YouTube 'ਤੇ ਆਇਆ ਪ੍ਰਾਈਵੇਟ ਮੈਸੇਜ ਫੀਚਰ, ਹੁਣ ਸ਼ੇਅਰ ਵੀ ਕਰ ਸਕੋਗੇ ਵੀਡੀਓ

05/25/2018 1:46:47 PM

ਜਲੰਧਰ— ਮਸ਼ਹੂਰ ਵੀਡੀਓ ਪਲੇਟਫਾਰਮ ਯੂਟਿਊਬ 'ਤੇ ਇਕ ਸ਼ਾਨਦਾਰ ਫੀਚਰ ਆ ਚੁੱਕਾ ਹੈ, ਜਿਸ ਦੀ ਕਾਫੀ ਸਮੇਂ ਤੋਂ ਮੰਗ ਸੀ। ਕੰਪਨੀ ਨੇ ਯੂਟਿਊਬ ਯੂਜ਼ਰਸ ਲਈ ਪ੍ਰਾਈਵੇਟ ਮੈਸੇਜ ਫੀਚਰ ਪੇਸ਼ ਕੀਤਾ ਹੈ। ਦੱਸ ਦਈਏ ਕਿ ਇਹ ਫੀਚਰ ਯੂਟਿਊਬ ਐਪ 'ਤੇ ਪਹਿਲਾਂ ਹੀ ਆ ਚੁੱਕਾ ਹੈ ਅਤੇ ਹੁਣ ਇਸ ਫੀਚਰ ਨੂੰ ਕੰਪਨੀ ਨੇ ਵੈੱਬ ਵਰਜ਼ਨ ਲਈ ਪੇਸ਼ ਕੀਤਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਆਸਾਨੀ ਨਾਲ ਵੀਡੀਓ ਅਤੇ ਕੰਟੈਂਟ ਨੂੰ ਸ਼ੇਅਰ ਕਰ ਸਕਣਗੇ। ਐਪ 'ਚ ਇਹ ਫੀਚਰ ਐਕਟੀਵਿਟੀ ਲਾਗ 'ਚ ਨਜ਼ਰ ਆਉਂਦਾ ਹੈ, ਉਥੇ ਹੀ ਵੈੱਬ ਵਰਜ਼ਨ 'ਚ ਇਸ ਲਈ 'Chat Bubble' ਆਈਕਨ ਪੇਸ਼ ਕੀਤਾ ਗਿਆ ਹੈ। ਇਹ ਆਈਕਨ ਤੁਹਾਨੂੰ ਟਾਪ ਰਾਈਟ ਸਾਈਡ 'ਚ ਨਜ਼ਰ ਆਏਗਾ। 

ਇੰਝ ਕਰੇਗਾ ਕੰਮ
ਯੂਟਿਊਬ ਦਾ ਚੈਟ ਬਬਲ ਆਈਕਨ ਨੋਟੀਫਿਕੇਸ਼ਨ ਬੈੱਲ ਅਤੇ ਐਪ ਆਈਕਨ ਦੇ ਵਿਚ ਨਜ਼ਰ ਆਏਗਾ। ਇਸ 'ਤੇ ਕਲਿੱਕ ਕਰਦੇ ਹੀ ਯੂਜ਼ਰਸ ਆਪਣੇ ਕਾਨਟੈਕਟ ਦੇ ਨਾਲ ਵੀਡੀਓ ਕੰਟੈਂਟ ਸ਼ੇਅਰ ਕਰ ਸਕਣਗੇ ਅਤੇ ਵੀਡੀਓ ਸ਼ੇਅਰ ਕਰ ਸਕਣਗੇ। ਇਹ ਫੀਚਰ ਐਪ ਦੇ ਰੀਅਰ ਟਾਈਮ ਦੇ ਨਾਲ ਸਿੰਕ ਹੈ। ਇਸ ਫੀਚਰ 'ਚ ਯੂਜ਼ਰਸ ਮੈਸੇਜ ਲਈ ਜਿਵੇਂ ਹੀ ਆਪਣੇ ਕਾਨਟੈਕਟ 'ਤੇ ਟੈਪ ਕਰਨਗੇ ਤਾਂ ਵਿੰਡੋਜ਼ ਦੇ ਬਾਟਮ ਰਾਈਟ ਸਾਈਡ 'ਚ ਇਕ ਚੈਟ ਬਾਕਸ ਪਾਪਅਪ ਹੋਵੇਗਾ। ਇਸ ਚੈਟ ਬਾਕਸ ਨੂੰ ਯੂਜ਼ਰਸ ਮਿਨੀਮਾਈਜ਼ ਕਰ ਸਕਣਗੇ। ਸਿੰਗਲ ਕਲਿੱਕ ਰਾਹੀਂ ਯੂਜ਼ਰਸ ਯੂਟਿਊਬ ਤੋਂ ਵੀਡੀਓ ਸ਼ੇਅਰ ਕਰ ਸਕਣਗੇ।