ਅਗਲੇ ਮਹੀਨੇ ਭਾਰਤ ''ਚ ਲਾਂਚ ਹੋ ਸਕਦੈ Redmi Note 7 Pro

02/17/2019 2:22:18 AM

ਗੈਜੇਟ ਡੈਸਕ—ਚੀਨੀ ਸਮਾਰਟਫੋਨ ਮੇਕਰ ਸ਼ਾਓਮੀ ਦੇ ਨਵੇਂ ਸਬ-ਬ੍ਰਾਂਡ ਰੈੱਡਮੀ ਅਤੇ ਸ਼ਾਓਮੀ ਨੇ ਇਕ ਨਵੇਂ ਸਮਾਰਟਫੋਨ ਦੀ ਲਾਂਚਿੰਗ ਦਾ ਟੀਜ਼ਰ ਜਾਰੀ ਕਰ ਦਿੱਤਾ ਹੈ। ਇਸ ਟੀਜ਼ਰ ਨਾਲ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੰਪਨੀ ਜਲਦ ਹੀ ਰੈੱਡਮੀ ਨੋਟ 7 ਪ੍ਰੋ ਨੂੰ ਲਾਂਚ ਕਰ ਸਕਦੀ ਹੈ। ਇਕ ਨਵੀਂ ਰਿਪੋਰਟ ਮੁਤਾਬਕ ਕੰਪਨੀ ਜਲਦ ਹੀ ਚੀਨ 'ਚ ਸ਼ਾਓਮੀ ਐੱਮ.ਆਈ.9 ਅਤੇ ਐੱਮ.ਆਈ.9 ਐਕਸਪਲੋਰਰ ਐਡੀਸ਼ਨ ਨੂੰ ਚੀਨ 'ਚ ਲਾਂਚ ਕਰਨ ਤੋਂ ਬਾਅਦ ਡਿਵਾਈਸ ਨੂੰ ਲਾਂਚ ਕਰ ਸਕਦੀ ਹੈ।

ਕੰਪਨੀ ਚੀਨ 'ਚ 20 ਫਰਵਰੀ ਨੂੰ ਐੱਮ.ਆਈ.9 ਨੂੰ ਲਾਂਚ ਕਰਨ ਵਾਲੀ ਹੈ ਅਤੇ ਇਸ ਨੂੰ 24 ਫਰਵਰੀ ਨੂੰ ਮੋਬਾਇਲ ਵਰਲਡ ਕਾਂਗਰਸ 'ਚ ਅੰਤਰਰਾਸ਼ਟਰੀ ਬਾਜ਼ਾਰ ਲਈ ਸ਼ੋਕੇਸ ਕੀਤਾ ਜਾਵੇਗਾ। ਨਵੇਂ ਡਿਵਾਈਸ ਨੂੰ ਕੰਪਨੀ ਮਾਰਚ ਦੇ ਮਹੀਨੇ 'ਚ ਲਾਂਚ ਕਰ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਸ਼ਾਓਮੀ ਰੈੱਡਮੀ 7 ਦੀ ਭਾਰ 'ਚ ਲਾਂਚਿੰਗ ਦੇ ਸੰਦਰਭ 'ਚ ਪਹਿਲੇ ਹੀ ਜਾਣਕਾਰੀ ਦੇ ਦਿੱਤੀ ਹੈ। ਇਸ ਪੋਸਟ ਨੂੰ ਸਭ ਤੋਂ ਪਹਿਲਾਂ MSP ਦੁਆਰਾ ਸਪੋਰਟ ਕੀਤਾ ਗਿਆ ਸੀ।

ਇਸ ਨਵੇਂ ਡਿਵਾਈਸ ਦੇ ਟੀਜ਼ਰ ਨੂੰ ਪ੍ਰੋ ਟੈਕਸਟ ਨਾਲ ਹਾਲ ਹੀ ਨਿਯੁਕਤ ਕੀਤੇ ਗਏ ਰੈੱਡਮੀ ਦੇ ਜਨਰਲ ਮੈਨੇਜਰ ਅਤੇ ਸ਼ਾਓਮੀ ਦੇ ਵਾਇਸ ਪ੍ਰੈਸੀਡੈਂਟ ਨੇ ਆਪਣੇ ਆਧਿਕਾਰਿਤ Weibo ਅਕਾਊਂਟ ਤੋਂ ਸ਼ੇਅਰ ਕੀਤਾ ਹੈ। ਟੀਜ਼ਰ ਈਮੇਜ ਨਾਲ ਇਕ ਕੈਪਸ਼ਨ ਵੀ ਲਿਖੀ ਗਈ ਹੈ ਜਿਸ ਨਾਲ ਇਹ ਪੁਸ਼ਟੀ ਹੁੰਦੀ ਹੈ ਕਿ ਕੰਪਨੀ ਰੈੱਡਮੀ ਨੋਟ 7 ਪ੍ਰੋ ਨੂੰ ਲਾਂਚ ਕਰਨ ਤੋਂ ਪਹਿਲਾਂ ਐੱਮ.ਆਈ.9 ਦੀ ਲਾਂਚਿੰਗ ਕਰੇਗੀ। ਪ੍ਰਾਪਤ ਜਾਣਕਾਰੀ ਮੁਤਾਬਕ ਰੈੱਡਮੀ ਨੋਟ 6 ਪ੍ਰੋ ਦੀ ਹੀ ਤਰ੍ਹਾਂ ਨੋਟ 7 ਪ੍ਰੋ 'ਚ ਵੀ ਬਿਹਤਰੀਨ ਫਰੰਟ ਕੈਮਰਾ ਸੈਟਅਪ ਦਿੱਤਾ ਜਾ ਸਕਦਾ ਹੈ। ਰਿਪੋਰਟ 'ਚ ਜਾਣਕਾਰੀ ਦਿੱਤੀ ਗਈ ਹੈ ਕਿ ਨੋਟ 6 ਪ੍ਰੋ ਦੀ ਤੁਲਨਾ 'ਚ ਨੋਟ 7 ਪ੍ਰੋ 'ਚ ਕਾਫੀ ਬਦਲਾਅ ਦੇਖਣ ਨੂੰ ਮਿਲੇਗਾ। ਫਿਲਹਾਲ ਕੰਪਨੀ ਨੇ ਭਾਰਤ 'ਚ ਇਸ ਨਵੇਂ ਡਿਵਾਈਸ ਦੀ ਲਾਂਚਿੰਗ ਦੇ ਸੰਦਰਭ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਪਰ ਉਮੀਦ ਹੈ ਕਿ ਇਸ ਨੂੰ ਅਪ੍ਰੈਲ ਦੀ ਸ਼ੁਰੂਆਤ ਜਾਂ ਮਾਰਚ ਦੇ ਆਖਿਰ ਤਕ ਲਾਂਚ ਕੀਤਾ ਜਾ ਸਕਦਾ ਹੈ। ਉਮੀਦ ਕੀਤੀ ਜਾ ਰਿਹਾ ਹੈ ਕਿ ਨੋਟ 7 ਨਾਲ ਹੀ 7 ਪ੍ਰੋ ਨੂੰ ਨਹੀਂ ਪੇਸ਼ ਕੀਤਾ ਜਾਵੇਗਾ।

Karan Kumar

This news is Content Editor Karan Kumar