰਕਰ ਅਤੇ ਆਗੂ ਅਜਿਹੀ ਸਥਿਤੀ ਬਣਾਉਣ ’ਚ ਸਫ਼ਲ ਹੋਣਗੇ? ਕੀ ਕਾਂਗਰਸ ਤੋਂ ਆਏ ਆਗੂਆਂ ਅਤੇ ਪੁਰਾਣੇ ਭਾਜਪਾਈਆਂ ’ਚ ਸਬੰਧ ਸਥਾਪਿਤ ਹੋ ਸਕਣਗੇ? ਕੀ ਵੱਡੇ ਕੱਦ ਦੇ ਕਾਂਗਰਸੀ ਆਗੂਆਂ ਦਾ ਮਾਰਗ ਦਰਸ਼ਨ ਲੈ ਕੇ ਪਾਰਟੀ ਆਪਣੇ-ਆਪ ਨੂੰ ਪੰਜਾਬ ’ਚ ਮਜ਼ਬੂਤ ਕਰਨ ਦੇ ਰਾਹ ’ਤੇ ਚੱਲ ਸਕੇਗੀ? ਇਹ ਸਾਰੇ ਸਵਾਲ ਹਨ, ਜਿਨ੍ਹਾਂ ਦਾ ਜਵਾਬ 2024 ਦੀਆਂ ਚੋਣਾਂ ਦੇ ਆਉਣ ’ਤੇ ਹੀ ਮਿਲ ਸਕੇਗਾ। ਪ੍ਰਧਾਨ ਅਸ਼ਵਨੀ ਸ਼ਰਮਾ ਦੇ ਮੋਢਿਆਂ ’ਤੇ ਇਹ ਜ਼ਿੰਮੇਵਾਰੀ ਹੈ ਕਿ ਪਾਰਟੀ ਨੇ 2024 ਦੀਆਂ ਚੋਣਾਂ ਉਨ੍ਹਾਂ ਦੀ ਅਗਵਾਈ ਹੇਠ ਲੜਨ ਦੇ ਸੰਕੇਤ ਦਿੱਤੇ ਹਨ, ਅਜਿਹੀ ਸਥਿਤੀ ’ਚ ਉਨ੍ਹਾਂ ਨੂੰ ਵੀ ਕੋਈ ਕ੍ਰਿਸ਼ਮਾ ਦਿਖਾਉਣ ਦੀ ਲੋੜ ਹੈ।

ਨੋਟ: ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Harnek Seechewal

This news is Content Editor Harnek Seechewal