ਇਹ ਕੰਪਨੀ ਲਾਂਚ ਕਰੇਗੀ ਦੁਨੀਆ ਦਾ ਪਹਿਲਾ ਹੱਥ 'ਚ ਪਹਿਨਣ ਵਾਲਾ ਸਮਾਰਟਫੋਨ

02/12/2019 3:53:47 PM

ਗੈਜੇਟ ਡੈਸਕ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ZTE Nubia ਨੇ ਮੋਬਾਈਲ ਵਰਲਡ ਕਾਂਗਰਸ (MWC) 2019 'ਚ ਆਪਣੇ ਫਲੈਕਸਿਬਲ ਹੈਂਡਸੈੱਟ ਨੂੰ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਸ ਫੋਨ ਨੂੰ nubia- (Alpha) ਕਿਹਾ ਜਾ ਰਿਹਾ ਹੈ । ਇਸ ਨੂੰ ਸਭ ਤੋਂ ਪਹਿਲਾਂ IFA 2018 'ਚ ਪੇਸ਼ ਕੀਤਾ ਗਿਆ ਸੀ। ਹਾਲਾਂਕਿ ਕੰਪਨੀ ਨੇ ਇਸ ਫੋਨ ਦਾ ਸਿਰਫ ਪ੍ਰੋਟੋਟਾਈਪ ਵਿਖਾਇਆ ਸੀ ਜੋ ਕੰਮ ਨਹੀਂ ਕਰਦਾ ਸੀ। ਪਰ ਹੁਣ ਲੱਗ ਰਿਹਾ ਹੈ ਕਿ ਕੰਪਨੀ ਇਸ ਫੋਨ ਨੂੰ ਗਲੋਬਲੀ ਲਾਂਚ ਕਰ ਸਕਦੀ ਹੈ। MWC 2019 'ਚ Nubia ਤੋਂ ਇਲਾਵਾ Samsung ਤੇ Huawei ਵੀ ਆਪਣਾ ਫੋਲਡੇਬਲ ਫੋਨ ਲਾਂਚ ਕਰਨ ਦੀਆਂ ਤਿਆਰੀਆਂ 'ਚ ਲੱਗੀਆਂ ਹਨ। ਉਥੇ ਹੀ Xiaomi ਵੀ ਇਸ ਰੇਸ 'ਚ ਆਪਣਾ ਪਹਿਲਾ ਫੋਲਡੇਬਲ ਫੋਨ ਲਾਂਚ ਕਰ ਸਕਦੀ ਹੈ।


nubia-(Alpha) 'ਚ ਕੀ ਹੋਵੇਗਾ ਖਾਸ :
nubia-(Alpha) ਨੂੰ ਯੂਜ਼ਰ ਹੱਥ ਦੀ ਕਲਾਈ 'ਚ ਪਾ ਸਕਣਗੇ। ਇਸ 'ਚ ਕਰਵਡ OLED ਟੱਚ ਸਕ੍ਰੀਨ ਡਿਸਪਲੇਅ ਹੋਵੇਗੀ ਜਿਸ ਦੇ ਲਈ ਕੰਪਨੀ ਦੀ ਫਲੈਕਸਿਬਲ ਡਿਸਪਲੇਅ ਤਕਨੀਕ 6lex ਦਾ ਇਸਤੇਮਾਲ ਕੀਤੀ ਗਈ ਹੈ। ਇਸ ਡਿਵਾਈਸ 'ਚ ਫਰੰਟ ਕੈਮਰਾ, ਮਾਈਕ੍ਰੋਫੋਨ ਤੇ ਬਟਨ ਦਿੱਤੇ ਜਾਣਗੇ। ਉਥੇ ਹੀ ਇਸ ਦੇ ਬੈਕ ਪੈਨਲ 'ਤੇ ਚਾਰਜਿੰਗ ਪਿਨਸ ਤੇ ਹਾਰਟ ਰੇਟ ਸੈਂਸਰ ਵੀ ਦਿੱਤਾ ਜਾਵੇਗਾ। ਇਸ ਨੂੰ ਮੈਟਲ ਸਟ੍ਰੈਪ ਦੇ ਨਾਲ ਬਲ ਤੇ ਗੋਲਡਨ ਕਲਰ ਵੇਰੀਐਂਟ 'ਚ ਪੇਸ਼ ਕੀਤਾ ਜਾ ਸਕਦਾ ਹੈ। ਅਜੇ ਤੱਕ ਕੰਪਨੀ ਨੇ ਇਸ ਫੋਨ ਦੀ ਕੋਈ ਵੀ ਕਿਸੇ ਵੀ ਤਰਾਂ ਦੀ ਜਾਣਕਾਰੀ ਸ਼ੇਅਰ ਨਹੀਂ ਕੀਤੀ ਹੈ।

ਇਸ ਤੋਂ ਪਹਿਲਾਂ ਵੀ ZTE ਨੇ ਫੋਲਡੇਬਲ ਫੋਨ ਦੇ ਏਰੀਏ 'ਚ ਆਪਣੀ ਕਿਸਮਤ ਅਜਮਾਈ ਸੀ। ਕੰਪਨੀ ਨੇ ਪਿਛਲੇ ਸਾਲ MWC 'ਚ ਦੋ ਡਿਸਪਲੇਅ ਵਾਲਾ ZTE Axon M ਲਾਂਚ ਕੀਤਾ ਸੀ। ਉਥੇ ਹੀ ਕੰਪਨੀ ਇਕ ਡਿਊਲ-ਸਕ੍ਰੀਨ ਸਮਾਰਟਫੋਨ 'ਤੇ ਵੀ ਕੰਮ ਕਰ ਰਹੀ ਹੈ। ਇਸ ਫੋਨ ਨੂੰ Nubia Z18 ਦਾ ਅਪਗ੍ਰੇਡਿਡ ਵੇਰੀਐਂਟ Nubia Z18S ਕਿਹਾ ਜਾ ਰਿਹਾ ਹੈ।