ਸ਼ਾਨਦਾਰ ਬੈਟਰੀ ਬੈਕਅਪ ਨਾਲ ਲਾਂਚ ਹੋਇਆ Blade A2 Plus

09/29/2016 12:27:38 PM

ਜਲੰਧਰ- ਚੀਨ ਦੀ ਮਲਟੀਨੈਸ਼ਨਲ ਟੈਲੀਕਮਿਊਨੀਕੇਸ਼ਨ ਕੰਪਨੀ ZTE ਨੇ ਆਪਣਾ ਨਵਾਂ ਸਮਾਰਟਫੋਨ ਬਲੇਡ ਏ2 ਪਲੱਸ ਲਾਂਚ ਕਰ ਦਿੱਤਾ ਹੈ। ਚੀਨ ''ਚ 3ਜੀ.ਬੀ./4ਜੀ.ਬੀ. ਵੇਰੀਅੰਟ ''ਚ ਲਾਂਚ ਹੋਏ ਸਮਰਾਟਫੋਨ ਦੀ ਕੀਮਤ 1499 ਯੁਆਨ (ਕਰੀਬ 14,930 ਰੁਪਏ) ਅਤੇ (ਕਰੀਬ 16,923 ਰੁਪਏ) ਹੈ। 
ਬਲੇਡ ਏ2 ਪਲੱਸ ਦੇ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਸਮਾਰਟਫੋਨ ''ਚ 5.5-ਇੰਚ ਦੀ ਆਈ.ਪੀ.ਐੱਸ. ਐੱਲ.ਸੀ.ਡੀ. ਟਚਸਕ੍ਰੀਨ ਡਿਸਪਲੇ, 1.55 ਗੀਗਾਹਰਟਜ਼ ਮੀਡੀਆਟੈੱਕ ਐੱਮ.ਟੀ.6750ਟੀ ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। 3ਜੀ.ਬੀ. ਅਤੇ 4ਜੀ.ਬੀ. ਰੈਮ ਵੇਰੀਅੰਟ ਵੈਲੇ ਇਸ ਸਮਾਰਟਫੋਨ ''ਚ 32ਜੀ.ਬੀ. ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਐਂਡ੍ਰਾਇਡ 6.0 ਮਾਰਸ਼ਮੈਲੋ ਆਪਰੇਟਿੰਗ ਸਿਸਟਮ ''ਤੇ ਚੱਲਣ ਵਾਲੇ ਇਸ ਸਮਾਰਟਫੋਨ ''ਚ 4900 ਐੱਮ.ਏ.ਐੱਚ. ਬੈਟਰੀ ਦਿੱਤੀ ਗਈ ਹੈ। 
ਬਿਹਤਰੀਨ ਫੋਟੋਗ੍ਰਾਫੀ ਲਈ 13 ਮੈਗਾਪਿਕਸਲ ਦਾ ਰਿਅਰ ਅਤੇ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਡੁਅਲ ਸਿਮ ਸਪੋਰਟ ਵਾਲਾ ਇਹ ਸਮਾਰਟਫੋਨ 4ਜੀ, ਵਾਈ-ਫਾਈ, ਬਲੂਟੁਥ 4.1, ਯੂ.ਐੱਸ.ਬੀ. ਟਾਈਪ-ਸੀ, ਜੀ.ਪੀ.ਐੱਸ/ਏ-ਜੀ.ਪੀ.ਐੱਸ. ਅਤੇ 3.5 ਐੱਮ.ਐੱਮ. ਜੈੱਕ ਨਾਲ ਲੈਸ ਹਨ।