ਸ਼ਾਓਮੀ ਨੇ 4 ਮਿੰਟਾਂ ਤੋਂ ਵੀ ਘੱਟ ਸਮੇਂ ’ਚ ਵੇਚ ਦਿੱਤੇ 21 ਕਰੋੜ ਦੇ ਸਮਾਰਟ ਟੀਵੀ

06/25/2020 3:39:34 PM

ਗੈਜੇਟ ਡੈਸਕ– ਸ਼ਾਓਮੀ ਸਮਾਰਟਫੋਨਸ ਦੀ ਤਰ੍ਹਾਂ ਇਸ ਦੇ ਟੀਵੀ ਵੀ ਕਾਫੀ ਪ੍ਰਸਿੱਧ ਹਨ। ਕੰਪਨੀ ਨੇ ਮਾਰਚ ਮਹੀਨੇ ’ਚ 98-ਇੰਚ ਡਿਸਪਲੇਅ ਵਾਲਾ Redmi Smart TV Max ਲਾਂਚਕੀਤਾ ਸੀ। ਵੱਡੇ ਸਾਈਜ਼ ਵਾਲੇ ਇਸ ਟੀਵੀ ਦੀ ਚੀਨ ’ਚ ਕੀਮਤ 19,999 ਯੁਆਨ (ਕਰੀਬ 2,15,000 ਰੁਪਏ) ਸੀ। ਇੰਨੀ ਜ਼ਿਆਦਾ ਕੀਮਤ ਹੋਣ ਦੇ ਬਾਵਜੂਦ ਵੀ ਇਸ ਟੀਵੀ ਨੂੰ ਲੈ ਕੇ ਗਾਹਕ ਕਾਫੀ ਉਤਸ਼ਾਹਿਤ ਹਨ। ਹਾਲ ਹੀ ’ਚ ਇਸ ਟੀਵੀ ਦੀਆਂ 1000 ਇਕਾਈਆਂ ਸਿਰਫ 3 ਮਿੰਟ 28 ਸਕਿੰਟ ’ਚ ਵਿਕ ਗਈਆਂ। ਰਿਪੋਰਟ ਦੀ ਮੰਨੀਏ ਤਾਂ ਸ਼ਾਓਮੀ ਨੇ ਚਾਰ ਮਿੰਟ ਤੋਂ ਵੀ ਘੱਟ ਸਮੇਂ ’ਚ ਇਸ ਇਕ ਪ੍ਰੋਡਕਟਸ ਦੀ ਵਿਕਰੀ ਨਾਲ 19,999,000 ਯੁਆਨ (ਕਰੀਬ 21 ਕਰੋੜ ਰੁਪਏ) ਕਮਾ ਲਏ। ਟੀਵੀ ’ਚ ਤੁਹਾਨੂੰ ਸਮੂਦ ਐਨੀਮੇਸ਼ਨ ਲਈ MEMC ਮੋਸ਼ਨ ਕੰਪੋਜੀਸ਼ਨ, 12nm ਪ੍ਰੋਸੈਸਰ ਅਤੇ 64 ਜੀ.ਬੀ. ਦੀ ਇੰਟਰਨਲ ਸਟੋਰੇਜ ਵਰਗੇ ਫੀਚਰਜ਼ ਮਿਲਦੇ ਹਨ। 

ਕੀ ਹੈ ਟੀਵੀ ਦੀ ਖ਼ਾਸੀਅਤ
ਟੀਵੀ ’ਚ 98 ਇੰਚ ਦੀ 4ਕੇ ਡਿਸਪਲੇਅ ਅਤੇ 4 ਜੀ.ਬੀ. ਰੈਮ ਮਿਲਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਟੀਵੀ ਦੀ ਡਿਸਪਲੇਅ ਇਕ ਸਿੰਗਲ ਬੈੱਡ ਤੋਂ ਵੀ 13 ਫ਼ੀਸਦੀ ਵੱਡੀ ਹੈ। ਇਹ ਇਕ ਟੈਨਿਸ ਬੋਰਡ ਜਿੰਨੀ ਵੱਡੀ ਹੈ। ਟੀਵੀ ’ਚ ਕੰਪਨੀ ਦਾ XiaoAI ਵੌਇਸ ਅਸਿਸਟੈਂਟ ਦਿੱਤਾ ਗਿਆ ਹੈ, ਜਿਸ ਰਾਹੀਂ ਤੁਸੀਂ ਘਰ ਦੇ ਹੋਰ ਸਮਾਰਟ ਡਿਵਾਈਸ ਵੀ ਕੰਟਰੋਲ ਕਰ ਸਕਦੇ ਹੋ। 

ਸਪੈਸ਼ਲ ਕਾਰ ਨਾਲ ਹੁੰਡੀ ਹੈ ਡਿਲਿਵਰੀ
ਕੁਨੈਕਟੀਵਿਟੀ ਲਈ ਇਸ ਵਿਚ ਤਿੰਨ HDMI ਪੋਰਟਸ, 2 ਯੂ.ਐੱਸ.ਬੀ. ਪੋਰਟਸ, ਇਕ ਕੇਬਲ ਟੀਵੀ ਐਂਟੀਨਾ ਪੋਰਟ ਅਤੇ ਸਪੀਕਰ ਤੇ ਸੈੱਟ-ਟਾਪ ਬਾਕਸ ਲਈ ਪੋਰਟਸ ਦਿੱਤੇ ਗਏ ਹਨ। ਕੰਪਨੀ ਦਾ ਕਹਿਣਾ ਹੈ ਕਿ ਟੀਵੀ ਦੀ ਡਿਲਿਵਰੀ ’ਚ 30 ਦਿਨਾਂ ਦਾ ਸਮਾਂ ਲਗਦਾ ਹੈ। ਇੰਨਾ ਹੀ ਨਹੀਂ, ਟੀਵੀ ਨੂੰ ਇੰਸਟਾਲ ਕਰਨ ਤੋਂ ਪਹਿਲਾਂ ਕੰਪਨੀ ਇਕ ਸਰਵੇ ਲਈ ਵੀ ਆਉਂਦੀ ਹੈ। ਇਸ ਤੋਂ ਬਾਅਦ ਟੀਵੀ ਇੰਸਟਾਲ ਵੀ ਕੰਪਨੀ ਵਲੋਂ ਕੀਤਾ ਜਾਂਦਾ ਹੈ। ਇਸ ਦੀ ਡਿਲਿਵਰੀ ਵੀ ਇਕ ਸਪੈਸ਼ਲ ਕਾਰ ਨਾਲ ਕੀਤੀ ਜਾਂਦੀ ਹੈ। 

Rakesh

This news is Content Editor Rakesh