Zero ਦੀ ਨਵੀਂ ਇਲੈਕਟ੍ਰਿਕ ਬਾਈਕ, ਇਕ ਚਾਰਜ ''ਚ ਤੈਅ ਕਰੇਗਾ 260km ਦਾ ਸਫਰ

04/16/2019 1:46:48 AM

ਆਟੋ ਡੈਸਕ—ਅਮਰੀਕੀ ਇਲੈਕਟ੍ਰਿਕ ਮੋਟਰਸਾਈਕਲ ਨਿਰਮਾਤਾ ਕੰਪਨੀ Zero Motorcycles ਨੇ ਆਪਣੇ ਸਭ ਤੋਂ ਬਿਹਤਰੀਨ ਅਤੇ ਪਾਵਰਫੁੱਲ ਮੋਟਰਸਾਈਕਲ ਨੂੰ ਸ਼ੋਕੇਸ ਕਰ ਦਿੱਤਾ ਹੈ। ਕੰਪਨੀ ਨੇ ਦੱਸਿਆ ਕਿ Zero SR/F ਇਲੈਕਟ੍ਰਿਕ ਮੋਟਰਸਾਈਕਲ 'ਚ ਕੰਪਨੀ ਦੁਆਰਾ ਬਣਾਈ ਗਈ ਹੁਣ ਤਕ ਦੀ ਸਭ ਤੋਂ ਪਾਵਰਫੁਲ ਮੋਟਰ, ਨਵਾਂ ਕੰਟਰੋਲ ਯੂਨਿਟ ਅਤੇ ਨਵੀਂ ਡਿਸਪਲੇਅ ਨੂੰ ਲਗਾਇਆ ਗਿਆ ਹੈ। ਭਾਵ ਇਹ ਕੰਪਨੀ ਦੁਆਰਾ ਬਣਾਇਆ ਗਿਆ ਹੁਣ ਤਕ ਦਾ ਸਭ ਤੋਂ ਬਿਹਤਰੀਨ ਇਲੈਕਟ੍ਰਿਕ ਮੋਟਰਸਾਈਕਲ ਹੈ। ਇਸ ਨੂੰ ਹੌਲੀ ਚਲਾਉਣ 'ਤੇ 161 ਮੀਲ (ਲਗਭਗ 260 ਕਿਲੋਮੀਟਰ) ਤਕ ਯਾਤਰਾ ਤੈਅ ਕੀਤੀ ਜਾ ਸਕਦੀ ਹੈ। ਉੱਥੇ ਹਾਈਵੇ 'ਤੇ ਤੇਜ਼ ਰਫਤਾਰ 'ਤੇ ਚਲਾਉਂਦੇ ਸਮੇਂ 99 ਮੀਲ (160 ਕਿਲੋਮੀਟਰ) ਦੀ ਮਾਈਲੇਜ਼ ਮਿਲੇਗੀ। ਇਸ ਦੀ ਕੀਮਤ 18,995 ਅਮਰੀਕੀ ਡਾਲਰ (ਲਗਭਗ 13 ਲੱਖ 15 ਹਜ਼ਾਰ) ਰੁਪਏ ਰੱਖੀ ਗਈ ਹੈ।

110 ਹਾਰਸਪਾਵਰ ਦੀ ਤਾਕਤ
ਇਸ ਇਲੈਕਟ੍ਰਿਕ ਮੋਟਰਸਾਈਕਲ 'ਚ ਲੱਗੀ ਮੋਟਰ 110 ਹਾਰਸਪਾਵਰ ਦੀ ਤਾਕਤ ਪੈਦਾ ਕਰਦੀ ਹੈ। ਇਸ ਨੂੰ ਲੇਵਲ 2 ਸਟੈਂਡਰਡ ਚਾਰਜਰ ਦੀ ਮਦਦ ਨਾਲ ਚਾਰਜ ਕੀਤਾ ਜਾ ਸਕਦਾ ਹੈ।

ਇੰਚ ਦੀ  LCD  ਡਿਸਪਲੇਅ
ਇਸ ਇਲੈਕਟ੍ਰਿਕ ਬਾਈਕ 'ਚ 5 ਇੰਚ ਦੀ LCD ਡਿਸਪਲੇਅ ਲੱਗੀ ਹੈ ਜਿਸ ਨੂੰ ਲੈ ਕੇ ਕੰਪਨੀ ਨੇ ਦੱਸਿਆ ਕਿ ਤੇਜ਼ ਧੁੱਪ 'ਚ ਵੀ ਤੁਸੀਂ ਇਸ ਨੂੰ ਆਸਾਨੀ ਨਾਲ ਦੇਖ ਸਕੋਗੇ।

ਹੋਰ ਫੀਚਰਸ
ਬਾਈਕ 'ਚ  Cypher III ਆਪਰੇਟਿੰਗ ਸਿਸਟਮ ਦਿੱਤਾ ਗਿਆ ਹੈ।
ਬਾਸ਼ (Bosch) ਕੰਪਨੀ ਦੁਆਰਾ ਤਿਆਰ ਕੀਤਾ ਗਿਆ ਮੋਟਰਸਾਈਕਲ ਸਟੇਬਿਲਟੀ ਕੰਟਰੋਲ ਇਸ 'ਚ ਲੱਗਿਆ ਹੈ।
ਬਾਈਕ 'ਚ ਰੇਨ ਮੋਡ ਦਿੱਤਾ ਗਿਆ ਹੈ ਜੋ ਬਾਰਿਸ਼ ਦੇ ਸਮੇਂ ਟਾਇਰ ਨੂੰ ਸਲਿਪ ਹੋਣ ਤੋਂ ਬਚਾਵੇਗਾ।
ਤੁਹਾਨੂੰ ਦੱਸ ਦੇਈਏ ਕਿ ਜ਼ੀਰੋ ਮੋਟਰਸਾਈਕਲ ਪਿਛਲੇ 13 ਸਾਲਾਂ ਤੋਂ ਇਲੈਕਟ੍ਰਿਕ ਮੋਟਰਸਾਈਕਲ ਬਣਾ ਰਹੀ ਹੈ ਅਤੇ ਇਨ੍ਹਾਂ ਸਾਲਾਂ ਦੀ ਮਿਹਨਤ ਤੋਂ ਬਾਅਦ ਆਖਿਰਕਾਰ ਕੰਪਨੀ ਇਸ ਤਰ੍ਹਾਂ ਦੇ ਪਾਵਰਫੁਲ Zero SR/F ਇਲੈਕਟ੍ਰਿਕ ਮੋਟਰਸਾਈਕਲ ਨੂੰ ਬਣਾ ਪਾਈ ਹੈ।

Karan Kumar

This news is Content Editor Karan Kumar