YouTube Premium ਦੇ ਲਾਈਟ ਵਰਜ਼ਨ ਦੀ ਟੈਸਟਿੰਗ ਸ਼ੁਰੂ, ਸਸਤੇ ਹੋਣਗੇ ਪਲਾਨ

08/04/2021 1:51:32 PM

ਗੈਜੇਟ ਡੈਸਕ– ਯੂਟਿਊਬ ਦਾ ਇਸਤੇਮਾਲ ਕਰਦੇ ਸਮੇਂ ਯੂਜ਼ਰਸ ਨੂੰ ਇਸ ਵਿਚ ਬਹੁਤ ਸਾਰੀਆਂ ਐਡਸ ਦਿਸਦੀਆਂ ਹਨ, ਇਸੇ ਲਈ ਕਈ ਲੋਕ ਪੈਸੇ ਦੇ ਕੇ ਯੂਟਿਊਬ ਪ੍ਰੀਮੀਅਮ ਦੀ ਸਬਸਕ੍ਰਿਪਸ਼ਨ ਲੈ ਲੈਂਦੇ ਹਨ। ਤੁਹਾਨੂੰ ਭਾਰਤ ’ਚ ਯੂਟਿਊਬ ਪ੍ਰੀਮੀਅਮ ਸੇਵਾ ਦਾ ਇਸਤੇਮਾਲ ਕਰਨ ਲਈ 136 ਰੁਪਏ ਹਰ ਮਹੀਨੇ ਦੇਣੇ ਪੈਂਦੇ ਹਨ। ਯੂਟਿਊਬ ਪ੍ਰੀਮੀਅਮ ਸਸਤੀ ਸਰਵਿਸ ਨਹੀਂ ਹੈ, ਇਸੇ ਲਈ ਕੰਪਨੀ ਯੂਜ਼ਰਸ ਲਈ ਇਕ ਨਵੀਂ ਆਪਸ਼ਨ ਲਿਆਉਣ ਵਾਲੀ ਹੈ। ਰਿਪੋਟਰ ਮੁਤਾਬਕ, ਕੰਪਨੀ ਇਨ੍ਹੀ ਦਿਨੀਂ ਯੂਟਿਊਬ ਪ੍ਰੀਮੀਅਮ ਲਾਈਟ ਸਰਵਿਸ ਦੀ ਟੈਸਟਿੰਗ ਕਰ ਰਹੀ ਹੈ ਜਿਸ ਰਾਹੀਂ ਯੂਜ਼ਰਸ ਨੂੰ ਐਡਸ ਫ੍ਰੀ ਐਕਸਪੀਰੀਅੰਸ ਮਿਲੇਗਾ ਅਤੇ ਇਸ ਲਈ ਜ਼ਿਆਦਾ ਪੈਸੇ ਖਰਚਣ ਦੀ ਲੋੜ ਨਹੀਂ ਪਵੇਗੀ ਪਰ ਇਸ ਵਿਚ ਯੂਟਿਊਬ ਪ੍ਰੀਮੀਅਮ ਦੇ ਸਾਰੇ ਫੀਚਰਜ਼ ਨਹੀਂ ਮਿਲਣਗੇ। 

ਸਬਸਕ੍ਰਿਪਸ਼ਨ ਚਾਰਜ ਦੀ ਗੱਲ ਕਰੀਏ ਤਾਂ ਇਹ ਸਰਵਿਸ ਪ੍ਰਤੀ ਮਹੀਨਾ 136 ਰੁਪਏ ਤੋਂ ਘੱਟ ’ਚ ਉਪਲੱਬਧ ਹੋਵੇਗੀ। ਇਹ ਵੀ ਹੋ ਸਕਦਾ ਹੈ ਕਿ ਕੰਪਨੀ ਯੂਟਿਊਬ ਪ੍ਰੀਮੀਅਮ ਦੀ ਕੀਮਤ ’ਚ ਯੂਟਿਊਬ ਪ੍ਰੀਮੀਅਮ ਲਾਈਟ ਨੂੰ ਹੀ ਲੈ ਆਏ ਅਤੇ ਮੌਜੂਦਾ ਪ੍ਰੀਮੀਅਮ ਸਰਵਿਸ ਦੀ ਕੀਮਤ ਵਧਾ ਦੇਵੇ। ਯੂਟਿਊਬ ਪ੍ਰੀਮੀਅਮ ਲਾਈਟ ’ਚ ਤੁਹਾਨੂੰ ਵੈੱਬ, ਆਈ.ਓ.ਐੱਸ., ਐਂਡਰਾਇਡ, ਸਮਾਰਟ ਟੀ.ਵੀ. ਅਤੇ ਗੇਮਿੰਗ ਕੰਸੋਲਸ ’ਤੇ ਐਡ ਫ੍ਰੀ ਯੂਟਿਊਬ ਵੇਖਣ ਦਾ ਅਨੁਭਵ ਮਿਲੇਗਾ ਪਰ ਤੁਹਾਨੂੰ ਇਸ ਵਿਚ ਬੈਕਗ੍ਰਾਊਂਡ ਪਲੇਅਬੈਕ ਅਤੇ ਆਫਲਾਈਨ ਡਾਊਨਲੋਡਸ ਦਾ ਆਪਸ਼ਨ ਨਹੀਂ ਮਿਲੇਗਾ। ਯੂਟਿਊਬ ਪ੍ਰੀਮੀਅਮ ਨਾਲ ਯੂਟਿਊਬ ਮਿਊਜ਼ਿਕ ਵੀ ਫ੍ਰੀ ਮਿਲਦਾ ਹੈ ਪਰ ਲਾਈਟ ਦੇ ਨਾਲ ਯੂਟਿਊਬ ਮਿਊਜ਼ਿਕ ਦੀ ਸਬਸਕ੍ਰਿਪਸ਼ਨ ਨਹੀਂ ਮਿਲੇਗੀ। 

Rakesh

This news is Content Editor Rakesh