ਯਾਹੂ ਮੇਲ ਐਂਡ੍ਰਾਇਡ ਐਪ ਹੁਣ 7 ਭਾਰਤੀ ਭਾਸ਼ਾਵਾਂ ''ਚ ਵੀ ਉਪਲੱਬਧ

10/27/2016 5:41:24 PM

ਜਲੰਧਰ- ਐਂਡ੍ਰਾਇਡ ਸਮਾਰਟਫੋਨ ਯੂਜ਼ਰਸ ਲਈ ਹੁਣ ਯਾਹੂ ਮੇਲ ਐਪ 7 ਭਾਰਤੀ ਭਾਸ਼ਾਵਾਂ ਹਿੰਦੀ, ਗੁਜਰਾਤੀ, ਬੰਗਾਲੀ, ਤਮਿਲ, ਤੇਲੁਗੂ, ਕੰਨੜ ਅੇਤ ਮਰਾਠੀ ''ਚ ਵੀ ਉਪਲੱਬਧ ਕੀਤੀ ਗਈ ਹੈ ਜਿਸ ਨਾਲ ਭਾਰਤੀ ਯੂਜ਼ਰਸ ਆਪਣੀ ਪਸੰਦ ਦੀ ਭਾਸ਼ਾ ''ਚ ਯਾਹੂ ਮੇਲ ਦਾ ਅਨੁਭਵ ਲੈ ਸਕਦੇ ਹਨ। ਇਸ ਨਵੀਂ ਅਪਡੇਟ ''ਚ ਯਾਹੂ ਨੇ ਐਂਡ੍ਰਾਇਡ ਨੂਗਾ ਨਾਲ ਫੁੱਲੀ ਕੰਪੈਟਿਬਲ ਫੀਚਰ ਸ਼ਾਮਲ ਕੀਤੇ ਹਨ। 
ਯਾਹੂ ਮੇਲ ਦੇ ਨਵੇਂ ਫੀਚਰ-

ਮਲਟੀ-ਵਿੰਡੋ ਵਿਊ-
ਇਸ ਨਵੇਂ ਫੀਚਰ ''ਚ ਯੂਜ਼ਰਸ ਯਾਹੂ ਮੇਲ ਨੂੰ ਹੋਰ ਐਪਸ ਨੂੰ ਚਲਾਉਂਦੇ ਹੋਏ ਸਾਈਡ ਬਾਈ ਸਾਈਡ ਓਪਨ ਕਰਕੇ ਯੂਜ਼ ਕਰ ਸਕਦੇ ਹਨ ਅਤੇ ਕਿਸੇ ਵੀ ਆਰਟੀਕਲ ਨੂੰ ਪੜਦੇ ਹੋਏ ਈ-ਮੇਲ ਕੰਪੋਜ਼ ਕਰ ਸਕਦੇ ਹੋ। 
 
ਕੁਇੱਕ ਐਕਸ਼ੰਸ-
ਇਸ ਐਪ ਦੀ ਮਦਦ ਨਾਲ ਯੂਜ਼ਰ ਐਪ ਨੂੰ ਓਪਨ ਕੀਤੇ ਬਿਨਾਂ ਨੋਟੀਫਿਕੇਸ਼ਨ ਨਾਲ ਹੀ ਮੈਸੇਜ ਦਾ ਡਾਇਰੈੱਕਟਲੀ ਰਿਪਲਾਈ ਕਰ ਸਕਦੇ ਹਨ। ਇਸ ਨਵੇਂ (5.10) ਵਰਜ਼ਨ ਨੂੰ ਪਲੇਅ ਸਟੋਰ ''ਤੇ ਉਪਲੱਬਧ ਕਰ ਦਿੱਤਾ ਗਿਆ ਹੈ ਅਤੇ ਤੁਸੀਂ ਇਸ ਨੂੰ ਆਸਾਨੀ ਨਾਲ ਡਾਊਨਲੋਡ ਕਰਕੇ ਯੂਜ਼ ਕਰ ਸਕਦੇ ਹੋ।