ਯਾਮਾਹਾ ਨੇ FZS 25 ਦੀਆਂ ਕੀਮਤਾਂ 'ਚ 19,300 ਰੁ: ਦੀ ਵੱਡੀ ਕਟੌਤੀ ਕੀਤੀ

06/02/2021 7:56:00 AM

ਨਵੀਂ ਦਿੱਲੀ- ਦਿੱਗਜ ਦੋਪਹੀਆ ਵਾਹਨ ਕੰਪਨੀ ਯਾਮਾਹਾ ਮੋਟਰ ਇੰਡੀਆ ਨੇ FZS 25 ਅਤੇ FZ 25 ਮੋਟਰਸਾਈਕਲ ਦੀਆਂ ਕੀਮਤਾਂ ਵਿਚ ਵੱਡੀ ਕਟੌਤੀ ਕਰ ਦਿੱਤੀ ਹੈ। ਇਨ੍ਹਾਂ ਮਾਡਲਾਂ ਦੀ ਇਨਪੁਟ ਲਾਗਤ ਵਿਚ ਕਮੀ ਦੇ ਮੱਦੇਨਜ਼ਰ ਕੰਪਨੀ ਨੇ ਤਤਕਾਲ ਪ੍ਰਭਾਵ ਨਾਲ ਐਕਸ-ਸ਼ੋਅਰੂਮ ਕੀਮਤਾਂ ਘਟਾ ਦਿੱਤੀਆਂ ਹਨ। ਯਾਮਾਹਾ ਮੋਟਰ ਇੰਡੀਆ ਨੇ ਮੰਗਲਵਾਰ ਇਸ ਦੀ ਜਾਣਕਾਰੀ ਦਿੱਤੀ।

FZS 25 ਅਤੇ FZ 25 ਮੋਟਰਸਾਈਕਲ ਦੀਆਂ ਕੀਮਤਾਂ ਵਿਚ ਕ੍ਰਮਵਾਰ 19,300 ਰੁਪਏ ਅਤੇ 18,800 ਰੁਪਏ ਦੀ ਕਟੌਤੀ ਕੀਤੀ ਗਈ ਹੈ। ਕੰਪਨੀ ਨੇ ਕਿਹਾ ਕਿ FZS 25 ਦੀ ਕੀਮਤ ਹੁਣ 1,39,300 ਰੁਪਏ (ਐਕਸ-ਸ਼ੋਅਰੂਮ ਦਿੱਲੀ) ਹੋ ਗਈ ਹੈ। ਉੱਥੇ ਹੀ, FZ 25 ਮੋਟਰਸਾਈਕਲ ਹੁਣ 1,34,800 ਰੁਪਏ (ਐਕਸ-ਸ਼ੋਅਰੂਮ ਦਿੱਲੀ) ਵਿਚ ਉਪਲਬਧ ਹੈ।

ਇਹ ਵੀ ਪੜ੍ਹੋ- ਇਨ੍ਹਾਂ ਵਾਹਨਾਂ ਦੀ RC ਬਣੇਗੀ ਮੁਫ਼ਤ, ਰੀਨਿਊ 'ਤੇ ਵੀ ਨਹੀਂ ਦੇਣਾ ਹੋਵੇਗਾ ਪੈਸਾ

ਪਹਿਲਾਂ ਇਨ੍ਹਾਂ ਮਾਡਲਾਂ ਦੀ ਕੀਮਤ ਕ੍ਰਮਵਾਰ 1,58,600 ਰੁਪਏ ਅਤੇ 1,53,600 ਰੁਪਏ ਸੀ। ਜਾਪਾਨ ਦੀ ਇਸ ਪ੍ਰਮੁੱਖ ਦੋਪਹੀਆ ਵਾਹਨ ਕੰਪਨੀ ਨੇ ਕਿਹਾ, ''ਪਿਛਲੇ ਦਿਨੀਂ ਲਾਗਤ ਵਿਚ ਵਾਧਾ ਹੋਇਆ ਸੀ, ਜਿਸ ਕਾਰਨ ਸਾਡੇ ਮੋਟਰਸਾਈਕਲਾਂ ਦੀਆਂ ਸ਼ੋਅਰੂਮ ਕੀਮਤਾਂ ਵਿਚ ਵਾਧਾ ਹੋਇਆ ਸੀ। ਇਹ ਵਿਸ਼ੇਸ਼ ਰੂਪ ਨਾਲ ਐੱਫ. ਜੈੱਡ. 25 ਸੀਰੀਜ਼ ਵਿਚ ਹੋਇਆ ਸੀ। ਸਾਡੀ ਟੀਮ ਹੁਣ ਇਨ੍ਹਾਂ ਦੀ ਲਾਗਤ ਨੂੰ ਘੱਟ ਕਰਨ ਵਿਚ ਸਫਲ ਰਹੀ ਹੈ ਅਤੇ ਇਕ ਜਿੰਮੇਵਾਰ ਨਿਰਮਾਤਾ ਹੋਣ ਦੇ ਨਾਤੇ ਅਸੀਂ ਆਪਣੇ ਗਾਹਕਾਂ ਨੂੰ ਇਸ ਦਾ ਫਾਇਦਾ ਪਹੁੰਚਾਉਣਾ ਚਾਹੁੰਦੇ ਹਾਂ।" ਕੰਪਨੀ ਨੇ ਕਿਹਾ ਕਿ ਕੀਮਤਾਂ ਵਿਚ ਕਮੀ ਦੇ ਬਾਵਜੂਦ ਯਾਮਾਹਾ ਐੱਫ. ਜ਼ੈੱਡ. 25 ਸੀਰੀਜ਼ ਦੇ ਫ਼ੀਚਰਜ਼ ਵਿਚ ਕੋਈ ਤਬਦੀਲੀ ਨਹੀਂ ਹੋਵੇਗੀ।

ਇਹ ਵੀ ਪੜ੍ਹੋ- ਰਾਹਤ! ਇਨ੍ਹਾਂ LPG ਸਿਲੰਡਰ ਕੀਮਤਾਂ 'ਚ 100 ਰੁ: ਤੋਂ ਵੱਧ ਦੀ ਹੋਈ ਕਟੌਤੀ

►ਖਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ

Sanjeev

This news is Content Editor Sanjeev