ZTE hawkeye ਸਮਾਰਟਫੋਨ ''ਚ ਹੋਵੇਗਾ ਡਿਊਲ ਰਿਅਰ ਕੈਮਰਾ, ਜਾਣੋ ਖਾਸੀਅਤ

01/19/2017 10:17:52 AM

ਜਲੰਧਰ- ਕੰਜ਼ਿਊਮਰ ਇਲੈਕਟ੍ਰਾਨਿਕ ਸ਼ੋਅ 2017 ''ਚ ਜ਼ੈੱਡ. ਟੀ. ਈ. ਨੇ ਇਕ ਸਮਾਰਟਫੋਨ ਦਾ ਜ਼ਿਕਰ ਕੀਤਾ ਸੀ, ਜੋ ਅੱਖਾਂ ਨੂੰ ਟ੍ਰੈਕ ਕਰਨ ਵਾਲੀ ਤਕਨੀਕ ਅਤੇ ਆਪਣੇ-ਆਪ ਹੀ ਚਿਪਕ ਜਾਣ ਵਾਲੇ ਬੈਕ ਨਾਲ ਲੈਸ ਹੈ। ਉਸ ਸਮੇਂ ਕੰਪਨੀ ਨੇ ਹੈਂਡਸੈੱੱਟ ਦੇ ਕਿਸੇ ਵੀ ਸਪੈਸੀਫਿਕੇਸ਼ਨ ਨੂੰ ਜਨਤਕ ਨਹੀਂ ਕੀਤਾ ਸੀ। ਸ਼ੋਅ ''ਚ ਸਿਰਫ ਕੰਸੈਪਟ ਫੋਨ ਦੀ ਝਲਕ ਦੇਖਣ ਨੂੰ ਮਿਲੀ ਸੀ। ਹੁਣ ਜ਼ੈੱਡ. ਟੀ. ਈ. ਨੇ ਆਪਣੇ ਹਾਕਆਈ ਸਮਾਰਟਫੋਨ ਦੇ ਸਾਰੇ ਸਪੈਸੀਫਿਕੇਸ਼ਨ ਜਨਤਕ ਕਰ ਦਿੱਤੇ ਹਨ ਤਾਂ ਕਿ ਗਾਹਕ ਫੋਨ ''ਚ ਨਿਵੇਸ਼ ਕਰਨ ਤੋਂ ਪਹਿਲਾਂ ਉਸ ਦੇ ਬਾਰੇ ''ਚ ਪਤਾ ਕਰ ਲੈਣ। ਹਾਕਆਈ ਨੂੰ ਕਿਕਸਟਾਟਰ ਪ੍ਰੋਗਰਾਮ ਦੇ ਤਹਿਤ ਬਣਾਇਆ ਜਾਵੇਗਾ। ਇਸ ''ਚ ਹਰ ਫੋਨ ਲਈ 199 ਡਾਲਰ ਨਿਵੇਸ਼ ਕਰਨਾ ਹੋਵੇਗਾ। ਇਸ ਸਮਾਰਟਫੋਨ ਦੀ ਸਭ ਤੋਂ ਅਹਿਮ ਖਾਸੀਅਤ ਪਿਛਲੇ ਹਿੱਸੇ ਮੌਜੂਦ ਦੋ ਰਿਅਰ ਕੈਮਰੇ ਹੈ। 
ਜ਼ੈੱਡ. ਟੀ. ਈ. ਸਮਾਰਟਫੋਨ ''ਚ ਐੱਨ. ਐੱਫ. ਸੀ. ਹੈ ਅਤੇ ਫਿੰਗਰਪ੍ਰਿੰਟ ਸੈਂਸਰ ਡਿਵਾਈਸ ਦੇ ਪਿਛਲੇ ਹਿੱਸੇ ''ਤੇ ਮੈਜੂਦ ਰਹੇਗਾ। ਇਸ ''ਚ 5.5 ਇੰਚ ਦਾ ਫੁੱਲ ਐੱਚ. ਡੀ. (1080x1920 ਪਿਕਸਲ) ਡਿਸਪਲੇ ਵੀ ਹੋਵੇਗਾ। ਸਮਾਰਟਫੋਨ ''ਚ ਕਵਾਲਕਮ ਸਨੈਪਡ੍ਰੈਗਨ 625 ਜੀਬੀ ਤੱਕ ਦਾ ਮਾਈਕ੍ਰੋ ਐੱਸ. ਡੀ. ਕਾਰਡ ਇਸਤੇਮਾਲ ਕਰ ਸਕਣਗੇ। 
ਕੈਮਰੇ ਦੀ ਗੱਲ ਕਰੀਏ ਤਾਂ ਇਸ ''ਚ ਡਿਊਲ ਰਿਅਰ ਕੈਮਰਾ ਹੋਵੇਗਾ। ਇਸ ''ਚ ਇਕ ਸੈਂਸਰ 12 ਮੈਗਾਪਿਕਸਲ ਦਾ ਹੋਵੇਗਾ ਅਤੇ ਦੂਜਾ 13 ਮੈਗਾਪਿਕਸਲ ਦਾ। ਫਰੰਟ ਪੈਨਲ ''ਤੇ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਜਾਵੇਗਾ। ਜ਼ੈੱਡ. ਟੀ. ਈ. ਹਾਕਆਈ ਆਊਟ ਆਫ ਬਾਕਸ ਐਂਡਰਾਇਡ ਨਾਗਟ ''ਤੇ  ਚੱਲੇਗਾ। ਇਸ ''ਚ 3000 ਐੱਮ. ਏ. ਐੱਚ. ਹੀ ਬੈਟਰੀ ਹੈ, ਜੋ ਕਵਿੱਕ ਚਾਰਜ ਨੂੰ ਸਪੋਰਟ ਕਰੇਗੀ। ਹੈਂਡਸੈੱਟ ''ਚ ਬਿਹਤਰ ਆਡੀਓ ਕਵਾਲਿਟੀ ਲਈ ਹਾਈ-ਫਾਈ ਆਡੀਓ ਮੌਜੂਦ ਰਹੇਗਾ। ਕਨੈਕਟੀਵਿਟੀ ਫੀਚਰ ''ਚ ਵਾਈ-ਫਾਈ 802.11 ਬੀ/ਜੀ/ਐੱਨ/ਐੱਸ, ਯੂ. ਐੱੇਸ. ਬੀ. ਟਾਈਪ-ਸੀ ਪੋਰਟ ਅਤੇ ਡਿਊਲ ਸਿਮ ਸਲਾਟ ਹੋਵੇਗਾ। 

ਇਸ ਡਿਵਾਈਸ ਨੂੰ ਸਤੰਬਰ ਦੇ ਮਹੀਨੇ ''ਚ ਉਪਲੱਬਧ ਕਰਾਏ ਜਾਣ ਦੀ ਉਮੀਦ ਹੈ। ਜ਼ੈੱਡ. ਟੀ. ਈ. ਨੇ ਇਸ ਕ੍ਰਾਊਡਸੋਸਰਡ ਸਮਾਰਟਫੋਨ ਬਣਾਉਣ ਦੀ ਯੋਜਨਾ ਦਾ ਖੁਲਾਸਾ ਅਗਸਤ ਮਹੀਨੇ ''ਚ ਕੀਤਾ ਸੀ। ਇਸ ਨੂੰ ਪ੍ਰੋਜੈਕਟ ਸੀ. ਐੱਸ. ਐਕਸ ਦਾ ਨਾਂ ਦਿੱਤਾ ਗਿਆ ਹੈ। ਕੀਮਤ ਨੂੰ ਦੇਖਦੇ ਹੋਏ ਜ਼ੈੱਡ. ਟੀ. ਈ. ਹਾਕਆਈ ਕਿਸੇ ਪਾਸਿਓ ਵੀ ਬੂਰਾ ਪੈਕੇਜ਼ ਨਹੀਂ ਹੈ। ਖਾਸ ਕਰਕੇ ਟ੍ਰੈਨਿੰਗ ਸਮਰੱਥਾ ਆਪਣੇ ਆਪ ''ਚ ਅਨੋਖੀ ਹੋਵੇਗੀ। ਇਸ ਦੀ ਮਦਦ ਨਾਲ ਯੂਜ਼ਰ ਸਿਰਫ ਅੱਖਾਂ ਦੇ ਇਸ਼ਾਰੇ ''ਤੇ ਵੈੱਬਪੇਜ ਬਦਲ ਪਾਵੇਗੀ। ਕੰਪਨੀ ਇਸ ਕਿਕਸਟਾਟਰ ਪ੍ਰੋਗਰਾਮ ਤੋਂ 5 ਲੱਖ ਜੋੜਣਾ ਚਾਹੁੰਦੀ ਹੈ ਪਰ 4 ਜਨਵਰੀ ਤੱਕ ਉਹ 31,400 ਡਾਲਰ ਜੋੜਣ ''ਚ ਕਾਮਯਾਬ ਰਹੀ ਹੈ।