ਮੋਟੋ ਰੇਜ਼ਰ ਦੀ ਤਰ੍ਹਾਂ ਸ਼ਾਓਮੀ ਵੀ ਫੋਲਡੇਬਲ ਫਲਿਪ ਫੋਨ ਲਿਆਉਣ ਦੀ ਤਿਆਰੀ 'ਚ

11/17/2019 8:59:30 PM

ਗੈਜੇਟ ਡੈਸਕ—ਮੋਟੋਰੋਲਾ ਨੇ ਹਾਲ ਹੀ 'ਚ ਆਪਣਾ ਫੋਲਡੇਬਲ ਫਲਿਪ ਫੋਨ Moto Razr ਲਾਂਚ ਕੀਤਾ ਹੈ। ਇਸ ਫੋਨ ਦੀ ਸਮਾਰਟਫੋਨ ਇੰਡਸਟਰੀ 'ਚ ਕਾਫੀ ਚਰਚਾ ਹੈ। ਹੁਣ ਚੀਨ ਦੀ ਸਮਾਰਟਫੋਨ ਬਣਾਉਣ ਵਾਲੀ ਕੰਪਨੀ ਵੀ ਮੋਟੋ ਰੇਜ਼ਰ ਦੀ ਤਰ੍ਹਾਂ ਫੋਲਡੇਬਲ ਫਲਿਪ ਫੋਨ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਕ ਰਿਪੋਰਟ ਮੁਤਾਬਕ ਸ਼ਾਓਮੀ ਇਕ ਕਾਸਪੈਸਟ ਡਿਵਾਈਸ 'ਤੇ ਕੰਮ ਕਰ ਰਹੀ ਹੈ ਜਿਸ ਦਾ ਡਿਜ਼ਾਈਨ ਮੋਟੋਰੋਲਾ ਦੇ ਮੋਟੋ ਰੇਜ਼ਰ ਦੀ ਤਰ੍ਹਾਂ ਹੈ। ਹਾਲਾਂਕਿ ਇਸ ਫੋਨ 'ਚ ਮੋਟੋ ਰੇਜ਼ਰ ਦੀ ਤੁਲਨਾ 'ਚ ਜ਼ਿਆਦਾ ਵੱਡੀ ਸਕਰੀਨ ਦਿੱਤੀ ਜਾ ਸਕਦੀ ਹੈ।

ਬਾਹਰਲੇ ਪਾਸੇ ਮਿਲੇਗੀ ਇਕ ਡਿਸਪਲੇਅ
ਰਿਪੋਰਟ ਮੁਤਾਬਕ ਸ਼ਾਓਮੀ ਦੇ ਫਲਿਪ ਫੋਨ 'ਚ ਬਾਹਰਲੇ ਪਾਸੇ ਇਕ ਡਿਸਪਲੇਅ ਮੌਜੂਦ ਹੋਵੇਗੀ ਅਤੇ ਰੀਅਰ 'ਚ ਦੋ ਕੈਮਰੇ ਦਿੱਤੇ ਜਾਣਗੇ। ਇਸ ਤੋਂ ਇਲਾਵਾ ਫੋਨ 'ਚ ਬਹੁਤ ਥਿਨ ਬੇਲਜਸ ਹੋਣਗੇ।

14 ਨਵੰਬਰ ਨੂੰ ਲਾਂਚ ਹੋਇਆ ਸੀ ਮੋਟੋ ਰੇਜ਼ਰ
ਫੋਨ ਨੂੰ ਅਮਰੀਕਾ 'ਚ ਹੋਏ ਇਕ ਈਵੈਂਟ 'ਚ ਲਾਂਚ ਕੀਤਾ ਗਿਆ। ਮੋਟੋ ਰੇਜ਼ਰ 2019 ਦੀ ਕੀਮਤ ਅਮਰੀਕਾ 'ਚ 1,499 ਡਾਲਰ ਰੱਖੀ ਗਈ ਹੈ। ਮੋਟੋ ਰੇਜ਼ਰ 2019 ਦੋ ਸਕਰੀਨ ਨਾਲ ਆਉਂਦਾ ਹੈ। ਫੋਨ ਦੀ ਇਕ ਸਕਰੀਨ ਅੰਦਰਲੇ ਪਾਸੇ ਅਤੇ ਦੂਜੀ ਸਕਰੀਨ ਬਾਹਰਲੇ ਪਾਸੇ ਹੈ। ਫੋਨ ਨੂੰ ਫਿਗਰਪ੍ਰਿੰਟ ਸੈਂਸਰ ਆਊਟਰ ਪੈਨਲ 'ਤੇ ਹੀ ਦਿੱਤਾ ਗਿਆ ਹੈ। ਕੰਪਨੀ ਨੇ ਕਿਹਾ ਕਿ ਉਹ ਇਸ ਮੋਟੋ ਰੇਜ਼ਰ ਨੂੰ ਜਨਵਰੀ 2020 ਤੋਂ ਉਪਲੱਬਧ ਕਰਵਾਉਣਾ ਸ਼ੁਰੂ ਕਰੇਗੀ।

ਅਮਰੀਕਾ 'ਚ ਫੋਨ ਦੀ ਪ੍ਰੀ-ਬੁਕਿੰਗ ਦਸੰਬਰ ਦੇ ਆਖਿਰ ਤਕ ਸ਼ੁਰੂ ਹੋਵੇਗੀ। ਦੱਸ ਦੇਈਏ ਕਿ ਕੰਪਨੀ ਇਸ ਫੋਨ ਨੂੰ ਭਾਰਤ 'ਚ ਵੀ ਲਾਂਚ ਕਰੇਗੀ। ਹਾਲਾਂਕਿ ਇਹ ਫੋਨ ਕਦੋ ਲਾਂਚ ਹੋਵੇਗਾ ਇਸ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਕੀਮਤ ਦੀ ਗੱਲ ਕਰੀਏ ਤਾਂ ਅਮਰੀਕਾ 'ਚ ਇਸ ਨੂੰ 1499 ਡਾਲਰ (ਕਰੀਬ 1,07,400 ਰੁਪਏ) ਦੇ ਪ੍ਰਾਈਸ ਟੈਗ ਨਾਲ ਲਾਂਚ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਫੋਨ ਭਾਰਤ 'ਚ ਇਸ ਤੋਂ ਹੋਰ ਮਹਿੰਗੀ ਕੀਮਤ ਨਾਲ ਲਾਂਚ ਕੀਤਾ ਜਾਵੇਗਾ।

Karan Kumar

This news is Content Editor Karan Kumar