ਸ਼ਿਓਮੀ ਦੇ ਇਨ੍ਹਾਂ ਪ੍ਰੋਡਕਟਾਂ ''ਤੇ ਮਿਲ ਰਹੇ ਹਨ ਸ਼ਾਨਦਾਰ ਆਫਰ

05/15/2018 12:51:29 PM

ਜਲੰਧਰ-ਚੀਨ ਦੀ ਸਮਾਰਟਫੋਨ ਅਤੇ ਟੈਕਨਾਲੌਜੀ ਕੰਪਨੀ ਸ਼ਿਓਮੀ ਨੇ ਭਾਰਤ 'ਚ ਆਪਣੇ ਕੁਝ ਪ੍ਰੋਡਕਟਾਂ ਦੀ ਕੀਮਤ 'ਚ ਕਟੌਤੀ ਕਰ ਦਿੱਤੀ ਹੈ, ਜਿਨ੍ਹਾਂ 'ਚ ਮੀ ਬੈਂਡ 2, ਮੀ ਰਾਊਟਰ 3C ਅਤੇ ਮੀ ਕਾਰ ਚਾਰਜਿੰਗ ਆਦਿ ਸ਼ਾਮਿਲ ਹਨ। Mi.com ਤੋਂ ਇਲਾਵਾ ਇਨ੍ਹਾਂ ਪ੍ਰੋਡਕਟਾਂ 'ਤੇ ਮਿਲਣ ਵਾਲੇ ਫਾਇਦੇ ਫਲਿੱਪਕਾਰਟ ਦੀ ਬਿਗ ਸ਼ਾਪਿੰਗ ਡੇਜ਼ ਅਤੇ ਅਮੇਜ਼ਨ ਸਮਰ ਸੇਲ 'ਚ ਵੀ ਲਏ ਜਾ ਸਕਦੇ ਹਨ। ਲਿਮਟਿਡ ਪੀਰੀਅਡ ਆਫਰ ਦੇ ਤਹਿਤ ਇਨ੍ਹਾਂ ਪੋਡਕਟਾਂ 'ਤੇ 16 ਮਈ ਜਾਂ ਫਿਰ ਸਟਾਕ ਖਤਮ ਹੋਣ ਤੱਕ ਡਿਸਕਾਊਂਟ ਮਿਲੇਗਾ। ਸ਼ਿਓਮੀ ਦੇ ਇਨ੍ਹਾਂ ਪੋਡਕਟਾਂ 'ਤੇ ਸ਼ਾਨਦਾਰ ਆਫਰ ਮਿਲ ਰਹੇ ਹਨ।

 

1. ਸ਼ਿਓਮੀ Mi ਕਾਰ ਚਾਰਜਿੰਗ ਨੂੰ 200 ਰੁਪਏ ਦੇ ਡਿਸਕਾਊਂਟ ਨਾਲ ਖਰੀਦਿਆਂ ਜਾ ਸਕਦਾ ਹੈ। ਇਹ 499 ਰੁਪਏ 'ਚ ਖਰੀਦਣ ਲਈ ਉਪਲੱਬਧ ਹੈ। ਫਿਲਹਾਲ ਇਹ ਆਊਟ ਆਫ ਸਟਾਕ ਹੈ।

2. ਸ਼ਿਓਮੀ ਮੀ ਵਾਈ-ਫਾਈ ਰਿਪੀਟਰ 2 (Xiaomi Mi Wi-Fi Repeater 2) 'ਤੇ 200 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ। ਇਸ ਨੂੰ 799 ਰੁਪਏ 'ਚ ਖਰੀਦਿਆਂ ਜਾ ਸਕਦਾ ਹੈ।

3. ਸ਼ਿਓਮੀ ਮੀ ਰਾਊਟਰ 3C (Xiaomi Mi Router 3C) ਨੂੰ 50 ਰੁਪਏ ਦੇ ਡਿਸਕਾਊਂਟ ਨਾਲ 949 ਰੁਪਏ 'ਚ ਖਰੀਦਿਆਂ ਜਾ ਸਕਦਾ ਹੈ।

4. ਸ਼ਿਓਮੀ ਮੀ ਏਅਰ ਪਿਊਰੀਫਾਇਰ  2 (Xiaomi Mi Air Purifier 2) 30% ਦੇ ਡਿਸਕਾਊਂਟ ਨਾਲ 8,999 ਰੁਪਏ 'ਚ ਖਰੀਦਿਆਂ ਜਾ ਸਕਦਾ ਹੈ।

5. ਸ਼ਿਓਮੀ ਮੀ ਪਾਵਰਬੈਂਕ- ਆਮ ਤੌਰ 'ਤੇ 1,199 ਰੁਪਏ 'ਚ ਮਿਲਣ ਵਾਲਾ ਪਾਵਰਬੈਂਕ 10,000 ਐੱਮ. ਏ. ਐੱਚ. ਨੂੰ ਹੁਣ Mi.com ਤੋਂ 899 ਰੁਪਏ 'ਚ ਖਰੀਦਿਆਂ ਜਾ ਸਕਦਾ ਹੈ।

6. ਸ਼ਿਓਮੀ ਮੀ ਇਨ ਈਅਰ ਹੈੱਡਫੋਨਜ਼ ਪ੍ਰੋ ਐੱਚ. ਡੀ. ਸਿਲਵਰ 200 ਰੁਪਏ ਦੇ ਡਿਸਕਾਊਂਟ ਨਾਲ 1,999 ਰੁਪਏ 'ਚ ਖਰੀਦਣ ਲਈ ਉਪਲੱਬਧ ਹੈ।

7. ਸ਼ਿਓਮੀ ਮੀ ਬੈਂਡ 2- ਇਸ ਨੂੰ ਫਰਵਰੀ 'ਚ ਲਾਂਚ ਕੀਤਾ ਗਿਆ ਸੀ ਅਤੇ ਹੁਣ ਇਹ 1,599 ਰੁਪਏ 'ਚ ਖਰੀਦਣ ਲਈ ਉਪਲੱਬਧ ਹੈ। ਪਿਛਲੇ ਦੋ ਮਹੀਨਿਆਂ 'ਚ ਦੂਜੀ ਵਾਰ ਇਸ ਡਿਵਾਈਸ ਦੀ ਕੀਮਤ ਨੂੰ ਘੱਟ ਕੀਤਾ ਗਿਆ ਹੈ।

8. ਸ਼ਿਓਮੀ ਮੀ ਬਲੂਟੁੱਥ ਸਪੀਕਰ ਬੇਸਿਕ 2 'ਤੇ 1,100 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਅਤੇ ਇਸ ਨੂੰ 1,599 ਰੁਪਏ ਦੀ ਕੀਮਤ 'ਚ ਖਰੀਦਿਆਂ ਜਾ ਸਕਦਾ ਹੈ।