ਭਾਰਤ ''ਚ ਅੱਜ ਲਾਂਚ ਹੋਵੇਗਾ Xiaomi Redmi Note4 ਸਮਾਰਟਫੋਨ

01/19/2017 10:57:00 AM

ਜਲੰਧਰ- ਚੀਨ ਦੀ ਟੈਕ ਕੰਪਨੀ ਸ਼ਿਓਮੀ ਆਪਣੇ ਮਸ਼ਹੂਰ ਨੋਟ ਸੀਰੀਜ਼ ਦੇ ਸਮਾਰਟਫੋਨ ''ਰੈੱਡਮੀ ਨੋਟ 4'' ਨੂੰ 19 ਜਨਵਰੀ ਨੂੰ ਭਾਰਤ ''ਚ ਲਾਂਚ ਕਰਨ ਵਾਲੀ ਹੈ। ਇਸ ਸਮਾਰਟਫੋਨ ਦੀ ਵਿਕਰੀ ਐਕਲੂਸਿਵ ਤੌਰ ''ਤੇ ਆਨਲਾਈਨ ਸ਼ਾਪਿੰਗ ਵੈੱਬਸਾਈਟ ਫਲਿੱਪਕਾਰਟ ''ਤੇ ਕੀਤੀ ਜਾਵੇਗੀ, ਸ਼ਿਓਮੀ ਇੰਡੀਆ ਦੇ ਹੈੱਡ ਮਨੂ ਜ਼ੈਨ ਨੇ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਵੱਖ-ਵੱਖ ਰੈਮ ਵਾਲੇ ਵੇਰਿਅੰਟ ਦੇ ਦੋ ਰੈੱਡਮੀ ਨੋਟ 4 ਸਮਾਰਟਫੋਨ ਦੀ ਕੀਮਤਾਂ 9000 ਰੁਪਏ ਅਤੇ 12000 ਰੁਪਏ ਤੱਕ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਇਸ ਦੀ ਭਾਰਤੀ ਕੀਮਤਾਂ ਦਾ ਖੁਲਾਸਾ ਵੀ 19 ਜਨਵਰੀ ਨੂੰ ਹੀ ਹੋਵੇਗਾ, ਜਦੋਂ ਇਹ ਸਮਾਰਟਫੋਨ ਭਾਰਤੀ ਕਸਟਮਰਜ਼ ਲਈ ਬਾਜ਼ਾਰ ''ਚ ਲਿਆਏ ਜਾਣਗੇ।
ਕੀ ਹੋਣਗੇ ਸ਼ਿਓਮੀ ਨੋਟ 4 ਦੇ ਫੀਚਰਸ - 
ਗੋਲਡ ਗ੍ਰੇ ਅਤੇ ਸਿਲਵਰ ਕਲਰ ''ਚ ਆਉਣ ਵਾਲੇ ਰੈੱਡਮੀ ਨੋਟ 4 ''ਚ ਡੇਕਾ-ਕੋਰ ਮੀਡੀਟੇਕ ਹੈਲਿਓ ਐਕਸ 20 ਐੱਸ. ਓ. ਸੀ. ਪ੍ਰੋਸੈਸਰ ਹੋਵੇਗਾ, ਜਿਸ ਨੂੰ ਕੰਪੈਟਿਬਲ ਕਰਨ ਲਈ ਕੰਪਨੀ 2 ਜੀਬੀ ਅਤੇ 3 ਜੀਬੀ ਦੀ ਰੈਮ ਮੁਹੱਈਆ ਕਰਾ ਰਹੀ ਹੈ। ਇਸ ਸਮਾਰਟਫੋਨ ਦੀ ਸਟੋਰੇਜ 16 ਜੀਬੀ ਦੀ ਹੋਵੇਗੀ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਸਹਾਰੇ 128 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਸ਼ਿਓਮੀ ਰੈੱਡਮੀ ਨੋਟ 4 ਸਮਾਰਟਫੋਨ ''ਚ 5.5 ਇੰਚ ਦੀ ਫੁੱਲ-ਐੱਚ. ਡੀ. ਡਿਸਪਲੇ ਦਿੱਤੀ ਗਈ ਹੈ, ਜਿਸ ਦਾ ਰੈਜ਼ੋਲਿਊਸ਼ਨ 1080x1920 ਦਾ ਹੋਵੇਗਾ। ਇਸ ਸਮਾਰਟਫੋਨ ਦੀ ਸਕਰੀਨ ਦੀ ''ਚ 401 ਪੀ. ਪੀ. ਆਈ ਦੀ ਪਿਕਸਲ ਡੇਨਸਿਟੀ ਦੀ ਹੋਵੇਗੀ।

ਕੈਮਰੇ ਦੀ ਗੱਲ ਕਰੀਏ ਤਾਂ ਸ਼ਿਓਮੀ ਰੈੱਡਮੀ ਨੋਟ 4 ''ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਇਸ ਸਮਾਰਟਫੋਨ ''ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕੰਨੈਕਟੀਵਿਟੀ ਦੇ ਤੌਰ ''ਤੇ ਇਸ ਸਮਾਰਟਫੋਨ ''ਚ 3ਜੀ, 4ਜੀ ਅਤੇ ਵੀ. ਓ. ਐੱਲ. ਟੀ., ਬਲੂਟੁਥ, ਜੀ. ਪੀ. ਐੱਸ. ਵਰਗੀ ਸੁਵਿਧਾ ਮੌਜੂਦ ਹੋਵੇਗੀ। ਸ਼ਿਓਮੀ ਨੋਟ 4 ਐਂਡਰਾਇਡ 6.0 ਮਾਰਸ਼ਮੈਲੋ ਆਪਰੇਟਿੰਗ ਸਿਸਟਮ ''ਤੇ ਚੱਲੇਗਾ, ਪੂਰੇ ਸਮਾਰਟਫੋਨ ਨੂੰ ਪਾਵਰ ਕਰਨ ਲਈ ਕੰਪਨੀ 4100 ਐੱਮ. ਏ. ਐੱਚ. ਦੀ ਬੈਟਰੀ ਮੁਹੱਈਆ ਕਰਾ ਰਹੀ ਹੈ।