ਸ਼ਾਓਮੀ ਨੇ ਲਾਂਚ ਕੀਤੀ ਨਵੀਂ ਸਮਾਰਟਵਾਚ, ਜਾਣੋ ਕੀਮਤ ਤੇ ਖੂਬੀਆਂ

02/20/2019 1:04:30 PM

ਗੈਜੇਟ ਡੈਸਕ– ਕਈ ਦਿਨ ਪਹਿਲਾਂ ਸ਼ਾਓਮੀ ਨੇ ਆਪਣੇ ਕ੍ਰਾਊਡ ਫੰਡਿੰਗ ਪਲੇਟਫਾਰਮ ਤਹਿਤ ਨਵੀਂ ਸਮਾਰਟਵਾਚ ਨੂੰ ਟੀਜ਼ ਕਰਨਾ ਸ਼ੁਰੂ ਕੀਤਾ ਸੀ। ਇਸ ਨੂੰ Yunmai smart training watch ਤਹਿਤ ਲਾਂਚ ਕੀਤਾ ਗਿਆ ਹੈ। Gizmochina ਮੁਤਾਬਕ, ਇਹ ਸ਼ਾਓਮੀ Youpin ਕ੍ਰਾਊਡ ਫੰਡਿੰਗ ਪਲੇਟਫਾਰਮ ’ਤੇ 699 ਯੁਆਨ (ਕਰੀਬ 7,395 ਰੁਪਏ) ’ਚ ਵਿਕਰੀ ਲਈ ਉਪਲੱਬਧ ਹੈ। ਇਹ ਥਰਡ ਪਾਰਟੀ ਪ੍ਰੋਡਕਟ ਹੈ ਜਿਸ ਨੂੰ ਸ਼ਾਓਮੀ ਇਕੋਲਾਜਿਕਲ ਚੇਨ ਕੰਪਨੀ Yunmai ਤਹਿਤ ਲਾਂਚ ਕੀਤਾ ਗਿਆ ਹੈ। Yunmai ਬ੍ਰਾਂਡ ਆਪਣੇ ਫਿਟਨੈੱਸ ਸੈਂਟ੍ਰਿਕ ਪ੍ਰੋਡਕਟਸ ਲਈ ਮਸ਼ਹੂਰ ਹੈ। ਸਮਾਰਟ ਟ੍ਰੇਨਿੰਗ ਵਾਚ ਉਨ੍ਹਾਂ ਲੋਕਾਂ ਲਈ ਕਾਫੀ ਮਦਦਗਾਰ ਹੈ ਜੋ ਆਪਣੀ ਫਿਟਨੈੱਸ ਨੂੰ ਲੈ ਕੇ ਕਾਫੀ ਸਾਵਧਾਨ ਰਹਿੰਦੇ ਹਨ। 

ਇਸ ਸਮਾਰਟਵਾਚ ’ਚ ਅਮੋਲੇਡ ਡਿਸਪਲੇਅ ਦਿੱਤੀ ਗਈ ਹੈ। ਇਸ ਦਾ ਬ੍ਰਾਈਟਨੈੱਸ ਲੈਵਲ ਕਾਫੀ ਬਿਹਤਰ ਹੈ। ਇਸ ਵਾਚ ’ਚ 1.3 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਇਸ ਵਿਚ ਤੁਹਾਨੂੰ ਐਨਰਜੀ ਸੇਵਿੰਗ ਅਤੇ ਲੋਅ ਪਾਵਰ ਕੰਜਪਸ਼ਨ ਮੋਡ ਮਿਲਦਾ ਹੈ। ਇਸ ਵਿਚ ਜੀ.ਪੀ.ਐੱਸ. ਫੀਚਰ ਹੈ, ਇਸ ਲਈ ਤੁਸੀਂ ਬਿਨਾਂ ਆਪਣੇ ਸਮਾਰਟਫੋਨ ਦੇ ਵਾਕ ਅਤੇ ਰਨ ਕਰ ਸਕਦੇ ਹੋ। ਇਹ ਤੁਹਾਡੀ ਹਰ ਐਕਟੀਵਿਟੀ ਨੂੰ ਟ੍ਰੈਕ ਕਰੇਗਾ।

ਕੰਪਨੀ ਨੇ ਇਸ ਵਾਚ ’ਚ 420mAh ਦੀ ਬੈਟਰੀ ਦਿੱਤੀ ਹੈ। Yunmai ਸਮਾਰਟਵਾਚ Ash ਅਤੇ Rose Gold ਕਲਰ ਆਪਸ਼ਨ ’ਚ ਵਿਕਰੀ ਲਈ ਉਪਲੱਬਧ ਹੈ। ਉਮੀਦ ਹੈ ਕਿ 26 ਮਾਰਚ ਤੋਂ ਇਸ ਦੀ ਸ਼ਿਪਿੰਗ ਸ਼ੁਰੂ ਹੋ ਜਾਵੇਗੀ।