Twitter ’ਤੇ ਹੁਣ ਸ਼ਡਿਊਲ ਕਰ ਸਕੋਗੇ ਪੋਸਟ, ਆਉਣ ਵਾਲਾ ਹੈ ਨਵਾਂ ਫੀਚਰ

11/22/2019 5:01:43 PM

ਗੈਜੇਟ ਡੈਸਕ– ਟਵਿਟਰ ’ਤੇ ਆਏ ਦਿਨ ਕੋਈ ਨਾ ਕੋਈ ਬਦਲਾਅ ਹੁੰਦੇ ਰਹਿੰਦੇ ਹਨ। ਹੁਣ ਟਵਿਟਰ ਆਪਣੇ ਯੂਜ਼ਰਜ਼ ਲਈ ਇਕ ਨਵਾਂ ਫੀਚਰ ਲੈ ਕੇ ਆਉਣ ਵਾਲਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਜ਼ ਕਿਸੇ ਵੀ ਟਵੀਟ ਜਾਂ ਪੋਸਟ ਨੂੰ ਸ਼ਡਿਊਲ ਕਰ ਸਕਣਗੇ। ਇਹ ਸੁਵਿਧਾ ਅਜੇ ਤੱਕ ਸਿਰਫ ਟਵੀਟ ਡੈਕ (Tweet Deck)  ਰਾਹੀਂ ਹੀ ਉਪਲੱਬਧ ਸੀ। ਕੰਪਨੀ ਇਸ ਰਾਹੀਂ ਆਪਣਾ ਯੂਜ਼ਰ ਬੇਸ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। 

ਹਾਲਾਂਕਿ, ਟਵਿਟਰ ਦਾ ਇਹ ਫੀਚਰ ਅਜੇ ਐਕਸਪੈਰੀਮੈਂਟ ਦੌਰ ’ਚ ਹੈ। ਇਹ ਫੀਚਰ ਕਦੋਂ ਤੱਕ ਰੋਲ ਆਊਟ ਹੋਵੇਗਾ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ। ਇਸ ਫੀਚਰ ਨੂੰ ਲਿਆਉਣ ਦੇ ਪਿੱਛੇ ਸਭ ਤੋਂ ਵੱਡਾ ਉਦੇਸ਼ ਹੈ ਕਿ ਇਸ ਰਾਹੀਂ ਜ਼ਿਆਦਾ ਤੋਂ ਜ਼ਿਆਦਾ ਯੂਜ਼ਰਜ਼ ਤੱਕ ਪਹੁੰਚਿਆ ਜਾ ਸਕੇ। ਐਕਸਪੈਰੀਮੈਂਟ ਲਈ ਕੁਝ ਲੋਕਾਂ ਨੂੰ ਇਹ ਆਪਸ਼ਨ ਦਿਸ ਸਕਦਾ ਹੈ। ਤਾਂ ਜੇਕਰ ਤੁਹਾਨੂੰ ਵੀ ਟਵੀਟ ਨੂੰ ਸ਼ਡਿਊਲ ਕਰਨ ਦਾ ਆਪਸ਼ਨ ਦਿਸ ਰਿਹਾ ਹੈ ਤਾਂ ਤੁਹਾਨੂੰ ਇਸ ਲਈ ਪੋਸਟ ਨੂੰ ਟਾਈਪ ਕਰਨਾ ਹੈ ਅਤੇ ਹੇਠਲੇ ਪਾਸੇ ਦਿਸ ਰਹੇ ਦਿੰਨ ਡਾਟ ’ਤੇ ਕਲਿੱਕ ਕਰ ਕੇ ਉਹ ਟਾਈਮ ਫੀਡ ਕਰ ਦੇਣਾ ਹੈ ਜਿਸ ਸਮੇਂ ਤੁਸੀਂ ਪੋਸਟ ਨੂੰ ਸ਼ਡਿਊਲ ਕਰਨਾ ਚਾਹੁੰਦੇ ਹੋ। 

 

ਇਸ ਮਹੀਨੇ ਦੀ ਸ਼ੁਰੂਆਤ ’ਚ ਟਵਿਟਰ ਨੇ 'Topics' ਫੀਚਰ ਦੀ ਸ਼ੁਰੂਆਤ ਕੀਤੀ ਸੀ। ਇਸ ਫੀਚਰ ਰਾਹੀਂ ਯੂਜ਼ਰਜ਼ ਨੂੰ ਪੂਰੀ ਦੁਨੀਆ ’ਚ ਤਮਾਮ ਟ੍ਰੈਂਡਿੰਗ ਟਾਪਿਕਸ (Trending Topics on Twitter) ਬਾਰੇ ਪਤਾ ਚੱਲਦਾ ਹੈ। ਟਵਿਟਰ ਦੇ ਇਕ ਬਾਲਗ ਪੋਸਟ ’ਚ ਕਿਹਾ ਗਿਆ ਕਿ 'Topics' ਦਾ ਸੁਝਾਅ ਤੁਹਾਡੀ ਟਾਈਮਲਾਈਨ ’ਤੇ ਦਿਸੇਗਾ ਅਤੇ ਜੋ ਚੀਜ਼ਾਂ ਤੁਸੀਂ ਟਵਿਟਰ ’ਤੇ ਸਰਚ ਕਰਦੇ ਹੋ ਉਸੇ ਦੇ ਹਿਸਾਬ ਨਾਲ ਤੁਹਾਨੂੰ ਟਾਪਿਕਸ ਦਿਖਾਏਗਾ। ਇਸ ਫੀਚਰ ਤੋਂ ਇਲਾਵਾ ਟਵਿਟਰ ਇਕ ਹੋਰ ਫੀਚਰ ਦੀ ਵੀ ਟੈਸਟਿੰਗ ਕਰ ਰਿਹਾ ਹੈ, ਜਿਸ ਨਾਲ ਯੂਜ਼ਰ ਦੇ ਡਾਇੈਕਟ ਮੈਸੇਜ (ਡੀ.ਐੱਮ.) ਇਨਬਾਕਸ ਨਾਲ ਸਪੈਮ ਅਤੇ ਅਬਿਊਜਿਵ ਮੈਸੇਜ ਖੁਦ ਹੀ ਫਿਲਟਰ ਹੋ ਜਾਣਗੇ। ਫਿਲਹਾਲ, ਟਵਿਟਰ ਨੇ ਆਪਣੇ ਯੂਜ਼ਰਜ਼ ਨੂੰ ਕਿਸੇ ਤੋਂ ਵੀ ਮੈਸੇਜ ਰਿਸੀਵ ਕਰਨ ਲਈ ਆਪਣੇ ਡੀ.ਐੱਮ. ਇਨਬਾਕਸ ਨੂੰ ਓਪਨ ਰੱਖਣ ਦੀ ਮਰਮਿਸ਼ਨ ਦਿੱਤੀ ਹੋਈ ਹੈ।