ਯਾਮਾਹਾ ਜਲਦ ਲਿਆਏਗੀ E01 ਇਲੈਕਟ੍ਰਿਕ ਸਕੂਟਰ, ਪੇਟੈਂਟ ਲਈ ਦਿੱਤੀ ਅਰਜ਼ੀ

05/06/2021 3:51:04 PM

ਆਟੋ ਡੈਸਕ– ਜਪਾਨ ਦੀ ਕੰਪਨੀ ਯਾਮਾਹਾ ਜਲਦ ਹੀ ਬਾਜ਼ਾਰ ’ਚ ਆਪਣਾ ਨਵਾਂ ਇਲੈਕਟ੍ਰਿਕ ਸਕੂਟਰ Yamaha E01 ਲਿਆਏਗੀ। ਇਸ ਦੇ ਪੇਟੈਂਟ ਲਈ ਇਸ ਇਲੈਕਟ੍ਰਿਕ ਸਕੂਟਰ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆ ਹਨ ਜਿਸ ਤੋਂ ਪਤਾ ਚਲਦਾ ਹੈ ਕਿ E01 ਇਲੈਕਟ੍ਰਿਕ ਸਕੂਟਰ ਦਾ ਪ੍ਰੋਡਕਸ਼ਨ ਵਰਜਨ 2019 ਦੇ ਆਟੋ ਸ਼ੋਅ ’ਚ ਪੇਸ਼ ਕੀਤੇ ਗਏ ਕੰਸੈਪਟ ਦੀ ਤਰ੍ਹਾਂ ਹੀ ਹੈ। ਹਾਲਾਂਕਿ, ਕੰਪਨੀ ਕੰਸੈਪਟ ਵਰਜਨ ਦੇ ਮੁਕਾਬਲੇ ਪ੍ਰੋਡਕਸ਼ਨ ਵਰਜਨ ’ਚ ਕੁਝ ਅਪਡੇਟ ਲਿਆ ਸਕਦੀ ਹੈ। 

E01 ’ਚ ਤੁਹਾਨੂੰ ਡਿਊਲ ਐੱਲ.ਈ.ਡੀ ਹੈੱਡਲੈਂਪਸ ਮਿਲਣਗੇ, ਜਿਸ ਦੇ ਉੱਪਰ ਚਾਰਜਿੰਗ ਪੁਆਇੰਟ ਮਿਲੇਗਾ। ਚਾਰਜਿੰਗ ਪੁਆਇੰਟ ਨੂੰ ਕਵਰ ਕਰਨ ਲਈ ਇਕ ਹੈਚ ਦਿੱਤੀ ਗਈ ਹੈ। ਫਰੰਟ ’ਚ ਐੱਲ.ਈ.ਡੀ. ਮਾਰਕਰ ਲਾਈਟਾਂ ਮਿਲਣਗੀਆਂ ਜੋ ਇਸ ਇਲੈਕਟ੍ਰਿਕ ਸਕੂਟਰ ਦੀ ਲੁੱਕ ਨੂੰ ਖ਼ਾਸ ਬਣਾਏਗੀ। ਇਸ ਤੋਂ ਇਲਾਵਾ ਡਿਜੀਟਲ ਇੰਸਟਰੂਮੈਂਟ ਕਲੱਸਟਰ ਮਿਲੇਗਾ। 

ਦੱਸ ਦੇਈਏ ਕਿ ਯਾਮਾਹਾ ਕੰਪਨੀ ਇਕ ਵੱਡੇ ਇਲੈਕਟ੍ਰਿਕ ਟੂ-ਵ੍ਹੀਲਰ ਪ੍ਰਾਜੈੱਕਟ ’ਤੇ ਕੰਮ ਕਰ ਰਹੀ ਹੈ। ਇਸੇ ਤਹਿਤ Yamaha E01 ਸਕੂਟਰ ਦਾ ਪ੍ਰੋਡਕਸ਼ਨ ਵਰਜਨ ਤਿਆਰ ਹੋ ਚੁੱਕਾ ਹੈ। ਇਸ ਵਿਚ ਕੰਪਨੀ ਨੇ 150 ਐੱਚ.ਪੀ. ਦੀ ਇਲੈਕਟ੍ਰਿਕ ਮੋਟਰ ਦਿੱਤੀ ਹੈ। ਇਸ ਤੋਂ ਇਲਾਵਾ ਨਾਨ ਰਿਮੂਵੇਬਲ ਲਿਥੀਅਮ ਆਇਨ ਬੈਟਰੀ ਵੀ ਮਿਲੇਗੀ, ਜਿਸ ਨੂੰ ਫੁੱਟ ਪੈਨਲ ਦੇ ਹੇਠਾਂ ਸਟੋਰ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਇਲੈਕਟ੍ਰਿਕ ਸਕੂਟਰ ’ਚ ਪਿਛਲੇ ਇਲੈਕਟ੍ਰਿਕ ਟੂ-ਵ੍ਹੀਲਰਾਂ ਦੇ ਮੁਕਾਬਲੇ ਜ਼ਿਆਦਾ ਪਰਫਾਰਮੈਂਸ ਮਿਲਣ ਦੀ ਉਮੀਦ ਹੈ। 

Rakesh

This news is Content Editor Rakesh