YouTube ਦਾ ਨਵਾਂ ਫੀਚਰ, ਘੱਟ ਖਰਚ ਹੋਵੇਗਾ ਮੋਬਾਇਲ ਡਾਟਾ

07/19/2019 4:38:29 PM

ਗੈਜੇਟ ਡੈਸਕ— ਯੂਟਿਊਬ ਯੂਜ਼ਰਜ਼ ਲਈ ਨਵਾਂ ਫੀਚਰ ਲੈ ਕੇ ਆਈ ਹੈ। ਇਸ ਫੀਚਰ ਦੇ ਆਉਣ ਨਾਲ YouTube Music ਯੂਜ਼ਰਜ਼ ਦਾ ਡਾਟਾ ਪਹਿਲਾਂ ਦੇ ਮੁਕਾਬਲੇ ਘੱਟ ਖਰਚ ਹੋਵੇਗਾ। ਅੱਜ ਤੋਂ ਸ਼ੁਰੂ ਹੋ ਰਹੀ ਇਸ ਸਰਵਿਸ ਨਾਲ ਯੂਜ਼ਰ ਗਾਣੇ ਅਤੇ ਉਸ ਦੀ ਵੀਡੀਓ 'ਚ ਆਸਾਨੀ ਨਾਲ ਸਵਿੱਚ ਕਰ ਸਕਣਗੇ। ਇਹ ਉਸ ਸਮੇਂ ਕਾਫੀ ਕੰਮ ਦਾ ਸਾਬਿਤ ਹੋਵੇਗਾ ਜਦੋਂ ਸਲੋਅ ਵਾਈ-ਫਾਈ ਕੁਨੈਕਸ਼ਨ ਦੇ ਚੱਲਦੇ ਯੂਜ਼ਰਜ਼ ਨੂੰ ਵੀਡੀਓ ਬਫਰ ਕਰਨਾ ਪੈਂਦਾ ਹੈ। ਹੁਣ ਅਜਿਹੀ ਸਥਿਤੀ 'ਚ ਯੂਜ਼ਰ ਵੀਡੀਓ ਤੋਂ ਤੁਰੰਤ ਆਡੀਓ 'ਤੇ ਸਵਿੱਚ ਕਰ ਸਕਣਗੇ ਅਤੇ ਗਾਣੇ ਦਾ ਮਜ਼ਾ ਲੈਣਾ ਜਾਰੀ ਰੱਖ ਸਕਣਗੇ। 

ਇੰਝ ਕਰੇਗਾ ਕੰਮ
ਜਦੋਂ ਤੋਂ ਯੂਟਿਊਬ ਮਿਊਜ਼ਿਕ ਲਾਂਚ ਹੋਇਆ ਹੈ ਉਦੋਂ ਤੋਂ ਯੂਜ਼ਰਜ਼ ਇਸ ਵਿਚ ਵੀਡੀਓ ਤੋਂ ਆਡੀਓ 'ਚ ਸਵਿੱਚ ਕਰਨ ਦਾ ਫੀਚਰ ਮੰਗ ਰਹੇ ਸਨ। ਯੂਟਿਊਬ ਨੇ ਯੂਜ਼ਰਜ਼ ਦੀ ਇਸ ਮੰਗ ਨੂੰ ਧਿਆਨ 'ਚ ਰੱਖਦੇ ਹੋਏ ਇਸ ਨਵੇਂ ਫੀਚਰ ਨੂੰ ਜਾਰੀ ਕਰ ਦਿੱਤਾ ਹੈ। ਇਸ ਫੀਚਰ ਦੇ ਲਾਈਵ ਹੋਣ ਦੇ ਨਾਲ ਹੀ ਯੂਜ਼ਰਜ਼ ਨੂੰ ਹੁਣ ਮਿਊਜ਼ਿਕ ਪਲੇਅਰ 'ਚ ਉਪਰ ਇਕ ਟਾਗਲ (ਬਟਨ) ਉਪਲੱਬਧ ਕਰਵਾ ਦਿੱਤਾ ਗਆਿ ਹੈ ਜਿਸ ਨੂੰ ਟੈਪ ਕਰਕੇ ਪਲੇਅ ਹੋ ਰਹੇ ਗਾਣੇ ਨੂੰ ਆਡੀਓ ਜਾਂ ਵੀਡੀਓ ਫਾਰਮੈਟ 'ਚ ਸਵਿੱਚ ਕੀਤਾ ਜਾ ਸਕਦਾ ਹੈ। ਇਸ ਫੀਚਰ ਦੀ ਸਭ ਤੋਂ ਖਾਸ ਗੱਲ ਹੈ ਕਿ ਗਾਣੇ ਨੂੰ ਰੀਅਲ ਟਾਈਮ ਸਵਿੱਚ ਕਰਦਾ ਹੈ। 

50 ਲੱਖ ਗਾਣਿਆਾਂ ਨੂੰ ਕੀਤਾ ਮੈਚ
ਯੂਟਿਊਬ ਨੇ ਕਿਹਾ ਹੈ ਕਿ ਉਸ ਨੇ ਹੁਣ ਤਕ ਆਪਣੇ ਆਫੀਸ਼ੀਅਲ ਮਿਊਜ਼ਿਕ ਐਪ ਦੇ ਨਾਲ 50 ਲੱਖ ਗਾਣਿਆਂ ਨੂੰ ਮੈਚ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕੰਪਨੀ ਆਉਣ ਵਾਲੇ ਦਿਨਾਂ 'ਚ ਹੋਰ ਵੀ ਗਾਣਿਆਾਂ ਦੇ ਜਲਦੀ ਤੋਂ ਜਲਦੀ ਮੈਚ ਕਰਨਾ ਚਾਹੁੰਦੀ ਹੈ ਤਾਂ ਜੋ ਸਲੋਅ ਇੰਟਰਨੈੱਟ ਕੁਨੈਕਸ਼ਨ ਦੇ ਚੱਲਦੇ ਯੂਜ਼ਰਜ਼ ਨੂੰ ਵੀਡੀਓ ਤੋਂ ਆਡੀਓ 'ਚ ਸਵਿੱਚ ਕਰਨ 'ਚ ਪਰੇਸ਼ਾਨੀ ਨਾ ਹੋਵੇ। 

ਇੰਝ ਪਾਓ ਇਹ ਫੀਚਰ
ਸਾਰੇ ਯੂਟਿਊਬ ਪ੍ਰੀਮੀਅਮ ਅਤੇ ਯੂਟਿਊਬ ਮਿਊਜ਼ਿਕ ਦੇ ਪ੍ਰੀਮੀਅਮ ਯੂਜ਼ਰਜ਼ ਮਿਊਜ਼ਿਕ ਐਪ ਲਈ ਆਏ ਇਸ ਨਵੇਂ ਫੀਚਰ ਨੂੰ ਐਕਸੈਸ ਕਰ ਸਕਣਗੇ। ਕੰਪਨੀ ਨੇ ਇਸ ਫੀਚਰ ਨੂੰ ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਕੁਝ ਹੀ ਦਿਨਾਂ 'ਚ ਇਹ ਸਾਰੇ ਯੂਜ਼ਰਜ਼ ਤਕ ਪਹੁੰਚ ਜਾਵੇਗਾ। ਦੱਸ ਦੇਈਏ ਕਿ ਇਸ ਫੀਚਰ ਨੂੰ ਇੰਜਵਾਏ ਕਰਨ ਲਈ ਜ਼ਰੂਰੀ ਹੈ ਕਿ ਤੁਹਾਡੇ ਐਂਡਰਾਇਡ ਜਾਂ ਆਈ.ਓ.ਐੱਸ. ਡਿਵਾਈਸ 'ਤੇ ਯੂਟਿਊਬ ਮਿਊਜ਼ਿਕ ਐਪ ਦਾ ਲੇਟੈਸਟ ਵਰਜਨ ਮੌਜੂਦ ਹੋਵੇ।