ਇਨ੍ਹਾਂ 52 ਚਾਈਨੀਜ਼ ਐਪ ਰਾਹੀਂ ਚੀਨ ਪਹੁੰਚ ਰਿਹੈ ਤੁਹਾਡਾ ਡਾਟਾ : ਖੁਫੀਆ ਏਜੰਸੀ

06/17/2020 8:24:27 PM

ਗੈਜੇਟ ਡੈਸਕ—ਚਾਈਨੀਜ਼ ਐਪ ਨਾਲ ਪ੍ਰਾਈਵੇਸੀ ਨੂੰ ਲੈ ਕੇ ਹਮੇਸ਼ਾ ਤੋਂ ਬਵਾਲ ਹੁੰਦਾ ਰਿਹਾ ਹੈ। ਭਾਰਤ ਤੋਂ ਲੈ ਕੇ ਅਮਰੀਕਾ ਤੱਕ ਦੀਆਂ ਖੁਫੀਆ ਏਜੰਸੀਆਂ ਸਮੇਂ-ਸਮੇਂ 'ਤੇ ਲੋਕਾਂ ਨੂੰ ਚਾਈਨੀਜ਼ ਐਪਸ ਨੂੰ ਲੈ ਕੇ ਅਪੀਲ ਕਰਦੀ ਰਹਿੰਦੀ ਹੈ। ਹੁਣ ਭਾਰਤੀ ਖੁਫੀਆ ਏਜੰਸੀਆਂ ਨੇ ਭਾਰਤ ਸਰਕਾਰ ਨੂੰ 52 ਚਾਈਨੀਜ਼ ਮੋਬਾਇਲ ਐਪ ਨੂੰ ਬਲਾਕ ਕਰਨ ਅਤੇ ਲੋਕਾਂ ਨੂੰ ਇਸਤੇਮਾਲ ਨਾ ਕਰਨ ਨੂੰ ਕਿਹਾ ਹੈ।

ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਖੂਫੀਆ ਏਜੰਸੀਆਂ ਦਾ ਕਹਿਣਾ ਹੈ ਕਿ ਇਹ ਚਾਈਨੀਜ਼ ਐਪ ਸੁਰੱਖਿਆ ਅਤੇ ਪ੍ਰਾਈਵੇਸੀ ਦੀ ਲਿਹਾਜ ਨਾਲ ਠੀਕ ਨਹੀਂ ਹਨ। ਇਨ੍ਹਾਂ ਐਪਸ ਰਾਹੀਂ ਭਾਰਤੀ ਮੋਬਾਇਲ ਯੂਜ਼ਰਸ ਦੀ ਨਿੱਜੀ ਜਾਣਕਾਰੀਆਂ ਚੀਨ 'ਚ ਮੌਜੂਦ ਸਰਵਰ 'ਤੇ ਰਹੀ ਹੈ। ਸਰਕਾਰ ਨੂੰ ਏਜੰਸੀਆਂ ਨੇ ਜਿਨ੍ਹਾਂ ਐਪਸ ਦੀ ਲਿਸਟ ਭੇਜੀ ਹੈ ਉਸ 'ਚ ਵੀਡੀਓ ਕਾਨਫਰੰਸਿੰਗ ਐਪ ਜ਼ੂਮ, ਸ਼ਾਰਟ-ਵੀਡੀਓ ਐਪ ਟਿਕਟਾਕ, ਯੂ.ਸੀ. ਬ੍ਰਾਊਜਰ, ਜੈਂਡਰ, ਸ਼ੇਅਰਇਟ ਅਤੇ ਕਲੀਨ ਮਾਸਟਰ ਵਰਗੀਆਂ ਐਪਸ ਦੇ ਨਾਂ ਹਨ।

ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹਾਲ ਹੀ 'ਚ ਰਾਸ਼ਟਰੀ ਸੁਰੱਖਿਆ ਕੌਂਸਲ ਸਕੱਤਰੇਤ ਦੁਆਰਾ ਖੁਫੀਆ ਏਜੰਸੀਆਂ ਦੀ ਸਿਫਾਰਿਸ਼ ਦਾ ਸਮਰਥਨ ਕੀਤਾ ਗਿਆ ਸੀ। ਸਰਕਾਰ ਨੂੰ ਭੇਜੇ ਗਏ ਪੱਤਰ 'ਚ ਕਿਹਾ ਗਿਆ ਕਿ ਇਹ ਐਪਸ ਭਾਰਤ ਦੀ ਸੁਰੱਖਿਆ ਲਈ ਹਾਨੀਕਾਰਕ ਹੋ ਸਕਦੇ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਏਜੰਸੀਆਂ ਦੀਆਂ ਸਿਫਾਰਿਸ਼ਾਂ 'ਤੇ ਚਰਚਾ ਜਾਰੀ ਹੈ। ਹਰੇਕ ਮੋਬਾਇਲ ਐਪ ਰਾਹੀਂ ਜੁੜੇ ਮਾਪਦੰਡਾਂ ਅਤੇ ਜ਼ੋਖਿਮਾਂ ਨੂੰ ਬਾਰਿਕੀ ਨਾਲ ਜਾਂਚ ਕੀਤਾ ਜਾ ਰਿਹਾ ਹੈ।

ਦੱਸ ਦੇਈਏ ਕਿ ਇਸ ਸਾਲ ਅਪ੍ਰੈਲ 'ਚ ਗ੍ਰਹਿ ਮੰਤਰਾਲਾ ਨੇ ਜ਼ੂਮ ਦੀ ਪ੍ਰਾਈਵੇਸੀ ਨੂੰ ਲੈ ਕੇ ਅਪੀਲ ਕੀਤੀ ਸੀ। ਜ਼ੂਮ ਵੀਡੀਓ ਕਾਲਿੰਗ ਐਪ 'ਤੇ ਰੋਕ ਲਗਾਉਣ ਵਾਲਾ ਸਿਰਫ ਭਾਰਤ ਹੀ ਨਹੀਂ ਹੈ। ਭਾਰਤ ਤੋਂ ਪਹਿਲਾਂ ਅਮਰੀਕਾ ਵਰਗੇ ਦੇਸ਼ਾਂ 'ਚ ਵੀ ਜ਼ੂਮ 'ਤੇ ਪਾਬੰਦੀ ਲੱਗ ਚੁੱਕੀ ਹੈ। ਟੈਸਲਾ ਅਤੇ ਫੇਸਬੁੱਕ ਨੇ ਆਪਣੇ ਕਰਮਚਾਰੀਆਂ ਨੂੰ ਜ਼ੂਮ ਇਸਤੇਮਾਲ ਕਰਨ ਤੋਂ ਇਨਕਾਰ ਕੀਤਾ ਸੀ। ਤਾਈਵਾਨ ਨੇ ਵੀ ਜ਼ੂਮ ਦੇ ਇਸਤੇਮਾਲ 'ਤੇ ਰੋਕ ਲਗਾਈ ਸੀ।

ਅਧਿਕਾਰੀਆਂ ਨੇ ਕਿਹਾ ਕਿ ਅਜਿਹੇ ਇਨਪੁਟ ਸੀ ਕਿ ਕਈ Andriod ਅਤੇ IOS ਐਪ, ਜਾਂ ਚੀਨੀ ਡਿਵੈੱਲਪਰਸ ਦੁਆਰਾ ਤਿਆਰ ਕੀਤੇ ਗਏ ਸਨ ਜਾਂ ਚੀਨੀ ਲਿੰਕ ਵਾਲੀਆਂ ਕੰਪਨੀਆਂ ਦੁਆਰਾ ਲਾਂਚ ਕੀਤੇ ਗਏ ਸਨ, ਜਿਨ੍ਹਾਂ 'ਚ ਸਪਾਈਵੇਅਰ ਜਾਂ ਹੋਰ ਮਾਲਵੇਅਰ ਦੇ ਰੂਪ 'ਚ ਵਰਤੋਂ ਕਰਨ ਦੀ ਸਮਰੱਥਾ ਸੀ।

ਇਹ ਹਨ ਸਾਰੀਆਂ ਸ਼ੱਕੀ ਐਪਸ ਦੇ ਨਾਂ

TikTok, Vault-Hide, Vigo Video, Bigo Live, Weibo, WeChat, SHAREit, UC News, UC Browser, BeautyPlus, Xender, ClubFactory, Helo, LIKE, Kwai, ROMWE, SHEIN, NewsCanine, Photo Wonder, APUS Browser, VivaVideo- QU Video Inc, Perfect Corp, CM Browser, Virus Cleaner (Hi Security Lab), Mi Community, DU recorder, YouCam Makeup, Mi Store, 360 Security, DU Battery Saver, DU Browser, DU Cleaner, DU Privacy, Clean Master – Cheetah, CacheClear DU apps studio, Baidu Translate, Baidu Map, Wonder Camera, ES File Explorer, QQ International, QQ Launcher, QQ Security Centre, QQ Player, QQ Music, QQ Mail, QQ NewsFeed, WeSync, SelfieCity, Clash of Kings, Mail Master, Mi Video call-Xiaomi, Parallel Space

Karan Kumar

This news is Content Editor Karan Kumar