Xiaomi Redmi 4 ਸਮਾਰਟਫੋਨ ਅੱਜ ਐਮਾਜ਼ਾਨ ਇੰਡੀਆ ਅਤੇ ਮੀ.ਕਾਮ 'ਤੇ ਹੋਵੇਗਾ ਉਪੱਲਬਧ

07/04/2017 11:52:28 AM

ਜਲੰਧਰ-ਸ਼ਿਓਮੀ ਮੰਗਲਵਾਰ ਨੂੰ ਇਕ ਵਾਰ ਫਿਰ ਆਪਣੇ ਬਜਟ ਸਮਾਰਟਫੋਨ ਰੈੱਡਮੀ 4 ਨੂੰ ਵਿਕਰੀ ਦੇ ਲਈ ਉਪਲੱਬਧ ਕਰਵਾਏਗੀ। ਦੱਸ ਦਿੱਤਾ ਜਾਂਦਾ ਹੈ ਕਿ ਕੰਪਨੀ ਹਰ ਹਫਤੇ ਰੈੱਡਮੀ 4 ਦੀ ਸੇਲ ਦਾ ਆਯੋਜਨ ਕਰਦੀ ਹੈ ਸ਼ਿਓਮੀ ਰੈੱਡਮੀ 4 ਸਮਾਰਟਫੋਨ ਐਮਾਜ਼ਾਨ ਇੰਡੀਆ ਅਤੇ ਮੀਡੀਆਟੇਕ 'ਤੇ ਦੁਪਹਿਰ 12 ਵਜੇ ਮਿਲੇਗਾ। ਇਹ ਸਮਾਰਟਫੋਨ ਬਲੈਕ ਅਤੇ ਗੋਲਡ ਕਲਰ ਵੇਂਰੀਅੰਟ 'ਚ ਉਪਲੱਬਧ ਹੋਵੇਗਾ। ਸ਼ਿਓਮੀ ਰੈੱਡਮੀ 4 ਨੂੰ ਭਾਰਤ 'ਚ ਮਈ ਮਹੀਨੇ ਦੌਰਾਨ ਲਾਂਚ ਕੀਤਾ ਗਿਆ ਸੀ। Xiaomi Redmi 4 ਦੇ ਤਿੰਨ ਵੇਂਰੀਅੰਟ ਪੇਸ਼ ਕੀਤੇ ਗਏ ਸੀ। ਸ਼ੁਰੀਆਤੀ ਮਾਡਲ 2GB ਰੈਮ ਅਤੇ 16GB
ਸਟੋਰੇਜ਼ ਵਾਲਾ ਹੈ ਅਤੇ ਇਸ ਦੀ ਕੀਮਤ 6,999 ਰੁਪਏ ਹੈ। 3GB ਰੈਮ ਅਤੇ 32GB ਸਟੋਰੇਜ਼ ਵਾਲੇ ਵੇਂਰੀਅੰਟ ਦੀ ਕੀਮਤ 8,999 ਰੁਪਏ ਹੈ। 10,999 ਰੁਪਏ 'ਚ 4GB ਰੈਮ ਅਤੇ 64GB ਸਟੋਰੇਜ਼ ਵਾਲਾ ਵੇਂਰੀਅੰਟ ਮਿਲੇਗਾ।
Xiaomi Redmi 4 'ਤੇ ਆਫਰ-
ਐਮਾਜ਼ਾਨ ਇੰਡੀਆ ਤੋਂ Xiaomi Redmi 4 (ਰੀਵਿਊ) ਖਰੀਦਣ 'ਤੇ ਹੰਗਾਮਾ ਮਿਊਜ਼ਿਕ ਦਾ 12 ਮਹੀਨੇ ਦਾ ਸਬਸਕ੍ਰਿਪਸ਼ਨ ਅਤੇ ਹੰਗਾਮਾ ਪਲੇ ਦਾ 3 ਮਹੀਨੇ ਦਾ ਸਬਸਕ੍ਰਿਪਸ਼ਨ ਮੁਫਤ ਮਿਲੇਗਾ। ਇਸ ਦੇ ਇਲਾਵਾ ਵੋਡਾਫੋਨ ਵੱਲੋਂ 45GB ਡਾਟਾ ਮਿਲੇਗਾ। ਰੈੱਡਮੀ 4 ਹੈਂਡਸੈਟ 'ਤੇ ਕਿੰਡਲ ਐਪ ਦਾ ਇਸਤੇਮਾਲ ਕਰਨ 'ਤੇ 200 ਰੁਪਏ ਦਾ ਪ੍ਰੋਮੋਸ਼ਨ ਕ੍ਰੈਡਿਟ ਮਿਲੇਗਾ।
Xiaomi Redmi 4 ਦੇ ਸਪੈਸੀਫਿਕੇਸ਼ਨ ਅਤੇ ਫੀਚਰ-
ਇਸ ਸਮਾਰਟਫੋਨ 'ਚ 5 ਇੰਚ ਦਾ ਐੱਚ.ਡੀ (1280*720ਪਿਕਸਲ) ਰੈਜ਼ੋਲੂਸ਼ਨ ਆਈ.ਪੀ.ਐੱਸ. ਡਿਸਪਲੇ ਹੈ। ਇਸ ਦੀ ਪਿਕਸਲ ਡੇਨਸਿਟੀ 296 ਪਿਕਸਲ ਪ੍ਰਤੀ ਇੰਚ ਹੈ। ਹੈਂਡਸੈਟ 1.4 ਗੀਗਾਹਰਟਜ਼ ਆਕਟਾ-ਕੋਰ ਕਵਾਲਕਾਮ ਸਨੈਪਡ੍ਰੈਗਨ 435 ਪ੍ਰੋਸੈਸਰ 'ਤੇ ਚੱਲੇਗਾ। ਗ੍ਰਾਫਿਕਸ ਦੇ ਲਈ ਐਡ੍ਰਨੋ 505 ਜੀ.ਪੀ.ਯੂ. ਇੰਟੀਗ੍ਰੇਡਡ ਹੈ। ਰੈਮ ਦੇ ਲਈ ਤਿੰਨ ਆਪਸ਼ਨਜ਼ ਹੋਣਦੇ- 2GB,3GB ਅਤੇ 4GB ਅਤੇ ਸਟੋਰੇਜ਼ ਦੀ ਸ਼ੁਰੂਆਤ 16GB ਤੋਂ ਹੋਵੇਗੀ ਅਤੇ ਬਾਕੀ ਦੋ ਵੇਂਰੀਅੰਟ 32GB ਅਤੇ 64GB ਵਾਲੇ ਹੋਣਗੇ। ਤਿੰਨਾਂ ਵੇਂਰੀਅੰਟ 128GB ਤੱਕ ਦੇ ਮਾਈਕ੍ਰੋਐੱਸਡੀ ਕਾਰਡ ਦਾ ਸਪੋਟ ਕਰੇਗਾ।
Xiaomi Redmi 4 ਦੇ ਕੈਮਰੇ ਸੈਟਅਪ ਦਾ ਗੱਲ ਕਰੀਏ ਤਾਂ ਇਸ ਹੈਂਡਸੈਟ 'ਚ f/ 2.0 ਅਪਚਰ ਵਾਲਾ 13 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਹੈ। ਇਹ ਫੇਜ਼ ਡਿਟੇਕਸ਼ਨ ਆਟੋ ਫੋਕਸ ਨਾਲ ਲੈਸ ਹੈ। ਯੂਜ਼ਰ ਇਸ ਕੈਮਰੇ ਤੋਂ 1080 ਪਿਕਸਲ ਰੈਜ਼ੋਲੂਸ਼ਨ ਦੇ ਵੀਡੀਓ ਰਿਕਾਰਡ ਕਰ ਸਕਣਗੇ। ਫ੍ਰੰਟ ਕੈਮਰੇ ਦਾ ਸੈਂਸਰ 5 ਮੈਗਾਪਿਕਸਲ ਦਾ ਹੈ ਅਤੇ ਇਸਦਾ ਅਪਚਰ f/2.2 ਹੈ । ਸ਼ਿਓਮੀ ਦਾ ਇਹ ਸਮਾਰਟਫੋਨ ਐਂਡਰਾਈਡ 6.0.1 ਮਾਸ਼ਮੈਲੋ 'ਤੇ ਆਧਾਰਿਤ ਮੀ.ਆਈ.ਯੂ. 8 'ਤੇ ਚੱਲੇਗਾ। ਸ਼ਿਓਮੀ ਦੇ ਇਸ ਫੋਨ ਦੀ ਇਕ ਖਾਸੀਅਤ 4100 mAh ਦੀ ਬੈਟਰੀ ਹੈ। ਇਸ ਦੇ ਇਲਾਵਾ ਸਕਿਉਰਟੀ ਦੇ ਲਈ ਇਕ ਫਿੰਗਰਪ੍ਰਿੰਟ ਸੈਂਸਰ ਵੀ ਮਿਲੇਗਾ। ਕੁਨੈਕਟਵਿਟੀ ਦੇ ਲਈ ਜੀ.ਪੀ.ਐੱਸ. , ਬਲੂਟੁਥ ਵੀ4.1 , ਵਾਈ-ਫਾਈ 802.11 b/g/n, ਮਾਈਕ੍ਰੋ ਯੂ.ਐੱਸ. ਬੀ. , ਗਲੋਨਾਸ ਅਤੇ ਯੂ.ਐੱਸ.ਬੀ. 2.0 ਓ.ਟੀ.ਜੀ. ਸ਼ਾਮਿਲ ਹੈ। ਅੰਬੀਨਟ ਲਾਈਟ ਸੈਂਸਰ, ਪ੍ਰਾਕਿਸੀਮਿਟੀ ਸੈਂਸਰ, ਈ-ਕੰਪਾਸ, ਐਕਸਲਰੋਮੀਟਰ ਅਤੇ ਜਾਇਰੋਸਕੋਪ ਇਸ ਹੈਂਡਸੈਟ ਦਾ ਹਿੱਸਾ ਹੈ ਇਸ ਹੈਂਡਸੈਟ ਦਾ ਡਾਈਮੇਂਸ਼ਨ 139.3*69.9*8.65 ਮਿਲੀਮੀਟਰ ਹੈ ਅਤੇ ਵਜ਼ਨ 150 ਗ੍ਰਾਮ ਹੈ।