ਸ਼ਾਓਮੀ ਲਾਂਚ ਕਰੇਗੀ ਵਾਇਰਲੈੱਸ ਚਾਰਜਿੰਗ ਵਾਲਾ ਪਾਵਰ ਬੈਂਕ

02/18/2019 11:00:13 AM

ਗੈਜੇਟ ਡੈਸਕ– ਚੀਨ ਦੀ ਫੋਨ ਨਿਰਮਾਤਾ ਕੰਪਨੀ ਸ਼ਾਓਮੀ ਆਪਣੇ Mi 9 ਸਮਾਰਟਫੋਨ ਦੇ ਨਾਲ ਨਵਾਂ ਪਾਵਰ ਬੈਂਕ ਲਾਂਚ ਕਰੇਗੀ। ਇਸ ਪਾਵਰ ਬੈਂਕ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਹ ਵਾਇਰਲੈੱਸ ਚਾਰਜਿੰਗ ਸਪੋਰਟ ਕਰਦਾ ਹੈ। ਵਾਇਰਲੈੱਸ ਚਾਰਜਿੰਗ ਸਪੋਰਟ ਵਾਲਾ ਇਹ ਕੰਪਨੀ ਦਾ ਪਹਿਲਾ ਪਾਵਰ ਬੈਂਕ ਹੈ। ਇਸ ਪਾਵਰ ਬੈਂਕ ਦੀ ਸਮਰੱਥਾ 10,000mAh ਹੋਵੇਗੀ। MSP ਦੀ ਰਿਪੋਰਟ ਮੁਤਾਬਕ, ਕੰਪਨੀ ਇਸ ਪਾਵਰ ਬੈਂਕ ਦਾ 20,000mAh ਵੇਰੀਐਂਟ ਵੀ ਲਾਂਚ ਕਰ ਸਕਦੀ ਹੈ। ਫਿਲਹਾਲ ਇਸ ਡਿਵਾਈਸ ਨੂੰ ਚੀਨ ’ਚ ਲਾਂਚ ਕੀਤਾ ਜਾਵੇਗਾ। ਭਾਰਤ ’ਚ ਇਸ ਡਿਵਾਈਸ ਦੀ ਲਾਂਚਿੰਗ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।

20 ਫਰਵਰੀ ਨੂੰ ਲਾਂਚਿੰਗ
ਦੱਸ ਦੇਈਏ ਕਿ ਕੰਪਨੀ 20 ਫਰਵਰੀ ਨੂੰ Mi 9 ਪੇਸ਼ ਕਰਨ ਵਾਲੀ ਹੈ। ਅਜਿਹੀਆਂ ਖਬਰਾਂ ਵੀ ਆ ਰਹੀਆਂ ਹਨ ਕਿ ਕੰਪਨੀ Mi 9 ਪੇਸ਼ ਕਰਨ ਦੇ ਕੁਝ ਹੀ ਸਮੇਂ ਬਾਅਦ ਰੈੱਡਮੀ ਨੋਟ 7 ਪ੍ਰੋ ਵੀ ਲਾਂਚ ਕਰ ਦੇਵੇਗੀ। ਅਜਿਹੇ ’ਚ ਫਰਵਰੀ ਦੇ ਅੰਤ ਜਾਂ ਫਿਰ ਮਾਰਚ ਦੀ ਸ਼ੁਰੂਆਤ ’ਚ ਰੈੱਡਮੀ ਨੋਟ 7 ਪ੍ਰੋ ਵੀ ਲਾਂਚ ਕਰ ਦਿੱਤਾ ਜਾਵੇਗਾ। ਚੀਨ ਦੀ ਵੈੱਬਸਾਈਟ ’ਤੇ ਇਸ ਨਵੇਂ ਫੋਨ ਦਾ ਇਕ ਟੀਜ਼ਰ ਵੀ ਨਜ਼ਰ ਆ ਰਿਹਾ ਹੈ, ਜਿਸ ਵਿਚ ਪ੍ਰੋ ਲਿਖਿਆ ਹੈ। ਇਸ ਤੋਂ ਸਾਫ ਹੈ ਕਿ ਕੰਪਨੀ ਜਲਦੀ ਹੀ ਨੋਟ 6 ਪ੍ਰੋ ਦੇ ਅਪਗ੍ਰੇਡਿਡ ਵਰਜਨ ਨੋਟ 7 ਪ੍ਰੋ ਤੋਂ ਪਰਦਾ ਚੁੱਕਣ ਵਾਲੀ ਹੈ। ਰੈੱਡਮੀ ਨੋਟ 7 ਦੀ ਗੱਲ ਕਰੀਏ ਤਾਂ ਭਾਰਤ ’ਚ ਇਹ ਇਸ ਮਹਨੇ ਦੀ 28 ਤਰੀਕ ਨੂੰ ਲਾਂਚ ਹੋ ਰਿਹਾ ਹੈ।