ਸ਼ਿਓਮੀ ਬੰਦ ਕਰ ਰਿਹੈ ਇਹ ਫੋਨ, 3 ਮਹੀਨੇ ਪਹਿਲਾਂ ਕੀਤਾ ਸੀ ਲਾਂਚ

05/21/2019 3:13:40 PM

ਨਵੀਂ ਦਿੱਲੀ— ਸ਼ਿਓਮੀ ਰੈੱਡਮੀ ਨੋਟ 7 ਬੰਦ ਕਰਨ ਜਾ ਰਿਹਾ ਹੈ। ਹੁਣ ਇਸ ਦੀ ਜਗ੍ਹਾ ਨੋਟ 7s ਲਵੇਗਾ, ਜੋ ਕੰਪਨੀ ਨੇ ਸੋਮਵਾਰ ਲਾਂਚ ਕੀਤਾ ਸੀ। ਸ਼ਿਓਮੀ 3 ਮਹੀਨੇ ਪੁਰਾਣੇ ਸਮਾਰਟ ਫੋਨ ਰੈੱਡਮੀ ਨੋਟ-7 ਨੂੰ ਬੰਦ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਗੱਲ ਦਾ ਖੁਲਾਸਾ ਸ਼ਿਓਮੀ ਨੇ ਕੀਤਾ ਹੈ।

 

ਸ਼ਿਓਮੀ ਨੇ ਕਿਹਾ ਹੈ ਕਿ ਉਹ ਆਉਣ ਵਾਲੇ ਦਿਨਾਂ 'ਚ ਰੈੱਡਮੀ ਨੋਟ-7 ਸਮਾਰਟ ਫੋਨ ਬੰਦ ਕਰਨ ਜਾ ਰਹੀ ਹੈ। ਕੰਪਨੀ ਨੇ ਇਸ ਸਾਲ ਫਰਵਰੀ 'ਚ ਰੈੱਡਮੀ ਨੋਟ-7 ਪ੍ਰੋ ਦੇ ਨਾਲ ਰੈੱਡਮੀ ਨੋਟ-7 ਲਾਂਚ ਕੀਤਾ ਸੀ। ਹਾਲਾਂਕਿ ਸ਼ਿਓਮੀ ਨੇ ਇਸ ਸਮਾਰਟ ਫੋਨ ਦੀ ਵਿਕਰੀ ਬੰਦ ਕਰਨ ਦੀ ਤਰੀਕ ਦਾ ਖੁਲਾਸਾ ਨਹੀਂ ਕੀਤਾ ਹੈ।
ਚਾਈਨਿਜ਼ ਕੰਪਨੀ ਦੇ ਇਸ ਕਦਮ ਨਾਲ ਉਨ੍ਹਾਂ ਯੂਜ਼ਰਸ ਨੂੰ ਥੋੜ੍ਹੀ ਨਿਰਾਸ਼ਾ ਹੋ ਸਕਦੀ ਹੈ, ਜਿਨ੍ਹਾਂ ਕੋਲ ਰੈੱਡਮੀ ਨੋਟ-7 ਹੈ ਕਿਉਂਕਿ ਉਸ ਦੀ ਬਾਜ਼ਾਰ ਕੀਮਤ ਘੱਟ ਹੋ ਸਕਦੀ ਹੈ। ਕੰਪਨੀ ਨੇ ਰੈੱਡਮੀ ਨੋਟ-7 ਬੰਦ ਕਰਨ ਦੀ ਵਜ੍ਹਾ ਨਹੀਂ ਦੱਸੀ ਹੈ। ਹਾਲਾਂਕਿ ਇਸ ਦੀ ਮੁੱਖ ਵਜ੍ਹਾ ਇਹ ਹੋ ਸਕਦੀ ਹੈ ਕਿ 48 ਮੈਗਾ ਪਿਕਸਲ ਕੈਮਰੇ ਨੂੰ ਛੱਡ ਕੇ ਰੈੱਡਮੀ ਨੋਟ 7s ਤੇ ਰੈੱਡਮੀ ਨੋਟ-7 ਦੇ ਫੀਚਰ ਇਕੋ ਜਿਹੇ ਹਨ। ਇਸ ਲਈ ਨਵਾਂ ਫੋਨ ਬਾਜ਼ਾਰ 'ਚ ਲਾਂਚ ਹੋਣ 'ਤੇ ਪੁਰਾਣੇ ਦੀ ਮੰਗ ਘੱਟ ਹੋਣ ਦਾ ਖਦਸ਼ਾ ਹੋ ਸਕਦਾ ਹੈ।