ਪਾਵਰਫੁਲ ਬੈਟਰੀ ਨਾਲ Xiaomi ਨੇ ਪੇਸ਼ ਕੀਤੀ ਇਲੈਕਟ੍ਰਿਕ ਸਾਈਕਲ

04/16/2019 2:03:06 AM

ਆਟੋ ਡੈਸਕ—ਚੀਨ ਦੀ ਇਲੈਕਟ੍ਰਿਕਸ ਕੰਪਨੀ ਸ਼ਿਓਮੀ ਦੇ ਸਮਾਰਟਫੋਨ ਬਾਜ਼ਾਰ 'ਚ ਆਪਣੀ ਪੈਠ ਮਜ਼ਬੂਤ ਕਰਨ ਤੋਂ ਬਾਅਦ ਨਵਾਂ ਇਲੈਕਟ੍ਰਿਕ ਬਾਈਸਾਈਕਲ ਪੇਸ਼ ਕਰ ਦਿੱਤਾ ਹੈ। ਸ਼ਿਓਮੀ ਨੇ ਆਪਣੇ ਸਬ ਬ੍ਰਾਂਡ Himo ਤਹਿਤ ਇਸ C20 ਇਲੈਕਟ੍ਰਿਕ ਬਾਈਸਾਈਕਲ ਨੂੰ ਬਾਜ਼ਾਰ 'ਚ ਪੇਸ਼ ਕੀਤਾ ਹੈ। ਰਿਪੋਰਟ ਮੁਤਾਬਕ ਇਸ ਦੀ ਕੀਮਤ 375 ਅਮਰੀਕੀ ਡਾਲਰ (ਲਗਭਗ 25 ਹਜ਼ਾਰ 900 ਰੁਪਏ) ਰੱਖੀ ਗਈ ਹੈ ਹਾਲਾਂਕਿ ਇਸ ਨੂੰ ਭਾਰਤ 'ਚ ਕੀ ਕੀਮਤ 'ਚ ਪੇਸ਼ ਕੀਤਾ ਜਾਵੇਗਾ ਅਜੇ ਇਸ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ।
36Ah ਲਿਥੀਅਮ ਆਇਨ ਬੈਟਰੀ
ਇਲੈਕਟ੍ਰਿਕ ਬਾਈਸਾਈਕਲ 'ਚ 36Ah ਸਮਰੱਥਾ ਦੇ ਲੀਥੀਅਮ ਆਇਨ ਬੈਟਰੀ ਪੈਕ ਨੂੰ ਲਗਾਇਆ ਗਿਆ ਹੈ ਜਿਸ ਨੂੰ ਆਸਾਨੀ ਨਾਲ ਇਲੈਕਟ੍ਰਿਕ ਬਾਈਸਾਈਕਲ 'ਚੋਂ ਕੱਢਿਆ ਜਾ ਸਕਦਾ ਹੈ। ਇਸ 2.5 ਕਿਲੋਗ੍ਰਾਮ ਵਜ਼ਨ ਬੈਟਰੀ ਪੈਕ ਨੂੰ ਕੱਢਣ ਤੋਂ ਬਾਅਦ ਤੁਸੀਂ ਆਸਾਨੀ ਨਾਲ ਇਸ ਨੂੰ ਘਰ 'ਚ ਚਾਰਜਿੰਗ 'ਤੇ ਲਗਾ ਸਕਦੇ ਹਨ ਅਤੇ ਦੋਬਾਰਾ ਤੋਂ ਇਸ ਇਲੈਕਟ੍ਰਿਕ ਬਾਈਸਕਲ 'ਚ ਲੱਗਾ ਕੇ ਇਸ ਨੂੰ ਵਰਤੋਂ 'ਚ ਲਿਆ ਸਕਦੇ ਹੋ।


25km/h 
Himo C20 ਇਲੈਕਟ੍ਰਿਕ ਬਾਈਸਾਈਕਲ ਦੇ ਰੀਅਰ ਵ੍ਹੀਲ ਨਾਲ 250 ਵਾਟ ਦੀ ਡੀ.ਸੀ. ਬ੍ਰਸ਼ਲੈਸ ਇਲੈਕਟ੍ਰਿਕ ਮੋਟਰ ਲਗੀ ਹੈ ਜੋ ਇਸ ਇਲੈਕਟ੍ਰਿਕ ਬਾਈਸਾਈਕਲ ਨੂੰ 25 ਕਿਲੋਮੀਟਰ ਪ੍ਰਤੀ ਘੰਟਾ ਦੀ ਟਾਪ ਸਪੀਡ 'ਤੇ ਚੱਲਣ 'ਚ ਮਦਦ ਕਰਦੀ ਹੈ।
80 ਕਿਲੋਮੀਟਰ ਦੀ ਰੇਂਜ
ਇਸ 'ਚ ਲੱਗੀ ਬੈਟਰੀ ਨੂੰ 6 ਘੰਟਿਆਂ 'ਚ 0 ਤੋਂ 100 ਫੀਸਦੀ ਤਕ ਚਾਰਜ ਕੀਤਾ ਜਾ ਸਕਦਾ ਹੈ ਜਿਸ ਤੋਂ ਬਾਅਦ ਇਹ ਬੈਟਰੀ ਇਲੈਕਟ੍ਰਿਕ ਬਾਈਸਾਈਕਲ ਨੂੰ 80 ਕਿਲੋਮੀਟਰ ਤਕ ਦਾ ਸਫਰ ਤੈਅ ਕਰਨ 'ਚ ਮਦਦ ਕਰਦੀ ਹੈ।


ਵਜ਼ਨ 'ਚ ਹਲਕੀ
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਇਲੈਕਟ੍ਰਿਕ ਬਾਈਸਾਈਕਲ ਨੂੰ ਅਲਯੂਮੀਨੀਅਮ ਫਰੇਮ 'ਤੇ ਬਣਾਇਆ ਗਿਆ ਹੈ ਜਿਸ ਦਾ ਵਜ਼ਨ ਸਿਰਫ 21 ਕਿਲੋਗ੍ਰਾਮ ਹੈ।
ਬ੍ਰੇਕਿੰਗ ਸਿਸਟਮ
ਬ੍ਰੇਕਿੰਗ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਫਰੰਟ ਅਤੇ ਰੀਅਰ 'ਚ ਮੈਕੇਨਿਕਲ ਡਿਸਕ ਬ੍ਰੇਕਸ ਨੂੰ ਲਗਾਇਆ ਗਿਆ ਹੈ ਜੋ ਆਸਾਨੀ ਨਾਲ ਘਟ ਜਗ੍ਹਾ 'ਚ ਰੋਕਨ 'ਚ ਮਦਦ ਕਰਦੀ ਹੈ।
ਹੋਰ ਫੀਚਰਸ
ਇਸ 'ਚ ਪੈਂਡਲ ਅਸਿਸਟ ਟੈਕਨਾਲੋਜੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਭਾਵ ਇਸ ਨੂੰ ਚਲਾਉਂਦੇ ਸਮੇਂ ਜੇਕਰ ਬੈਟਰੀ ਖਤਮ ਹੋ ਜਾਵੇ ਤਾਂ ਤੁਸੀਂ ਇਸ 'ਚ ਲੱਗੇ ਪੈਂਡਲਾਂ ਦੀ ਮਦਦ ਨਾਲ ਇਸ ਨੂੰ ਚਲਾ ਸਕਦੇ ਹੋ।


ਰਾਤ ਵੇਲੇ ਇਲੈਕਟ੍ਰਿਕ ਬਾਈਸਾਈਕਲ ਚਲਾਉਣ ਲਈ ਇਸ ਦੇ ਫਰੰਟ ਅਤੇ ਰੀਅਰ 'ਚLED ਹੈਂਡਲੈਪਸ ਅਤੇ ਟੇਲ ਲੈਂਪਸ ਨੂੰ ਲਗਾਇਆ ਗਿਆ ਹੈ।
LED ਡਿਸਪਲੇਅ ਇਸ 'ਚ ਲੱਗੀ ਹੈ ਜੋ ਚਾਲਕ ਦੀ ਗਲਤੀ, ਦੂਰੀ ਅਤੇ ਬੈਟਰੀ ਸਮਰੱਥਾ ਦਿਖਾਉਣ 'ਚ ਮਦਦ ਕਰਦੀ ਹੈ।
ਇਸ ਦੀ ਸੀਟ ਹੇਠਾਂ ਇਕ ਹਿਡਨ ਏਅਰ ਪੰਪ ਲਗਾਇਆ ਗਿਆ ਹੈ ਜੋ ਜ਼ਰੂਰਤ ਪੈਣ 'ਤੇ ਸਾਈਕਲ ਦੇ ਟਾਇਰਾਂ 'ਚ ਹਵਾ ਭਰਨ 'ਚ ਕੰਮ ਆਵੇਗਾ।

Karan Kumar

This news is Content Editor Karan Kumar