ਯੂਟਿਊਬ ਨੇ iOS ਲਈ ਜਾਰੀ ਕੀਤਾ ਸ਼ਾਨਦਾਰ ਫੀਚਰ, ਬਦਲ ਜਾਵੇਗਾ ਵੀਡੀਓ ਵੇਖਣ ਦਾ ਅੰਦਾਜ਼

06/20/2021 4:26:28 PM

ਗੈਜੇਟ ਡੈਸਕ– ਵੀਡੀਓ ਸਟਰੀਮਿੰਗ ਐਪ ਯੂਟਿਊਬ ਨੇ ਲੰਬੇ ਇੰਤਜ਼ਾਰ ਤੋਂ ਬਾਅਦ ਪਹਿਲੀ ਵਾਰ ਆਈ.ਓ.ਐੱਸ. ਅਤੇ ਆਈਪੈਡ ਓ.ਐੱਸ. ਲਈ ਪਿਕਚਰ-ਇਨ-ਪਿਕਚਰ (PIP) ਮੋਡ ਰਿਲੀਜ਼ ਕਰ ਦਿੱਤਾ ਹੈ। ਇਹ ਫੀਚਰ ਐਂਡਰਾਇਡ ਯੂਜ਼ਰਸ ਲਈ ਪਹਿਲਾਂ ਤੋਂ ਹੀ ਮੌਜੂਦ ਹੈ। ਪਿਕਚਰ-ਇਨ-ਪਿਕਚਰ ਮੋਡ ਦੀ ਮਦਦ ਨਾਲ ਤੁਸੀਂ ਯੂਟਿਊਬ ਐਪ ’ਚ ਇਕ ਛੋਟੀ ਵਿੰਡੋ ’ਚ ਵੀਡੀਓ ਪਲੇਅ ਕਰਕੇ ਦੂਜੀ ਐਪ ਦੀ ਵਰਤੋਂ ਕਰ ਸਕੋਗੇ।

ਇਹ ਵੀ ਪੜ੍ਹੋ– ਸੈਮਸੰਗ ਦਾ ਧਮਾਕੇਦਾਰ ਆਫਰ! TV ਖ਼ਰੀਦਣ ’ਤੇ ਮੁਫ਼ਤ ਮਿਲੇਗਾ 1 ਲੱਖ ਰੁਪਏ ਦਾ ਸਾਊਂਡਬਾਰ

ਇਹ ਵੀ ਪੜ੍ਹੋ– 5 ਫੁੱਟ ਡੁੰਘੇ ਪਾਣੀ ’ਚ ਡਿੱਗਣ ’ਤੇ ਵੀ ਖ਼ਰਾਬ ਨਹੀਂ ਹੋਵੇਗਾ ਮੋਟੋਰੋਲਾ ਦਾ ਨਵਾਂ ਫੋਨ

ਦੱਸ ਦੇਈਏ ਕਿ ਐਪਲ ਨੇ iOS 14 ਦੇ ਨਾਲ ਪਿਕਚਰ-ਇਨ-ਪਿਕਚਰ ਮੋਡ ਦੀ ਸਪੋਰਟ ਦਿੱਤੀ ਸੀ, ਹਾਲਾਂਕਿ ਇਹ ਫੇਸਟਾਈਮ ਅਤੇ ਵੀਡੀਓ ਵਾਚਿੰਗ ਲਈ ਹੀ ਸੀ। ਯੂਟਿਊਬ ਐਪ ’ਚ ਪੀ.ਆਈ.ਪੀ. ਦੀ ਸਪੋਰਟ ਨਹੀਂ ਸੀ। ਕਿਹਾ ਜਾ ਰਿਹਾ ਹੈ ਕਿ ਨਵੀਂ ਅਪਡੇਟ ਪਹਿਲਾਂ ਯੂਟਿਊਬ ਦੇ ਪ੍ਰੀਮੀਅਮ ਯੂਜ਼ਰਸ ਨੂੰ ਮਿਲੇਗੀ। ਪੀ.ਆਈ.ਪੀ. ਅਪਡੇਟ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਆਈਫੋਨ ਅਤੇ ਆਈਪੈਡ ਯੂਜ਼ਰ ਹੁਣ ਯੂਟਿਊਬ ’ਤੇ ਵੀਡੀਓ ਵੇਖਦੇ ਸਮੇਂ ਵੀ ਮਲਟੀਟਾਸਕਿੰਗ ਕਰ ਸਕਣਗੇ। ਨਵੀਂ ਅਪਡੇਟ ਫਿਲਹਾਲ ਅਮਰੀਕੀ ਯੂਜ਼ਰਸ ਨੂੰ ਮਿਲ ਰਹੀ ਹੈ ਪਰ ਜਲਦ ਹੀ ਇਸ ਨੂੰ ਸਾਰਿਆਂ ਲਈ ਜਾਰੀ ਕਰ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋ– ਇਕ ਇਸ਼ਾਰੇ ’ਤੇ ਪੂਰੇ ਘਰ ਦੀ ਸਫ਼ਾਈ ਕਰੇਗਾ ਰੀਅਲਮੀ ਦਾ Robot Vacuum

Rakesh

This news is Content Editor Rakesh