Xiaomi ਨੇ ਆਪਣੇ ਇਨ੍ਹਾਂ ਸ਼ਾਨਦਾਰ ਸਮਾਰਟਫੋਜ਼ 'ਤੇ ਦਿੱਤੀ ਬੰਪਰ ਛੋਟ

11/17/2018 1:31:51 PM

ਗੈਜੇਟ ਡੈਸਕ- ਸ਼ਾਓਮੀ Xiaomi ਨੇ ਵੀਰਵਾਰ ਸਵੇਰੇ ਐਲਾਨ ਕੀਤਾ ਸੀ ਕਿ ਉਹ ਆਉਣ ਵਾਲੇ ਦਿਨਾਂ 'ਚ ਤਿੰਨ ਅਹਿਮ ਐਲਾਨ ਕਰੇਗੀ। ਪਹਿਲਾ ਐਲਾਨ Xiaomi Redmi Note 6 Pro ਨੂੰ 22 ਨਵੰਬਰ ਨੂੰ ਭਾਰਤੀ ਮਾਰਕੀਟ 'ਚ ਲਿਆਉਣ ਦਾ ਸੀ। ਹੁਣ Xiaomi ਇੰਡੀਆ ਦੇ ਪ੍ਰਮੁੱਖ ਮਨੂੰ ਕੁਮਾਰ ਜੈਨ ਨੇ ਦੱਸਿਆ ਕਿ ਕੰਪਨੀ ਨੇ ਕੁਲ ਤਿੰਨ ਸਮਾਰਟਫੋਨਜ਼ ਦੀਆਂ ਕੀਮਤਾਂ 'ਚ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। Xiaomi Redmi Note 5 Pro, Xiaomi Redmi Y2 ਤੇ Xiaomi Mi 12 ਨੂੰ ਹੁਣ ਸਸਤੇ 'ਚ ਵੇਚਿਆ ਜਾਵੇਗਾ। ਇਨ੍ਹਾਂ ਤਿੰਨਾਂ ਹੀ ਸ਼ਾਓਮੀ ਸਮਾਰਟਫੋਨ ਦੀਆਂ ਕੀਮਤਾਂ 'ਚ 1,000 ਰੁਪਏ ਦੀ ਕਟੌਤੀ ਕੀਤੀ ਗਈ ਹੈ। ਰੈਡਮੀ ਇੰਡੀਆ ਨੇ ਟਵੀਟ ਕਰਕੇ ਦੱਸਿਆ ਕਿ ਸ਼ਾਓਮੀ ਦੇ ਇਨ੍ਹਾਂ ਮਸ਼ਹੂਰ ਹੈਂਡਸੈੱਟ ਦੇ ਮੁੱਲ 'ਚ ਕਟੌਤੀ ਦਾ ਫੈਸਲਾ ਕੰਪਨੀ ਦੀ ਸਫਲਤਾ ਦੇ ਮੱਦੇਨਜਰ ਲਿਆ ਗਿਆ ਹੈ।

Xiaomi Redmi Note 5 Pro, Redmi Y2 ਤੇ Mi 12 ਹੋਏ ਸਸਤੇ
ਮਸ਼ਹੂਰ ਸ਼ਾਓਮੀ ਰੈਡਮੀ ਨੋਟ 5 ਪ੍ਰੋ ਨੂੰ ਹੁਣ 1,000 ਰੁਪਏ ਸਸਤੇ 'ਚ ਵੇਚਿਆ ਜਾਵੇਗਾ। ਕੀਮਤ 'ਚ ਕਟੌਤੀ ਹੈਂਡਸੈੱਟ ਦੇ ਦੋਨਾਂ ਵੇਰੀਐਂਟਜ਼ ਲਈ ਹੈ। Redmi Note 5 Pro ਦਾ 4 ਜੀ. ਬੀ ਰੈਮ ਤੇ 64 ਜੀ. ਬੀ ਸਟੋਰੇਜ਼ ਵੇਰੀਐਂਟ 'ਤੇ ਹੁਣ 13,999 ਰੁਪਏ 'ਚ ਮਿਲੇਗਾ। ਉਥੇ ਹੀ 6 ਜੀ. ਬੀ. ਰੈਮ ਤੇ 64 ਜੀ. ਬੀ ਸਟੋਰੇਜ਼ ਵੇਰੀਐਂਟ ਨੂੰ 15,999 ਰੁਪਏ 'ਚ ਵੇਚਿਆ ਜਾਵੇਗਾ। ਸੈਲਫੀ-ਕੇਂਦਰਿਤ Xiaomi Redmi Y2 ਵੀ 1,000 ਰੁਪਏ ਸਸਤਾ ਹੋਇਆ ਹੈ। ਇਸ ਦਾ 4 ਜੀ. ਬੀ ਰੈਮ ਤੇ 64 ਜੀ. ਬੀ. ਸਟੋਰੇਜ ਵੇਰੀਐਂਟ 11,999 ਰੁਪਏ 'ਚ ਉਪਲੱਬਧ ਹੋਵੇਗਾ। Xiaomi Mi 12 ਜੋ ਕਿ ਕੰਪਨੀ ਦਾ ਦੂਜਾ ਐਂਡ੍ਰਾਇਡ ਵਨ ਸਮਾਰਟਫੋਨ ਹੈ, 1,000 ਰੁਪਏ ਸਸਤਾ ਹੋ ਗਿਆ ਹੈ। ਇਸ ਦਾ 4 ਜੀ. ਬੀ ਰੈਮ ਤੇ 64 ਜੀ. ਬੀ ਸਟੋਰੇਜ ਵੇਰੀਐਂਟ 15,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। 6 ਜੀ. ਬੀ ਰੈਮ ਤੇ 128 ਜੀ. ਬੀ. ਸਟੋਰੇਜ ਵਾਲਾ ਸ਼ਾਓਮੀ ਮੀ ਏ 2 ਹੁਣ 18,999 ਰੁਪਏ 'ਚ ਉਪਲੱਬਧ ਹੋਵੇਗਾ।

Xiaomi Redmi Note 5 Pro
ਸਮਾਰਟਫੋਨ 'ਚ 5.99 ਇੰਚ ਦੀ ਡਿਸਪਲੇਅ ਨਾਲ 1080x2160 ਪਿਕਸਲ ਰੈਜ਼ੋਲਿਊਸ਼ਨ ਅਤੇ 1.8 ਗੀਗਾਹਰਟਜ਼ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 636 ਪ੍ਰੋਸੈਸਰ ਮੌਜੂਦ ਹੈ। ਸਮਾਰਟਫੋਨ 'ਚ 4 ਜੀ. ਬੀ. ਰੈਮ ਨਾਲ 64 ਜੀ. ਬੀ. ਇਨਬਿਲਟ ਸਟੋਰੇਜ ਮੌਜੂਦ ਹੈ, ਸਟੋਰੇਜ ਮਾਈਕ੍ਰੋ-ਐੱਸ. ਡੀ. ਕਾਰਡ ਨਾਲ 128 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ।ਫੋਟੋਗ੍ਰਾਫੀ ਲਈ ਸਮਾਰਟਫੋਨ 'ਚ 12 ਮੈਗਾਪਿਕਸਲ ਅਤੇ 5 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਮੌਜੂਦ ਹੋਵੇਗਾ ਅਤੇ ਸੈਲਫੀ ਲਈ ਸਮਾਰਟਫੋਨ 'ਚ ਐੱਲ. ਈ. ਡੀ. ਫਲੈਸ਼ ਨਾਲ 20 ਮੈਗਾਪਿਕਸਲ ਦਾ ਫਰੰਟ ਸ਼ੂਟਰ ਮੌਜੂਦ ਹੈ। ਸ਼ਿਓਮੀ ਦਾ ਇਹ ਸਮਾਰਟਫੋਨ 7.1.2 ਨੂਗਟ 'ਤੇ ਚੱਲਦਾ ਹੈ। ਪਾਵਰ ਬੈਕਅਪ ਲਈ ਸਮਾਰਟਫੋਨ 'ਚ 4,000 ਐੱਮ. ਏ. ਐੱਚ. ਦੀ ਬੈਟਰੀ ਮੌਜੂਦ ਹੈ। ਸਮਾਰਟਫੋਨ 'ਚ ਡਿਊਲ ਸਿਮ ਨਾਲ ਕੁਨੈਕਟੀਵਿਟੀ ਲਈ ਵਾਈ-ਫਾਈ, ਜੀ. ਪੀ. ਐੱਸ, ਬਲੂਟੁੱਥ, ਯੂ. ਐੱਸ. ਬੀ, ਓ. ਟੀ. ਜੀ, ਐੱਫ. ਐੱਮ, 3G ਅਤੇ 4G ਵਰਗੇ ਫੀਚਰਸ ਮੌਜੂਦ ਹਨRedmi Y2

ਸਮਾਰਟਫੋਨ 'ਚ 5.99 ਇੰਚ ਦੀ ਐੱਚ. ਡੀ. ਪਲੱਸ ਡਿਸਪਲੇਅ ਨਾਲ 1440x720 ਪਿਕਸਲ ਰੈਜ਼ੋਲਿਊਸ਼ਨ ਅਤੇ 18:9 ਆਸਪੈਕਟ ਰੇਸ਼ੋ ਦਿੱਤੀ ਗਈ ਹੈ। ਸਮਾਰਟਫੋਨ 'ਚ 2.5D ਕਵਰਡ ਗਲਾਸ ਦੀ ਸੁਰੱਖਿਆ ਨਾਲ 2Ghz ਆਕਟਾ-ਕੋਰ ਸਨੈਪਡ੍ਰੈਗਨ 625 ਪ੍ਰੋਸੈਸਰ ਅਤੇ ਐਂਡਰੀਨੋ 506 ਜੀ. ਪੀ. ਯੂ. ਆਦਿ ਫੀਚਰਸ ਦਿੱਤੇ ਗਏ ਹਨ। ਸਮਾਰਟਫੋਨ 'ਚ 3 ਜੀ. ਬੀ/4 ਜੀ. ਬੀ. ਰੈਮ ਨਾਲ 32 ਜੀ. ਬੀ/64 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਸਟੋਰੇਜ ਨੂੰ ਮਾਈਕ੍ਰੋ-ਐੱਸ. ਡੀ. ਕਾਰਡ ਨਾਲ 256 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ।ਫੋਟੋਗ੍ਰਾਫੀ ਲਈ ਸਮਾਰਟਫੋਨ 'ਚ 12 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ ਨਾਲ ਐੱਲ. ਈ. ਡੀ. ਫਲੈਸ਼ ਅਤੇ ਸੈਕੰਡਰੀ ਸੈਂਸਰ 5 ਮੈਗਾਪਿਕਸਲ ਦਾ ਕੈਮਰਾ ਮੌਜੂਦ ਹੈ, ਜੋ ਕਿ ਏ. ਆਈ. ਪ੍ਰੋਟ੍ਰੇਟ ਸ਼ਾਟਸ ਦੀ ਖੂਬੀ ਦਿੱਤੀ ਗਈ ਹੈ। ਫਰੰਟ 'ਤੇ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਪਾਵਰ ਬੈਕਅਪ ਲਈ ਸਮਾਰਟਫੋਨ 'ਚ 3,000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ ਅਤੇ ਫਿੰਗਰਪ੍ਰਿੰਟ ਸੈਂਸਰ ਦੀ ਸਹੂਲਤ ਸਮਾਰਟਫੋਨ ਦੇ ਪਿਛਲੇ ਪਾਸੇ ਦਿੱਤੀ ਗਈ ਹੈ। ਇਹ ਨਵਾਂ ਸਮਾਰਟਫੋਨ ਐਂਡਰਾਇਡ 8.1 ਓਰਿਓ ਆਪਰੇਟਿੰਗ ਸਿਸਟਮ ਦੇ ਨਾਲ ਐੱਮ. ਆਈ. ਯੂ. ਆਈ 9 (MIUI 9) 'ਤੇ ਆਧਾਰਿਤ ਹੈ।MI A2
ਇਸ ਸਮਾਰਟਫੋਨ 'ਚ 5.99 ਇੰਚ ਦੀ ਫੁੱਲ ਐੱਚ. ਡੀ. ਪਲੱਸ ਡਿਸਪਲੇਅ ਨਾਲ 2160x1080 ਪਿਕਸਲ ਰੈਜ਼ੋਲਿਊਸ਼ਨ ਅਤੇ 2.5D ਕਵਰਡ ਗਲਾਸ ਨਾਲ ਕਾਰਨਿੰਗ ਗੋਰਿਲਾ ਗਲਾਸ 5 ਦੀ ਸੁਰੱਖਿਆ ਵੀ ਦਿੱਤੀ ਗਈ ਹੈ। ਸਮਾਰਟਫੋਨ 'ਚ 18:9 ਆਸਪੈਕਟ ਰੇਸ਼ੋ ਨਾਲ ਕੁਆਲਕਾਮ ਸਨੈਪਡ੍ਰੈਗਨ 660 ਪ੍ਰੋਸੈਸਰ ਦਿੱਤਾ ਗਿਆ ਹੈ।ਸ਼ਿਓਮੀ ਨੇ ਇਸ ਸਮਾਰਟਫੋਨ ਨੂੰ 4ਜੀ. ਬੀ. ਰੈਮ ਨਾਲ 64 ਜੀ. ਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਸਮਾਰਟਫੋਨ 'ਚ ਡਿਊਲ ਰੀਅਰ ਕੈਮਰਾ ਸੈੱਟਅਪ 12 ਮੈਗਾਪਿਕਸਲ ਦਾ ਪ੍ਰਾਇਮਰੀ ਲੈੱਨਜ ਅਪਚਰ ਐੱਫ/1.75,1.25 ਮਾਈਕ੍ਰੋਨ ਪਿਕਸਲਸ, ਦੂਜਾ 20 ਮੈਗਾਪਿਕਸਲ ਦਾ ਸੈਕੰਡਰੀ ਸੈਂਸਰ ਅਪਚਰ ਐੱਫ/1.75 ਦੇ ਨਾਲ ਦਿੱਤਾ ਗਿਆ ਹੈ। ਸਮਾਰਟਫੋਨ 'ਚ ਸੈਲਫੀ ਲਈ 20 ਮੈਗਾਪਿਕਸਲ ਦਾ ਫਰੰਟ ਕੈਮਰਾ 2 ਮਾਈਕ੍ਰੋਨ 4ਇਨ1 ਪਿਕਸਲ ਏ. ਆਈ. ਪੋਰਟ੍ਰੇਟ ਸੈਲਫੀਜ਼, ਏ. ਆਈ. ਬੋਕੇਹ ਐਨਹੈਂਸਮੈਟ , ਫਰੰਟ ਐੱਚ. ਡੀ. ਆਰ. ਅਤੇ ਸਾਫਟ ਸੈਲਫੀ ਲਾਈਟ ਆਦਿ ਖੂਬੀਆ ਮੌਜੂਦ ਹਨ। ਇਸ ਸਮਾਰਟਫੋਨ 'ਚ ਫਿੰਗਰਪ੍ਰਿੰਟ ਸੈਂਸਰ ਅਤੇ ਫੇਸ ਅਨਲਾਕ ਦੋਵਾਂ ਦੀ ਸਹੂਲਤ ਦਿੱਤੀ ਗਈ ਹੈ। ਇਹ ਫੋਨ ਐਂਡਰਾਇਡ ਆਪਰੇਟਿੰਗ ਸਿਸਟਮ 8.1 ਓਰੀਓ 'ਤੇ ਚੱਲਦਾ ਹੈ। ਇਹ ਸਮਾਰਟਫੋਨ ਕੁਆਲਕਾਮ ਸਨੈਪਡ੍ਰੈਗਨ 660 ਚਿਪਸੈੱਟ 'ਤੇ ਚੱਲਦਾ ਹੈ। ਮੀ ਏ2 ਸਮਾਰਟਫੋਨ ਦੇ ਬੈਕ ਪੈਨਲ 'ਤੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਇਹ ਫੋਨ ਫੇਸ ਅਨਲਾਕ ਤਕਨੀਕ ਨਾਲ ਉਪਲੱਬਧ ਹੈ। ਸਮਾਰਟਫੋਨ 'ਚ ਡਿਊਲ ਸਿਮ, 4G ਐੱਲ. ਟੀ. ਈ, ਵਾਈ-ਫਾਈ ਅਤੇ ਬਲੂਟੁੱਥ 5.0 ਇਸ ਫੋਨ 'ਚ ਕੁਨੈਕਟੀਵਿਟੀ ਆਪਸ਼ਨ ਦੇ ਤੌਰ 'ਤੇ ਮੌਜੂਦ ਹੈ। ਸਮਾਰਟਫੋਨ 'ਚ ਪਾਵਰ ਬੈਕਅਪ ਲਈ 3,010 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ। ਇਹ ਬੈਟਰੀ ਕੁਵਿੱਕ ਚਾਰਜ 4.0 ਸਪੋਰਟ ਨਾਲ ਪੇਸ਼ ਕੀਤੀ ਗਈ ਹੈ, ਜੋ ਇਸ ਨੂੰ ਫਾਸਟ ਚਾਰਜਿੰਗ ਦੇ ਸਮਰੱਥ ਬਣਾਉਂਦੀ ਹੈ।