ਸੈਮਸੰਗ ਤੋਂ ਪਹਿਲਾਂ ZTE ਲਾਂਚ ਕਰ ਸਕਦੀ ਹੈ ਆਪਣਾ ਪਹਿਲਾ Foldable Smartphone

09/29/2017 4:00:56 PM

ਜਲੰਧਰ- ਪਿਛਲੇ ਕੁੱਝ ਸਮੇਂ ਤੋਂਂ ਖਬਰਾਂ ਆ ਰਹੀ ਹਨ ਕਿ ਸੈਮਸੰਗ 2018 'ਚ ਪਹਿਲਾ ਫੋਲਡੇਬਲ ਸਮਾਰਟਫੋਨ ਪੇਸ਼ ਕਰੇਗੀ। ਪਰ ਹੁਣ ਲਗਦਾ ਹੈ ਕਿ ਸੈਮਸੰਗ ਤੋਂ ਪਹਿਲਾਂ ZTE ਹੀ ਆਪਣਾ ਪਹਿਲਾ ਨਵਾਂ ਫੋਲਡੇਬਲ ਸਮਾਰਟਫੋਨ ਅਗਲੇ ਮਹੀਨੇ ਮਤਲਬ ਅਕਤੂਬਰ ਵਿੱਚ 17 ਤਾਰੀਕ ਨੂੰ ਪੇਸ਼ ਕਰ ਦੇਵੇਗੀ।

Android Authority ਦੀ ਇਕ ਰਿਪੋਰਟ ਦੇ ਮੁਤਾਬਕ ਕਿਹਾ ਜਾ ਰਿਹਾ ਹੈ ਕਿ ZTE ਜਲਦੀ ਹੀ ਆਪਣਾ ਡਿਊਲ-ਸਕ੍ਰੀਨ ਵਾਲਾ ਸਮਾਰਟਫੋਨ ਲਾਂਚ ਕਰੇਗੀ ਜੋ ਕਿ ਐਕਸਾਨ ਮਲਟੀ ਦੇ ਕੋਡਨੇਮ ਦੇ ਨਾਲ ਹੈ। ਪਰ ਕੰਪਨੀ ਲਾਂਚ ਦੇ ਸਮੇਂ ਇਸ ਨੂੰ ਐਕਸਾਨ M ਦੇ ਨਾਮ ਨਾਲ ਪੇਸ਼ ਕਰੇਗੀ। ਇਸ ਦੇ ਨਾਲ ਹੀ ਰਿਪੋਰਟ ਦੇ ਨਾਲ ਇਸ ਦੀਆਂ ਕੁਝ ਲਾਈਵ ਤਸਵੀਰਾਂ ਵੀ ਹਨ ਜਿਨ੍ਹਾਂ ਤੋਂ ਪਤਾ ਚਲਦਾ ਹੈ ਕਿ ਇਹ ਵਿੱਚੋਂ ਹਿੰਜ-ਲਾਈਕ ਸੈੱਟਅਪ ਦੇ ਨਾਲ ਹੈ ਜਿਵੇਂ ਕਿ‌ ਅਸੀਂ ਦਰਵਾਜੇ 'ਚ ਵੇਖਦੇ ਹਾਂ ਕਿ ਉਸ ਨੂੰ ਕਿਵੇਂ ਅਲਗ ਤੋਂ ਜੋੜਿਆ ਜਾਂਦਾ ਹੈ। ਇੱਥੇ ਵੀ ਲਗਦਾ ਹੈ ਕਿ ਇਸ ਦੀਆਂ ਦੋਨੋਂ ਡਿਸਪਲੇਅ ਨੂੰ ਇੰਜ ਹੀ ਜੋੜਿਆ ਗਿਆ ਹੈ।

ਇਸ ਦੇ ਨਾਲ ਹੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਇਹ ਡਿਊਲ-ਸਕ੍ਰੀਨ ਮਿਲ ਕੇ ਕੁਝ ਛੋਟੇ ਸਾਇਜ਼ ਵਾਲੇ ਟੈਬਲੇਟ ਜਿਨ੍ਹਾਂ ਸਾਈਜ਼ ਲੈਂਦੀ ਹੈ । ਇਸ ਡਿਊਲ-ਸਕ੍ਰੀਨਸ 'ਚ ਇਕ ਹੀ ਸਮੇਂ 'ਚ ਦੋ ਐਪਸ ਨੂੰ ਵੱਖ-ਵੱਖ ਹਿੱਸੀਆਂ 'ਤੇ ਇਸਤੇਮਾਲ ਕੀਤਾ ਜਾ ਸਕਦਾ ਹੈ, ਜਿਸ ਦੇ ਨਾਲ ਮਲਟੀਟਾਸਕਿੰਗ ਦਾ ਇਕ ਅਲਗ ਹੀ ਲੈਵਲ ਦੇਖਣ ਨੂੰ ਮਿਲ ਸਕਦਾ ਹੈ। ਇਸ ਤੋਂ ਇਲਾਵਾ ਇਸ 'ਚ ਡਿਊਲ ਫੁਲ HD ਡਿਸਪਲੇ ਹੈ ਜਿਸਦਾ ਸਕ੍ਰੀਨ ਰੈਜੋਲਿਊਸ਼ਨ 2160x1920 ਪਿਕਸਲਸ ਹੈ। 

ZTE ਇਸ ਗੱਲ ਦੀ ਪਹਿਲਾਂ ਹੀ ਘੋਸ਼ਣਾ ਕਰ ਚੁੱਕੀ ਹੈ ਕਿ ਉਹ 17 ਅਕਤੂਬਰ ਨੂੰ ਨਿਊ ਯਾਰਕ 'ਚ ਇਕ ਈਵੇਂਟ ਆਯੋਜਿਤ ਕਰਨ ਵਾਲੀ ਹੈ। ਮਗਰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ ਕਿ ਉਹ ਇਸ ਈਵੇਂਟ 'ਚ ਕਿਸ ਡਿਵਾਇਸ ਨੂੰ ਪੇਸ਼ ਕਰਣ ਜਾ ਰਹੀ ਹੈ। ਇਸ ਗਲ ਦੀ ਸਿਰਫ ਅਜੇ ਉਮੀਦ ਹੀ ਕੀਤੀ ਜਾ ਰਹੀ ਹੈ ਕਿ ਕੰਪਨੀ ਸ਼ਾਇਦ ਇਸ ਈਵੇਂਟ 'ਚ ਹੀ ਪਹਿਲਾ ਫੋਲਡੇਬਲ ਸਮਾਰਟਫੋਨ ਐਕਸਾਨ M ਪੇਸ਼ ਕਰੇਗੀ।