ਬੇਹੱਦ ਸਸਤਾ ਹੋ ਗਿਆ  Xiaomi ਦਾ 5020mAh ਬੈਟਰੀ ਵਾਲਾ ਫੋਨ, ਘੱਟ ਕੀਮਤ ’ਚ ਮਿਲਣਗੇ 4 ਕੈਮਰੇ

04/07/2021 3:35:23 PM

ਗੈਜੇਟ ਡੈਸਕ– ਜੇਕਰ ਤੁਸੀਂ ਵੀ ਘੱਟ ਕੀਮਤ ’ਚ ਬਿਹਤਰੀਨ ਫੀਚਰਜ਼ ਵਾਲਾ ਫੋਨ ਖ਼ਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਸ਼ਾਨਦਾਰ ਮੌਕਾ ਹੈ। ਸ਼ਾਓਮੀ ਰੈੱਡਮੀ ਨੋਟ 9 ਸਮਾਰਟਫੋਨ ਨੂੰ ਤੁਸੀਂ ਘੱਟ ਕੀਮਤ ’ਚ ਖ਼ਰੀਦ ਸਕਦੇ ਹੋ। ਐਮਾਜ਼ੋਨ ’ਤੇ ਇਸ ਫੋਨ ਨੂੰ 4,000 ਰੁਪਏ ਦੀ ਛੋਟ ਨਾਲ ਖਰੀਦਿਆ ਜਾ ਸਕਦਾ ਹੈ। ਇਸ ਫੋਨ ਦੀ ਸਭ ਤੋਂ ਖਾਸ ਗੱਲ ਇਸ ਦੀ ਕੀਮਤ ਨਾਲ ਇਸ ਦਾ ਕਵਾਡ ਕੈਮਰਾ ਸੈੱਟਅਪ ਅਤੇ 5020mAh ਦੀ ਬੈਟਰੀ ਹੈ। ਗਾਹਕ ਸ਼ਾਓਮੀ ਦੇ ਇਸ ਫੋਨ ਨੂੰ ਹੁਣ 10,999 ਰੁਪਏ ’ਚ ਘਰ ਲਿਆ ਸਕਦੇ ਹਨ। ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਐਕਸਚੇਂਜ ਆਫਰ ਤਹਿਤ ਫੋਨ ’ਤੇ 1,000 ਰੁਪਏ ਦੀ ਵਾਧੂ ਛੋਟ ਵੀ ਦਿੱਤੀ ਜਾ ਰਹੀ ਹੈ। 

ਇਹ ਵੀ ਪੜ੍ਹੋ– ਸੈਮਸੰਗ ਲਿਆਈ ਦੇਸ਼ ਦੀ ਪਹਿਲੀ ‘ਸਮਾਰਟ’ ਵਾਸ਼ਿੰਗ ਮਸ਼ੀਨ, ਹਿੰਦੀ ਭਾਸ਼ਾ ਸਮਝ ਕੇ ਖੁਦ ਕਰੇਗੀ ਕੰਮ

ਕੰਪਨੀ ਨੇ ਇਸ ਫੋਨ ਨੂੰ ਦੋ ਸਟੋਰੇਜ ਮਾਡਲ 4 ਜੀ.ਬੀ.+64 ਜੀ.ਬੀ. ਅਤੇ 4 ਜੀ.ਬੀ.+128 ਜੀ.ਬੀ. ’ਚ ਪੇਸ਼ ਕੀਤਾ ਹੈ। ਗਾਹਕ ਇਸ ਫੋਨ ਨੂੰ ਤਿੰਨ ਰੰਗਾਂ Aqua ਗਰੀਨ, Arctic ਵਾਈਟ ਅਤੇ Pebble ਗ੍ਰੇਅ ’ਚ ਖ਼ਰੀਦ ਸਕਦੇ ਹਨ।

ਫੀਚਰਜ਼
ਰੈੱਡਮੀ ਨੋਟ 9 ਦੀ ਡਿਸਪਲੇਅ ਦੀ ਗੱਲ ਕਰੀਏ ਤਾਂ ਇਸ ਵਿਚ 6.53 ਇੰਚ ਦੀ ਫੁਲ-ਐੱਚ.ਡੀ. ਪਲੱਸ ਡਾਟ ਡਿਸਪਲੇਅ ਦਿੱਤੀ ਗਈ ਹੈ ਜੋ 2340x1080 ਪਿਕਸਲ ਰੈਜ਼ੋਲਿਊਸ਼ਨ ਨਾਲ ਆਉਂਦੀ ਹੈ। ਸਕਰੀਨ ਦੀ ਸੁਰੱਖਿਆ ਲਈ ਫੋਨ ’ਚ ਸਪਲੈਸ਼ ਫ੍ਰੀ ਨੈਨੋ ਕੋਟਿੰਗ ਅਤੇ ਕਾਰਨਿੰਗ ਗੋਰਿੱਲਾ ਗਲਾਸ 5 ਪ੍ਰੋਟੈਕਸ਼ਨ ਦਿੱਤੀ ਗਈ ਹੈ। 

ਇਹ ਵੀ ਪੜ੍ਹੋ– ਕੋਰੋਨਾ: ਸੂਰਤ ’ਚ ਵੱਡੀ ਲਾਪਰਵਾਹੀ, ਕੂੜਾ ਢੋਹਣ ਵਾਲੀ ਗੱਡੀ ’ਚ ਭੇਜੇ ਵੈਂਟੀਲੇਟਰ

ਫੋਟੋਗ੍ਰਾਫੀ ਲਈ ਫੋਨ ’ਚ ਚਾਰ ਰੀਅਰ ਕੈਮਰੇ ਦਿੱਤੇ ਗਏ ਹਨ। ਇਸ ਵਿਚ 48 ਮੈਗਾਪਿਕਸਲ ਦੇ ਮੇਨ ਏ.ਆਈ. ਕੈਮਰੇ ਨਾਲ ਇਕ 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਕੈਮਰਾ, 2 ਮੈਗਾਪਿਕਸਲ ਦਾ ਮੈਕ੍ਰੋ ਕੈਮਰਾ ਅਤੇ ਇਕ 2 ਮੈਗਾਪਿਕਸਲ ਦਾ ਡੈਪਥ ਕੈਮਰਾ ਦਿੱਤਾ ਗਿਆ ਹੈ। ਉਥੇ ਹੀ ਸੈਲਫੀ ਲਈ ਫੋਨ ਦੇ ਫਰੰਟ ’ਚ 13 ਮੈਗਾਪਿਕਸਲ ਦਾ ਇਨ-ਡਿਸਪਲੇਅ ਕੈਮਰਾ ਮੌਜੂਦ ਹੈ। ਸੈਲਫੀ ਅਤੇ ਰੀਅਰ ਕੈਮਰਿਆਂ ਨੂੰ ਮਿਲਾ ਕੇ ਫੋਨ ’ਚ ਕੁਲ 5 ਕੈਮਰੇ ਹਨ।

 ਇਹ ਵੀ ਪੜ੍ਹੋ– ਮਾਸਕ ਨਾ ਪਹਿਨਣ ’ਤੇ ਪੁਲਸ ਨੇ 11 ਸਾਲਾ ਬੱਚੇ ਸਾਹਮਣੇ ਬੇਰਹਿਮੀ ਨਾਲ ਕੁੱਟਿਆ ਪਿਤਾ (ਵੀਡੀਓ)

ਪਾਵਰ ਲਈ ਫੋਨ ’ਚ 5,020 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ 18 ਵਾਟ ਦੀ ਫਾਸਟ ਚਾਰਜਿੰਗ ਸੁਪੋਰਟ ਨਾਲ ਆਉਂਦੀ ਹੈ। ਜਾਣਕਾਰੀ ਮੁਤਾਬਕ, ਫੋਨ ਦੇ ਰਿਟੇਲ ਬਾਕਸ ’ਚ ਗਾਹਕਾਂ ਨੂੰ 22.5 ਵਾਟ ਦਾ ਚਾਰਜਰ ਮਿਲੇਗਾ। ਫੋਨ ਦੀ ਇਕ ਹੋਰ ਖਾਸ ਗੱਲ ਹੈ ਕਿ ਇਹ 9 ਵਾਟ ਮੈਕਸ ਵਾਇਰਡ ਰਿਵਰਸ ਚਾਰਜਿੰਗ ਨੂੰ ਵੀ ਸੁਪੋਰਟ ਕਰਦਾ ਹੈ। 

Rakesh

This news is Content Editor Rakesh