ਸ਼ਿਓਮੀ ਨੇ Mi A1 ਸਮਾਰਟਫੋਨ ਲਈ ਜਾਰੀ ਕੀਤਾ ਐਂਡ੍ਰਾਇਡ 8.0 kernel ਸੋਰਸ ਕੋਡ

03/19/2018 2:48:52 PM

ਜਲੰਧਰ- Mi A1 ਦੇ ਲਈ ਐਂਡ੍ਰਾਇਡ 8.0 ਰੀਲੀਜ਼ ਹੋਣ ਦੇ 2 ਮਹੀਨੇ ਬਾਅਦ ਸ਼ਿਓਮੀ ਨੇ ਇਸ ਸਮਾਰਟਫੋਨ ਲਈ kernel ਸੋਰਸ ਕੋਡ ਜਾਰੀ ਕੀਤਾ ਹੈ। kernel ਸੋਰਸ ਕੋਡ ਦੇ ਰੀਲੀਜ਼ ਹੋਣ ਦੀ ਖਬਰ ਉਨ੍ਹਾਂ ਡਵੈੱਲਪਰਸ ਦੇ ਲਈ ਵਧੀਆ ਹੈ, ਜੋ ਫੋਨ ਲਈ ਐਂਡ੍ਰਾਇਡ ਓਰਿਓ 'ਤੇ ਅਧਾਰਿਤ ਕਸਟਮ ROMs ਬਣਾਉਣ ਲਈ ਤਿਆਰ ਹੈ। 

ਮੀ ਏ1 ਸ਼ਿਓਮੀ ਦਾ ਪਹਿਲਾ ਐਂਡ੍ਰਾਇਡ ਵਨ ਫੋਨ ਹੈ। ਇਹ ਅਸਲ 'ਚ Mi 5X ਦੇ ਸਮਾਨ ਹੈ ਪਰ MIUI ਦੇ ਬਜਾਏ ਸਟਾਕ ਐਂਡ੍ਰਾਇਡ ਦੇ ਨਾਲ ਆਉਂਦਾ ਹੈ। ਲਾਂਚ ਤੋਂ ਬਾਅਦ ਹੀ ਫੋਨ ਨੂੰ ਸਾਰਾਤਮਕ ਸਮੀਖਿਆ ਮਿਲਣ ਲੱਗੀ ਅਤੇ ਇਹ $200 ਦੀ ਪ੍ਰਾਈਸ ਰੇਂਜ਼ 'ਚ ਉਪਲੱਬਧ ਸਭ ਤੋਂ ਵਧੀਆ ਫੋਨਜ਼ 'ਚੋਂ ਇਕ ਹੈ।

ਫੀਚਰਸ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ 5.5 FHD ਡਿਸਪਲੇਅ, ਸਨੈਪਡ੍ਰੈਗਨ 625 ਪ੍ਰੋਸੈਸਰ, 4 ਜੀ. ਬੀ. ਰੈਮ, 2 ਸਟੋਰੇਜ ਵੇਰੀਐਂਟ 32 ਜੀ. ਬੀ., 64 ਜੀ. ਬੀ., ਇੰਟਰਨਲ ਸਟੋਰੇਜ ਨੂੰ ਤੁਸੀਂ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀਂ ਐਕਸਪੈਂਡ ਵੀ ਕਰ ਸਕਦੇ ਹੋ।

ਫੋਟੋਗ੍ਰਾਫੀ ਲਈ ਇਸ ਸਮਾਰਟਫੋਨ 'ਚ 12 ਮੈਗਾਪਿਕਸਲ ਡਿਊਲ ਕੈਮਰਾ, 5 ਮੈਗਾਪਿਕਸਲ ਫਰੰਟ ਫੇਸਿੰਗ ਕੈਮਰਾ, ਰਿਅਰ ਮਾਊਟਡ ਫਿੰਗਰਪ੍ਰਿੰਟ ਸਕੈਨਰ, ਕਨੈਕਟੀਵਿਟੀ ਲਈ 3.5 ਮੀ. ਮੀ. ਆਡਿਓ ਜੈਕ, ਇਕ  USB-C ਪੋਰਟ ਉਪਲੱਬਧ ਹੈ ਅਤੇ ਫੋਨ ਦੀ ਬੈਟਰੀ 3080 ਐੱਮ. ਏ. ਐੱਚ. ਦੀ ਹੈ।