Zero Gravity ''ਚ ਬਣੀ ਯੁਨੀਕ ਮਿਊਜ਼ਿਕ ਵੀਡੀਓ

02/12/2016 1:42:14 PM

ਜਲੰਧਰ : ਜ਼ੀਰੋ ਗ੍ਰੈਵਿਟੀ ਬਾਰੇ ਸੋਚਦਿਆਂ ਹੀ ਬਹੁਤਿਆਂ ਦਾ ਧਿਆਨ ਇਨਸਾਨ ਦੇ ਚੰਦਰਮਾ ''ਤੇ ਪਏ ਪਹਿਲੇ ਕਦਮ ਵੱਲ ਜਾਂਦਾ ਹੈ। ਸ਼ਿਕਾਗੋ ਦੇ ਇਕ ਓਕੇ ਗੋ ਨਾਂ ਦੇ ਬੈਂਡ ਨੇ ਹਾਲਹੀ ''ਚ ਇਕ ਮਿਊਜ਼ਿਕ ਵੀਡੀਓ ਰਿਲੀਜ਼ ਕੀਤੀ ਹੈ। ਐਰੋਪਲੇਨ ''ਚ ਬਣੀ ਇਹ ਵੀਡੀਓ ਖਾਸ ਇਸ ਲਈ ਹੈ ਕਿਉਂਕਿ ਇਸ ''ਚ ਜ਼ੀਰੋ ਗ੍ਰੈਵਿਟੀ ਦਾ ਬਖੂਬੀ ਇਸਤੇਮਾਲ ਕੀਤਾ ਗਿਆ ਹੈ। ਲਹਿਰਾਂ ਦੀ ਤਰ੍ਹਾਂ ਉੱਪਰ-ਨੀਚੇ ਉੱਡਦੇ ਇਸ ਜਹਾਜ਼ ''ਚ ਜ਼ੀਰੋ ਗ੍ਰੈਵਿਟੀ ਦਾ ਨਜ਼ਾਰਾ ਕਿਸੇ ਨੂੰ ਵੀ ਮੰਤਰਮੁਗਧ ਕਰ ਦਿੰਦਾ ਹੈ। 


ਹਾਲਾਂਕਿ ਨਾਸਾ ਦੇ ਪ੍ਰਾਬੋਲਿਕ ਪਲੇਨ ਨੂੰ ਵੋਮੈਟ ਕਾਮੇਟ ਨਾਂ ਦਿੱਤਾ ਗਿਆ ਸੀ ਜਿਸ ''ਚ ਇਸ ਤਰ੍ਹਾਂ ਦੀ ਸ਼ੂਟਿੰਗ ਕਰਨਾ ਵੀ ਆਸਾਨ ਨਹੀਂ ਹੈ, ਇਸ ਲਈ ਓਕੇ ਗੋ ਬੈਂਡ ਨੇ ਰਸ਼ਿਅਨ ਕੈਰੀਅਰ ਐੱਸ 7 ਏਅਰਲਾਈਨ ਨੂੰ ਜੁਆਇਨ ਕੀਤਾ ਤਾਂ ਜੋ ਉਹ ਇਸ ਵੀਡੀਓ ਨੂੰ ਸ਼ੂਟ ਕਰ ਸਕਨ। ਇਸ ਵੀਡੀਓ ''ਚ ਬੈਂਡ ਜ਼ੀਰੋ ਗ੍ਰੈਵਿਟੀ ''ਚ ਕਾਫੀ ਇੰਜੁਆਏ ਕਰਦਾ ਨਜ਼ਰ ਆਇਆ। ਇਹ ਜ਼ੀਰੋ ਗ੍ਰੈਵਿਟੀ ''ਚ ਬਣੀ ਆਪਣੇ-ਆਪ ''ਚ ਇਕ ਯੁਨੀਕ ਵੀਡੀਓ ਹੈ।