YouTube ਨੇ ਦਿੱਤੀ ਸਭ ਤੋਂ ਵੱਡੀ ਖ਼ੁਸ਼ਖ਼ਬਰੀ! ਹੁਣ ਚੈਨਲ ਸ਼ੁਰੂ ਕਰਦੇ ਹੀ ਹੋਣ ਲੱਗੇਗੀ ਕਮਾਈ

06/15/2023 7:38:31 PM

ਗੈਜੇਟ ਡੈਸਕ- ਜੇਕਰ ਤੁਸੀਂ ਵੀ ਇਕ ਯੂਟਿਊਬ ਕੰਟੈਂਟ ਕ੍ਰਿਏਟਰ ਹੋ ਅਤੇ ਕਮਾਈ ਨੂੰ ਲੈ ਕੇ ਪਰੇਸ਼ਾਨ ਹੋ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਹੁਣ ਤੁਹਾਨੂੰ ਆਪਣੇ ਯੂਟਿਊਬ ਨੂੰ ਚੈਨਲ ਦੇ ਮੋਨੇਟਾਈਜੇਸ਼ਨ ਨੂੰ ਲੈ ਕੇ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਹੁਣ ਤੁਹਾਡਾ ਯੂਟਿਊਬ ਚੈਨਲ 500 ਸਬਸਕ੍ਰਾਈਬਰਜ਼ ਹੋਣ 'ਤੇ ਵੀ ਮੋਨੇਟਾਈਜ਼ ਹੋ ਸਕਦਾਹੈ। ਕੰਪਨੀ ਨੇ ਇਸ ਲਈ ਨਿਯਮਾਂ 'ਚ ਵੱਡਾ ਬਦਲਾਅ ਕੀਤਾ ਹੈ। ਪਹਿਲਾਂ ਚੈਨਲ ਮੋਨੇਟਾਈਜ਼ੇਸ਼ਨ ਕਰਵਾਉਣ ਲਈ ਘੱਟੋ-ਘੱਟ 1000 ਸਬਸਕ੍ਰਾਈਬਰਜ਼ ਦੀ ਲੋੜ ਹੁੰਦੀ ਸੀ।

ਇਹ ਵੀ ਪੜ੍ਹੋ– ਹੁਣ ਆਧਾਰ ਨੰਬਰ ਨਾਲ ਕਰ ਸਕੋਗੇ Google Pay ਦੀ ਵਰਤੋਂ, ਨਹੀਂ ਪਵੇਗੀ ਡੈਬਿਟ ਕਾਰਡ ਦੀ ਲੋੜ, ਇੰਝ ਕਰੋ ਸੈਟਿੰਗ

YouTube ਨੇ ਬਦਲੇ ਨਿਯਮ

ਪਹਿਲਾਂ ਯੂਟਿਊਬ ਪਾਰਟਨਰ ਪ੍ਰੋਗਰਮ 'ਚ ਸ਼ਾਮਲ ਹੋਣ ਅਤੇ ਆਪਣੇ ਕੰਟੈਂਟ ਨੂੰ ਮੋਨੇਟਾਈਜ਼ ਕਰਵਾਉਣ ਲਈ ਕ੍ਰਿਏਟਰਾਂ ਨੂੰ ਕਈ ਮਾਨਦੰਡਾਂ ਨੂੰ ਪੂਰਾ ਕਰਨਾ ਪੈਂਦਾ ਸੀ ਪਰ ਹੁਣ ਨਵੇਂ ਨਿਯਮ ਤਹਿਤ ਕ੍ਰਿਏਟਰਾਂ ਨੂੰ ਯੋਗ ਹੋਣ ਲਈ ਸਿਰਫ 500 ਸਬਸਕ੍ਰਾਈਬਰਜ਼ ਦੀ ਲੋੜ ਹੋਵੇਗੀ, ਜੋ ਕਿ ਪਿਛਲੇ ਲੋੜ ਦਾ ਅੱਧਾ ਹੈ। ਉਥੇ ਹੀ ਯੂਟਿਊਬ ਨੇ ਵਾਚ ਟਾਈਮ ਦਾ ਸਮਾਂ 4000 ਘੰਟਿਆਂ ਤੋਂ ਘੱਟ ਕਰਕੇ ਹੁਣ 3000 ਘੰਟਿਆਂ ਦਾ ਕਰ ਦਿੱਤਾ ਹੈ। ਯਾਨੀ ਹੁਣ ਇਕ ਸਾਲ 'ਚ 3000 ਘੰਟਿਆਂ ਦਾ ਵਾਚ ਟਾਈਮ ਪੂਰਾ ਕਰਨਾ ਹੋਵੇਗਾ।

ਨਾਲ ਹੀ ਯੂਟਿਊਬ ਸ਼ਾਰਟ ਵਿਊ ਨੂੰ 10 ਮਿਲੀਅਨ ਤੋਂ ਘਟਾ ਕੇ 3 ਮਿਲੀਅਨ ਕਰ ਦਿੱਤਾ ਗਿਆ ਹੈ। ਯਾਨੀ ਕ੍ਰਿਏਟਰਾਂ ਨੂੰ ਚੈਨਲ ਮੋਨੇਟਾਈਜ਼ ਕਰਵਾਉਣਲਈ 90 ਦਿਨਾਂ 'ਚ 30 ਲੱਖ ਯੂਟਿਊਬ ਸ਼ਾਰਟ ਵਿਊ ਹੋਣੇ ਚਾਹੀਦੇ ਹਨ। ਇਨ੍ਹਾਂ ਨਿਯਮਾਂ ਨੂੰ ਪਹਿਲਾਂ ਅਮਰੀਕਾ, ਯੂਨਾਈਟਿਡ ਕਿੰਗਡਮ, ਕੈਨੇਡਾ, ਤਾਈਵਾਨ ਅਤੇ ਦੱਖਣ ਕੋਰੀਆ 'ਚ ਲਾਗੂ ਕੀਤਾ ਜਾਵੇਗਾ। ਇਸਤੋਂ ਬਾਅਦ ਹੋਰ ਦੇਸ਼ਾਂ 'ਚ ਵੀ ਲਾਗੂ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ- 16 ਸਾਲਾ ਬੱਚੇ ਨੇ ਮਾਂ ਦੇ ਬੈਂਕ ਖਾਤੇ 'ਚੋਂ ਉਡਾ ਦਿੱਤੇ 36 ਲੱਖ ਰੁਪਏ, ਭੇਤ ਖੁੱਲ੍ਹਣ 'ਤੇ ਸਭ ਰਹਿ ਗਏ ਹੈਰਾਨ

ਛੋਟੇ ਕ੍ਰਿਏਟਰਾਂ ਨੂੰ ਹੋਵੇਗਾ ਫਾਇਦਾ

ਯੂਟਿਊਬ ਦੇ ਨਵੇਂ ਮੋਨੇਟਾਈਜੇਸ਼ਨ ਨਿਯਮ ਨਾਲ ਛੋਟੇ ਅਤੇ ਸ਼ੁਰੂਆਤੀ ਯੂਟਿਊਬਰਾਂ ਨੂੰ ਕਾਫੀ ਫਾਇਦਾ ਹੋਣ ਵਾਲਾ ਹੈ। ਉਨ੍ਹਾਂ ਕੋਲ ਹੁਣ ਯੂਟਿਊਬ 'ਤੇ ਆਪਣੇ ਕੰਟੈਂਟ ਨੂੰ ਮੋਨੇਟਾਈਜੇਸ਼ਨ ਕਰਨ ਦੇ ਜ਼ਿਆਦਾ ਮੌਕੇ ਹੋਣਗੇ। ਹਾਲਾਂਕਿ, ਉਨ੍ਹਾਂ ਨੂੰ ਆਪਣੇ ਦਰਸ਼ਕਾਂ ਨੂੰ ਵਧਾਉਣ ਅਤੇ ਵਿਗਿਆਪਨ ਆਮਦਨ ਕਮਾਉਣ ਲਈ ਕੁਝ ਮਾਪਦੰਡਾਂ ਨੂੰ ਪੂਰਾ ਕਰਨ ਦੀ ਲੋੜ ਹੋਵੇਗੀ। ਰੈਵੇਨਿਊ ਸ਼ੇਅਰਿੰਗ ਨੂੰ ਨਹੀਂ ਬਦਲਿਆ ਗਿਆ ਹੈ। ਉਥੇ ਹੀ ਜੋ ਕ੍ਰਿਏਟਰ ਯੂਟਿਊਬ ਪਾਰਟਨਰ ਪ੍ਰੋਗਰਾਮ 'ਚ ਪਹਿਲਾਂ ਤੋਂ ਸ਼ਾਮਲ ਹਨ, ਉਨ੍ਹਾਂ ਨੂੰ ਮੁੜ ਅਰਜ਼ੀ ਦੇਣ ਦੀ ਲੋੜ ਨਹੀਂ ਹੋਵੇਗੀ।

ਪ੍ਰੋਗਰਾਮ ਵਿਚ ਸ਼ਾਮਲ ਹੋਣ ਤੋਂ ਬਾਅਦ ਕ੍ਰਿਏਟਰਾਂ ਨੂੰ ਸੁਪਰ ਥੈਂਕਸ, ਸੁਪਰ ਚੈਟ ਅਤੇ ਸੁਪਰ ਸਟਿੱਕਰਾਂ ਵਰਗੇ ਉਪਯੋਗੀ ਟੂਲਸ ਦਾ ਐਕਸੈਸ ਮਿਲ ਜਾਵੇਗਾ। ਉਹ ਚੈਨਲ ਮੈਂਬਰਸ਼ਿਪ ਵਰਗੇ ਸਬਸਕ੍ਰਿਪਸ਼ਨ ਟੂਲਸ ਦੀ ਵਰਤੋਂ ਕਰਨ ਦੇ ਯੋਗ ਹੋਣਗੇ ਅਤੇ YouTube ਸ਼ਾਪਿੰਗ ਵਿਚ ਆਪਣੇ ਪ੍ਰੋਡਕਟ ਨੂੰ ਵੀ ਪ੍ਰਮੋਟ ਕਰ ਸਕਣਗੇ।

ਇਹ ਵੀ ਪੜ੍ਹੋ- ਭਾਰਤ ਸਰਕਾਰ ਦਾ ਵੱਡਾ ਐਕਸ਼ਨ, 150 ਤੋਂ ਵੱਧ ਯੂਟਿਊਬ ਚੈਨਲਾਂ ਤੇ ਵੈੱਬਸਾਈਟਾਂ ਨੂੰ ਕੀਤਾ ਬੈਨ, ਜਾਣੋ ਵਜ੍ਹਾ

Rakesh

This news is Content Editor Rakesh