Zopo Speed X ਸਮਾਰਟਫੋਨ ਭਾਰਤ ''ਚ ਲਾਂਚ, ਕੀਮਤ 9,499

07/21/2017 6:45:39 PM

ਜਲੰਧਰ- ਜ਼ੋਪੋ ਮੋਬਾਇਲ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਕੰਪਨੀ ਦਾ ਸਪੀਡ ਐਕਸ ਸਮਾਰਟਫੋਨ ਸ਼ੁੱਕਰਵਾਰ (21 ਜੁਲਾਈ ਤੋਂ) 9,499 ਰੁਪਏ 'ਚ ਉਪਲੱਬਧ ਹੋਵੇਗਾ। ਪਿਛਲੇ ਮਹੀਨੇ ਲਾਂਚ ਕੀਤੇ ਗਏ ਜ਼ੋਪੋ ਸਪੀਡ ਐਕਸ ਨੂੰ ਐਮਾਜ਼ੋਨ ਇੰਡੀਆ ਸਮੇਤ ਸਾਰੇ ਵੱਡੇ ਈ-ਕਾਮਰਸ ਪਲੇਟਫਾਰਮ 'ਤੇ ਵਿਕਰੀ ਲਈ ਉਪਲੱਬਧ ਕਰਾਇਆ ਜਾਵੇਗਾ। ਸਮਾਰਟਫੋਨ ਦਾ ਸਭ ਤੋਂ ਖਾਸ ਫੀਚਰ ਇਸ ਵਿਚ ਦਿੱਤਾ ਗਿਆ ਏ.ਆਈ.-ਆਧਾਰਿਤ ਚੈਟਬਾਟ ਨਿਕੀ, ਜਿਸ ਨਾਲ ਯੂਜ਼ਰ ਕਈ ਤਰ੍ਹਾਂ ਦੇ ਕੰਮ ਕਰ ਸਕਦੇ ਹਨ। ਹੈਂਡਸੈੱਟ ਨੂੰ ਰਾਇਲ ਗੋਲਡ, ਚਾਰਕੋਲ ਬਲੈਕ, ਆਰਚਿਡ ਗੋਲਡ ਅਤੇ ਸਪੇਸ ਗ੍ਰੇ ਕਲਰ ਵੇਰੀਅੰਟ 'ਚ ਉਪਲੱਬਧ ਕਰਵਾਇਆ ਜਾਵੇਗਾ। 
ਕੰਪਨੀ ਨੇ ਕਿਹਾ ਹੈ ਕਿ ਨਿਕੀ ਚੈਟਬਾਟ ਐਪ ਦੀ ਮਦਦ ਨਾਲ ਜ਼ੋਪੋ ਸਪੀਡ ਐਕਸ ਯੂਜ਼ਰ ਕੈਬ ਬੁਕ ਅਤੇ ਬਿੱਲ ਦਾ ਭੁਗਤਾਨ ਕਰ ਸਕਣਗੇ। ਕੁਝ ਹੀ ਸੈਕਿੰਡ 'ਚ ਹੋਟਲ, ਬਸ ਅਤੇ ਸਿਨੇਮਾ ਟਿਕਟ ਵੀ ਬੁੱਕ ਕਰਾਉਣਾ ਸੰਭਵ ਹੋਵੇਗਾ। 
ਜ਼ੋਪੋ ਸਪੀਡ ਐਕਸ ਦੇ ਪਿਛਲੇ ਹਿੱਸੇ 'ਤੇ ਦੋ ਰਿਅਰ ਕੈਮਰੇ ਦਿੱਤੇ ਗਏ ਹਨ। ਡਿਊਲ ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ ਪ੍ਰਾਈਮਰੀ ਸੈਂਸਰ 13 ਮੈਗਾਪਿਕਸਲ ਦਾ ਹੈ ਅਤੇ ਦੂਜਾ 2 ਮੈਗਾਪਿਕਸਲ ਦਾ। ਘੱਟ ਰੈਜ਼ੋਲਿਊਸ਼ਨ ਵਾਲਾ ਸੈਂਸਰ ਡੈਪਥ ਆਫ ਫੀਲਡ ਨੂੰ ਕੈਪਚਰ ਕਰੇਗਾ। ਸੈਲਫੀ ਲਵਰਜ਼ ਨੂੰ ਫਰੰਟ ਪੈਨਲ 'ਤੇ 13 ਮੈਗਾਪਿਕਸਲ ਦਾ ਸੈਂਸਰ ਮਿਲੇਗਾ। ਐੱਫ/2.0 ਅਪਰਚਰ ਵਾਲੇ ਇਸ ਸੈਂਸਰ ਦੇ ਨਾਲ ਸਾਫਟ ਲਾਈਟ ਐੱਲ.ਈ.ਡੀ. ਫਲੈਸ਼ ਸਪੋਰਟ ਮੌਜੂਦ ਹੈ। 
ਜ਼ੋਪੋ ਸਪੀਡ ਐਕਸ 'ਚ ਐਂਡਰਾਇਡ 7.0 ਨੂਗਾ ਆਪਰੇਟਿੰਗ ਸਿਸਟਮ ਹੈ। ਇਸ ਵਿਚ 5-ਇੰਚ ਦੀ ਫੁੱਲ-ਐੱਚ.ਡੀ. (1080x1920 ਪਿਕਸਲ) ਆਈ.ਪੀ.ਐੱਸ. ਡਿਸਪਲੇ ਹੈ। ਇਸ ਦੀ ਪਿਕਸਲ ਡੈਨਸਿਟੀ ਹੈ 441 ਪਿਕਸਲ ਪ੍ਰੀਤ ਇੰਚ। ਸਮਾਰਟਫੋਨ 'ਚ ਆਕਟਾ-ਕੋਰ ਮੀਡੀਆਟੈੱਕ ਐੱਮ.ਟੀ.6753 ਪ੍ਰੋਸੈਸਰ ਦੇ ਨਾਲ 3 ਜੀ.ਬੀ. ਰੈਮ ਦਿੱਤੀ ਗਈ ਹੈ। ਫੋਨ 'ਚ 32 ਜੀ.ਬੀ. ਸਟੋਰੇਜ ਹੈ ਜਿਸ ਨੂੰ 128 ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਕੁਨੈਕਟੀਵਿਟੀ ਫੀਚਰ 4ਜੀ ਵੀ.ਓ.ਐੱਲ.ਟੀ.ਈ., ਬਲੂਟੂਥ 4.0, ਵਾਈ-ਫਾਈ 802.11 ਏ/ਬੀ/ਜੀ/ਐੱਨ, ਐੱਫ.ਐੱਮ. ਰੇਡੀਓ, ਜੀ.ਪੀ.ਐੱਸ./ਏ-ਜੀ.ਪੀ.ਐੱਸ. ਅਤੇ ਮਾਈਕ੍ਰੋ-ਯੂ.ਐੱਸ.ਬੀ. ਸ਼ਾਮਲ ਹਨ। ਫੋਨ 'ਚ 2680 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਫੋਨ ਦੇ ਰਿਅਰ 'ਚ ਫਿੰਗਰਪ੍ਰਿੰਟ ਸੈਂਸਰ ਵੀ ਹੈ। ਇਸ ਤੋਂ ਇਲਾਵਾ ਐਕਸਲੈਰੋਮੀਟਰ, ਐਂਬੀਅੰਟ ਲਾਈਟ ਸੈਂਸਰ, ਜਾਇਰੋਸਕੋਪ, ਮੈਗਨੈਟੋਮੀਟਰ ਅਤੇ ਪ੍ਰਾਕਸੀਮਿਟੀ ਸੈਂਸਰ ਦਿੱਤੇ ਗਏ ਹਨ।